April 25, 2026, 8:48 pm
----------- Advertisement -----------
HomeNewsBreaking NewsPM ਮੋਦੀ ਦੀ ਸੁਰੱਖਿਆ 'ਚ ਕੁਤਾਹੀ ਮਾਮਲਾ: ਕੇਂਦਰੀ ਜਾਂਚ ਟੀਮ ਫਿਰੋਜ਼ਪੁਰ ਪਹੁੰਚੀ

PM ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਮਾਮਲਾ: ਕੇਂਦਰੀ ਜਾਂਚ ਟੀਮ ਫਿਰੋਜ਼ਪੁਰ ਪਹੁੰਚੀ

Published on

----------- Advertisement -----------
  • ਅਫਸਰਾਂ ਦਾ ਕਾਫਲਾ ਸਟਾਪ ਦੇ ਬੀ.ਐਸ.ਐਫ ਕੈਂਪ ਵਿੱਚ ਪਹੁੰਚ ਗਿਆ

ਫਿਰੋਜ਼ਪੁਰ, 7 ਜਨਵਰੀ 2022 – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਮੌਕੇ ਸੁਰੱਖਿਆ ‘ਚ ਹੋਈ ਕੁਤਾਹੀ ਦੀ ਜਾਂਚ ਸ਼ੁਰੂ ਹੋ ਗਈ ਹੈ। ਇਸ ਦੇ ਲਈ ਕੇਂਦਰ ਸਰਕਾਰ ਦੀ 3 ਮੈਂਬਰੀ ਟੀਮ ਪੰਜਾਬ ਪਹੁੰਚ ਚੁੱਕੀ ਹੈ। ਟੀਮ ਪਹਿਲਾਂ ਉਸ ਥਾਂ ਗਈ ਜਿੱਥੇ ਪੀਐਮ ਮੋਦੀ ਦੇ ਕਾਫ਼ਲੇ ਨੂੰ ਰੋਕਿਆ ਗਿਆ ਸੀ। ਇਸ ਮੌਕੇ ਪੰਜਾਬ ਪੁਲਿਸ ਦੇ ਅਧਿਕਾਰੀ ਵੀ ਮੌਜੂਦ ਸਨ। ਦਿੱਲੀ ਤੋਂ ਆਈ ਇਸ ਟੀਮ ਵਿੱਚ ਇੰਟੈਲੀਜੈਂਸ ਬਿਊਰੋ (ਆਈਬੀ) ਦੇ ਸੰਯੁਕਤ ਡਾਇਰੈਕਟਰ ਬਲਬੀਰ ਸਿੰਘ, ਸੁਰੱਖਿਆ ਸਕੱਤਰ ਸੁਧੀਰ ਕੁਮਾਰ ਸਕਸੈਨਾ ਅਤੇ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐਸਪੀਜੀ) ਦੇ ਆਈਜੀ ਐਸ. ਸੁਰੇਸ਼ ਸ਼ਾਮਲ ਹਨ। ਟੀਮ ਹੁਣ ਫਿਰੋਜ਼ਪੁਰ ਵਿੱਚ ਬੀਐਸਐਫ ਦੇ ਕੈਂਪ ਵਿੱਚ ਗਈ ਹੈ। ਹਾਲ ਹੀ ਵਿੱਚ ਪੰਜਾਬ ਵਿੱਚ ਬੀਐਸਐਫ ਦੀ ਰੇਂਜ 15 ਤੋਂ ਵਧਾ ਕੇ 50 ਕਿਲੋਮੀਟਰ ਕਰ ਦਿੱਤੀ ਗਈ ਹੈ। ਇਸ ਦੇ ਸਬੰਧ ਵਿਚ ਵੀ ਦੇਖਿਆ ਜਾ ਰਿਹਾ ਹੈ।

