April 21, 2026, 5:08 am
----------- Advertisement -----------
HomeNewsEntertainment'ਮੈਂ ਗੁੱਸੇ 'ਚ ਸੀ..', ਸੁਨੀਲ ਗਰੋਵਰ ਨਾਲ ਹੋਏ ਵਿਵਾਦ 'ਤੇ ਕਪਿਲ ਸ਼ਰਮਾ...

‘ਮੈਂ ਗੁੱਸੇ ‘ਚ ਸੀ..’, ਸੁਨੀਲ ਗਰੋਵਰ ਨਾਲ ਹੋਏ ਵਿਵਾਦ ‘ਤੇ ਕਪਿਲ ਸ਼ਰਮਾ ਨੇ ਤੋੜੀ ਚੁੱਪੀ, ਦੱਸਿਆ ਝਗੜੇ ਦਾ ਕਾਰਨ

Published on

----------- Advertisement -----------

ਮਸ਼ਹੂਰ ਕਾਮੇਡੀਅਨ ਅਤੇ ਐਕਟਰ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਜਵਿਗਾਟੋ’ ਨੂੰ ਲੈ ਕੇ ਸੁਰਖੀਆਂ ‘ਚ ਹਨ। ਫਿਲਮ ਦੀ ਪ੍ਰਮੋਸ਼ਨ ਲਈ ਉਹ ਵੱਖ-ਵੱਖ ਥਾਵਾਂ ‘ਤੇ ਇੰਟਰਵਿਊ ਵੀ ਦੇ ਰਹੇ ਹਨ। ਇਸ ਦੌਰਾਨ ਕਈ ਸਾਲਾਂ ਬਾਅਦ ਇਕ ਇੰਟਰਵਿਊ ਦੌਰਾਨ ਕਪਿਲ ਨੇ ਸੁਨੀਲ ਗਰੋਵਰ ਨਾਲ ਹੋਏ ਵਿਵਾਦ ਨੂੰ ਲੈ ਕੇ ਚੁੱਪੀ ਤੋੜੀ। ਉਸ ਨੇ ਇਸ ਵਿਵਾਦ ਪਿੱਛੇ ਆਪਣੇ ਗੁੱਸੇ ਵਾਲੇ ਰਵੱਈਏ ਨੂੰ ਜ਼ਿੰਮੇਵਾਰ ਠਹਿਰਾਇਆ। ਉਸ ਨੇ ਇਹ ਵੀ ਦੱਸਿਆ ਕਿ ਚੰਦਨ ਪ੍ਰਭਾਕਰ, ਕ੍ਰਿਸ਼ਨਾ ਅਭਿਸ਼ੇਕ ਤੇ ਅਲੀ ਅਸਗਰ ਵਰਗੇ ਕਾਮੇਡੀਅਨ ਨੇ ‘ਦ ਕਪਿਲ ਸ਼ਰਮਾ ਸ਼ੋਅ’ ਤੋਂ ਕਿਉਂ ਹਟਿਆ ਸੀ। ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਕਦੇ ਕਰੀਬੀ ਦੋਸਤ ਸੀ। ਦੂਜੇ ਪਾਸੇ, ਇੱਕ ਦਿਨ ਅਚਾਨਕ ਦੋਵਾਂ ਵਿਚਕਾਰ ਕੁਝ ਅਜਿਹਾ ਹੋ ਗਿਆ ਕਿ ਸੁਨੀਲ ਨੇ ਕਪਿਲ ਨਾਲੋਂ ਸਾਰੇ ਰਿਸ਼ਤੇ ਤੋੜ ਦਿੱਤੇ ਅਤੇ ਸ਼ੋਅ ਛੱਡ ਦਿੱਤਾ।