ਕਾਫ਼ਲੇ ਵਾਲੀ ਥਾਂ ‘ਤੇ ਜਾ ਕੇ ਟੀਮ ਨੇ ਦੇਖਿਆ ਕਿ ਪੀਐਮ ਮੋਦੀ ਦਾ ਕਾਫ਼ਲਾ ਜਿੱਥੇ ਰੁਕਿਆ ਸੀ, ਉਸ ਦੇ ਆਸ-ਪਾਸ ਕੀ ਸੀ। PM ਮੋਦੀ ਦੀ ਕਾਰ ਤੋਂ ਪ੍ਰਦਰਸ਼ਨਕਾਰੀ ਕਿੰਨੀ ਦੂਰ ਸਨ ? ਇਸ ਸਮੇਂ ਦੌਰਾਨ ਉੱਥੇ ਕਿੰਨੀ ਪੁਲਿਸ ਤਾਇਨਾਤ ਸੀ ? ਆਲੇ-ਦੁਆਲੇ ਦੇ ਪਿੰਡ ਕੀ ਹਨ ? ਉਥੋਂ ਸਰਹੱਦ ਕਿੰਨੀ ਦੂਰ ਹੈ ? ਇਸ ਤੋਂ ਬਾਅਦ ਟੀਮ ਫਿਰੋਜ਼ਪੁਰ ਦੇ ਐਸਐਸਪੀ ਦਫ਼ਤਰ ਵੱਲ ਜਾ ਰਹੀ ਸੀ ਪਰ ਅਚਾਨਕ ਉਹ ਬੀਐਸਐਫ ਕੈਂਪ ਵਿੱਚ ਪਹੁੰਚ ਗਈ। ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਹਨ। ਕੇਂਦਰ ਦੀ ਟੀਮ ਪੁਲੀਸ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਕਰੇਗੀ। ਇਸ ਤੋਂ ਬਾਅਦ ਟੀਮ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਨੂੰ ਵੀ ਮਿਲੇਗੀ।

ਕੇਂਦਰ ਤੋਂ ਇਲਾਵਾ ਪੰਜਾਬ ਸਰਕਾਰ ਨੇ ਵੀ ਜਾਂਚ ਲਈ ਦੋ ਮੈਂਬਰੀ ਟੀਮਾਂ ਬਣਾਈਆਂ ਹਨ। ਜਿਸ ਵਿੱਚ ਸੇਵਾਮੁਕਤ ਜਸਟਿਸ ਮਹਿਤਾਬ ਸਿੰਘ ਗਿੱਲ ਅਤੇ ਸੂਬੇ ਦੇ ਗ੍ਰਹਿ ਸਕੱਤਰ ਅਨੁਰਾਗ ਵਰਮਾ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਜਾਂਚ ਤੋਂ ਬਾਅਦ ਪਹਿਲੀ ਰਿਪੋਰਟ ਕੇਂਦਰ ਨੂੰ ਭੇਜ ਦਿੱਤੀ ਗਈ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਕੇਂਦਰੀ ਸੁਰੱਖਿਆ ਏਜੰਸੀਆਂ ਨੂੰ ਪੰਜਾਬ ਦੇ ਹਾਲਾਤ ਬਾਰੇ ਜਾਣੂ ਕਰਵਾਇਆ ਗਿਆ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

BSF ਕਾਂਸਟੇਬਲ ਦੀ ਹਿਰਾਸਤ ‘ਚ ਮੌਤ ਮਾਮਲੇ ‘ਚ ਵੱਡਾ ਐਕਸ਼ਨ, NCB ਦੇ ਜਾਂਚ ਅਧਿਕਾਰੀ ਨੂੰ ਕੀਤਾ ਮੁਅੱਤਲ

ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ ਸੀ ਬੀ) ਦੀ ਹਿਰਾਸਤ ਵਿਚ ਹੋਈ ਬੀ ਐੱਸ ਐੱਫ (BSF)...

BJP ‘ਚ ਸ਼ਾਮਿਲ ਹੁੰਦਿਆਂ ਹੀ ਰਾਘਵ ਚੱਢਾ ਦੇ ਇੰਸਟਾਗ੍ਰਾਮ ‘ਤੇ ਘਟੇ Followers, 11 ਲੱਖ ਤੋਂ ਵੱਧ ਲੋਕਾਂ ਨੇ ਕੀਤਾ Unfollow

ਰਾਸ਼ਟਰੀ ਰਾਜਨੀਤੀ ਵਿਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਰਾਘਵ ਚੱਢਾ ਆਮ ਆਦਮੀ ਪਾਰਟੀ...

ਸਟੈਫੋਰਡਸ਼ਾਇਰ ਦੇ ਪਹਿਲੇ ਸਿੱਖ ਹਾਈ ਸ਼ੈਰਿਫ ਨੇ ਰਚਿਆ ਇਤਿਹਾਸ: ਚਰਚ ਵਿੱਚ ਗੂੰਜੇ ਗੁਰਬਾਣੀ ਦੇ ਸ਼ਬਦ, ਮਿਲਵਰਤਣ ਦੀ ਪੇਸ਼ ਕੀਤੀ ਮਿਸਾਲ

*ਸਟੈਫੋਰਡ, ਯੂਕੇ:*ਸਟੈਫੋਰਡਸ਼ਾਇਰ ਵਿੱਚ ਅੱਜ ਇੱਕ ਬੇਹੱਦ ਪ੍ਰਭਾਵਸ਼ਾਲੀ ਅਤੇ ਇਤਿਹਾਸਕ ਅਧਿਆਤਮਿਕ ਸੰਗਮ ਦੇਖਣ ਨੂੰ ਮਿਲਿਆ,...

‘ਆਪ’ ਆਗੂਆਂ ਦੇ ਘਰਾਂ ‘ਤੇ ਈਡੀ-ਸੀਬੀਆਈ ਦੀਆਂ ਰੇਡਾਂ ਕਰਵਾ ਕੇ ਅਮਿਤ ਸ਼ਾਹ ਪਾਰਟੀ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ: ਮੀਤ ਹੇਅਰ

ਚੰਡੀਗੜ੍ਹ 24 ਅਪ੍ਰੈਲ 2026:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਸਾਂਸਦ ਗੁਰਮੀਤ...

ਅਮਿਤ ਸ਼ਾਹ ਦੇ ਪ੍ਰਭਾਵ ਹੇਠ ‘ਆਪ’ ਦੇ 7 ਸੰਸਦ ਮੈਂਬਰਾਂ ਦਾ ਪਾਰਟੀ ਬਦਲਣਾ ਪੰਜਾਬ ਅਤੇ ਇਸ ਦੇ 3 ਕਰੋੜ ਲੋਕਾਂ ਨਾਲ ਧੋਖਾ ਹੈ: ਹਰਪਾਲ...

*ਚੰਡੀਗੜ੍ਹ 24 ਅਪ੍ਰੈਲ 2026*:ਪੰਜਾਬ ਦੇ ਵਿੱਤ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ...

 ਯੂਕੇ ਦੀ ਪਹਿਲੀ ਸਿੱਖ ਮਹਿਲਾ ਸੰਸਦ ਮੈਂਬਰ ਦੀ ਦਿੱਲੀ ਉਪ ਰਾਜਪਾਲ ਨਾਲ ਮੁਲਾਕਾਤ

ਯੂਨਾਈਟਿਡ ਕਿੰਗਡਮ (UK) ਦੀ ਸੀਨੀਅਰ ਸੰਸਦ ਮੈਂਬਰ *ਪ੍ਰੀਤ ਕੌਰ ਗਿੱਲ* ਨੇ ਆਪਣੀ ਭਾਰਤ ਫੇਰੀ...

ਸੱਤਾਂ ਸਾਂਸਦਾਂ ਨੇ ਪੰਜਾਬੀਆਂ ਨਾਲ ਧੋਖਾ ਕੀਤਾ, ਬੀਜੇਪੀ ਸਾਡੇ ਕੰਮਾਂ ਤੋਂ ਡਰੀ : ਸੀਐਮ ਭਗਵੰਤ ਮਾਨ

ਰਾਘਵ ਚੱਢਾ ਅਤੇ ਸੰਦੀਪ ਪਾਠਕ ਸਮੇਤ ਆਮ ਆਦਮੀ ਪਾਰਟੀ ਦੇ 7 ਰਾਜਸਭਾ ਮੈਂਬਰਾਂ ਦੇ...