ਇਸ ਤੋਂ ਬਾਅਦ ਮੀਡੀਆ ਰਿਪੋਰਟਾਂ ‘ਚ ਦੱਸਿਆ ਗਿਆ ਕਿ 2018 ‘ਚ ਫਲਾਈਟ ‘ਚ ਹੋਈ ਲੜਾਈ ‘ਚ ਕਪਿਲ ਨੇ ਸੁਨੀਲ ‘ਤੇ ਹੱਥ ਚੁੱਕ ਲਿਆ ਸੀ। ਇਸ ਤੋਂ ਬਾਅਦ ਕਪਿਲ ਨੇ ਕਈ ਵਾਰ ਸੁਨੀਲ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਸੁਨੀਲ ਨਹੀਂ ਮੰਨੇ। ਇਸ ਦੇ ਨਾਲ ਹੀ ਹੁਣ ਕਪਿਲ ਨੇ ਇਸ ਮਾਮਲੇ ‘ਚ ਆਪਣੀ ਗਲਤੀ ਮੰਨ ਲਈ ਹੈ। ਕਪਿਲ ਸ਼ਰਮਾ ਨੇ ਇੱਕ ਇੰਟਰਵਿਊ ‘ਚ ਪਹਿਲੀ ਵਾਰ ਮੰਨਿਆ ਹੈ ਕਿ ਫਲਾਈਟ ‘ਚ ਸੁਨੀਲ ਨਾਲ ਉਨ੍ਹਾਂ ਦੀ ਭਿਆਨਕ ਲੜਾਈ ਹੋਈ ਸੀ। ਉਸ ਦਾ ਕਹਿਣਾ ਹੈ ਕਿ ‘ਇਸ ਤੱਥ ਨੂੰ ਸਵੀਕਾਰ ਕਰਨ ਵਿਚ ਕੋਈ ਮੁਸ਼ਕਲ ਨਹੀਂ ਹੈ ਕਿ ਮੈਂ ਸ਼ੋਰਟ ਟੈਂਪਰ ਸੀ ਤੇ ਇਹ ਮੇਰੇ ਖੂਨ ਵਿਚ ਹੈ। ਮੈਂ ਲੋਕਾਂ ਨੂੰ ਬਹੁਤ ਪਿਆਰ ਕਰਦਾ ਹਾਂ ਪਰ ਜਦੋਂ ਮੈਨੂੰ ਕਿਸੇ ਗੱਲ ‘ਤੇ ਗੁੱਸਾ ਆਉਂਦਾ ਹੈ ਤਾਂ ਮੈਂ ਆਪਣੇ ਆਪ ‘ਤੇ ਕਾਬੂ ਨਹੀਂ ਰੱਖ ਸਕਦਾ। ਉਸ ਦਾ ਕਹਿਣਾ ਹੈ ਕਿ ‘ਲੋਕ ਕਹਿੰਦੇ ਹਨ ਕਿ ਉਹ ਮੇਰੇ ਦੁਸ਼ਮਣ ਹਨ ਪਰ ਮੇਰੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ’।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਗਲੇ 3 ਤਿੰਨ ਲੂ ਦਾ ਅਲਰਟ, ਚੰਡੀਗੜ੍ਹ ਪ੍ਰਸ਼ਾਸਨ ਨੇ ਪਬਲਿਕ ਐਡਵਾਈਜਰੀ ਕੀਤੀ ਜਾਰੀ

ਪੰਜਾਬ ਤੇ ਚੰਡੀਗੜ੍ਹ ‘ਚ ਅਗਲੇ ਤਿੰਨ ਦਿਨ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ।...

ਪੰਜਾਬ ਦੀਆਂ ਮੰਡੀਆਂ ‘ਚ 28 ਲੱਖ ਮੀਟਰਿਕ ਟਨ ਕਣਕ ਦੀ ਆਮਦ, 24 ਲੱਖ ਮੀਟਰਿਕ ਟਨ ਤੋਂ ਵੱਧ ਦੀ ਖ਼ਰੀਦ : ਲਾਲ ਚੰਦ ਕਟਾਰੂਚੱਕ

ਚੰਡੀਗੜ੍ਹ/ਟਾਂਡਾ, 19 ਅਪ੍ਰੈਲ : ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ...

ਮਾਂ ਦੇ ਸਾਂਹਾਂ ਲਈ ਜੰਗ: ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਪੁੱਤਰ ਦੀ ਸਭ ਤੋਂ ਵੱਡੀ ਤਾਕਤ

ਪਟਿਆਲਾ, 19 ਅਪ੍ਰੈਲ 2026:ਪਟਿਆਲਾ ਦੇ ਰਹਿਣ ਵਾਲੇ ਗੁਰਪਿੰਦਰ ਜੀਤ ਸਿੰਘ ਦੀ ਜ਼ਿੰਦਗੀ ਪੰਜ ਮਹੀਨੇ...

MLA ਹਰਮੀਤ ਸਿੰਘ ਪਠਾਨਮਾਜਰਾ ਦੀਆਂ ਵਧੀਆਂ ਮੁਸ਼ਕਿਲਾਂ ! ਹੁਣ ਮਾਈਨਿੰਗ ਸਬੰਧੀ ਮਾਮਲੇ ‘ਚ ਪਈ Arrest

ਸਨੌਰ ਹਲਕੇ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀਆਂ ਕਾਨੂੰਨੀ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ...

ਊਧਮਪੁਰ ‘ਚ ਖੌਫਨਾਕ ਸੜਕ ਹਾਦਸਾ, ਬੱਸ ਖੱਡ ‘ਚ ਡਿੱਗੀ, 10 ਤੋਂ ਵੱਧ ਮੌਤਾਂ

ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ‘ਚ ਅੱਜ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਸਵਾਰੀਆਂ...

ਬੇਅਦਬੀਆਂ ਦੇ ਦੋਸ਼ੀਆਂ ਨੂੰ ਹੁਣ ਤੋਂ ਮਿਲੇਗੀ ਸਖਤ ਸਜ਼ਾ, ਪੰਜਾਬ ਦੇ ਰਾਜਪਾਲ ਨੇ ਬਿੱਲ ‘ਤੇ ਕੀਤੇ ਦਸਤਖਤ

ਪੰਜਾਬ ਵਿੱਚ ਹੁਣ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਹੈ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਬੇਅਦਬੀ...

ਨਿਊਜ਼ੀਲੈਂਡ ਦੌਰੇ ਦਰਮਿਆਨ PM ਲਕਸਨ ਜੀ ਜਥੇਦਾਰ ਗੜਗੱਜ ਨਾਲ ਕੀਤੀ ਵਿਸ਼ੇਸ਼ ਮੁਲਾਕਾਤ

ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਔਕਲੈਂਡ ਦੇ ਓਟਾਹੂਹੂ ਵਿੱਚ ਸਥਿਤ ਗੁਰੂ ਨਾਨਕ...