ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲੇ ਦੇ ਵੇਣੂਗੋਪਾਲਾ ਸਵਾਮੀ ਮੰਦਰ ‘ਚ ਰਾਮ ਨੌਮੀ ਦੇ ਤਿਉਹਾਰ ਮੌਕੇ ਵੱਡਾ ਹਾਦਸਾ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ ਨੂੰ ਇਥੇ ਅੱਗ ਲੱਗ ਗਈ। ਰਾਮ ਨੌਮੀ ਦੇ ਤਿਉਹਾਰ ਮੌਕੇ ਮੰਦਰ ‘ਚ ਪੰਡਾਲ ਲਗਾਇਆ ਗਿਆ ਸੀ। ਇਸ ਦੌਰਾਨ ਸ਼ਾਰਟ ਸਰਕਟ ਹੋਣ ਕਾਰਨ ਇਸ ਪੰਡਾਲ ਵਿੱਚ ਅੱਗ ਲੱਗ ਗਈ। ਕੁਝ ਹੀ ਦੇਰ ‘ਚ ਅੱਗ ਦੀਆਂ ਲਪਟਾਂ ਨੇ ਪੰਡਾਲ ਨੂੰ ਆਪਣੀ ਲਪੇਟ ‘ਚ ਲੈ ਲਿਆ। ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਹਾਦਸੇ ਦੀ ਸੂਚਨਾ ਮਿਲਦੇ ਹੀ ਦਮਕਲ ਵਿਭਾਗ ਦੀਆ ਗੱਡੀਆਂ ਮੌਕੇ ਤੇ ਪੁੱਜ ਗਈਆਂ ਅਤੇ ਇਥੇ ਰਾਹਤ ਅਤੇ ਬਚਾਅ ਦਾ ਕੰਮ ਸ਼ੁਰੂ ਕਰ ਦਿੱਤਾ। ਦੱਸਿਆ ਗਿਆ ਹੈ ਕਿ ਮੰਦਰ ‘ਚ ਮੌਜੂਦ ਸ਼ਰਧਾਲੂ ਅੱਗ ਨੂੰ ਦੇਖ ਕੇ ਬਾਹਰ ਆ ਗਏ। ਅਤੇ ਸਥਾਨਕ ਲੋਕ ਵੀ ਅੱਗ ‘ਤੇ ਕਾਬੂ ਪਾਉਣ ਲਈ ਅੱਗੇ ਆਏ।
----------- Advertisement -----------
ਰਾਮ ਨੌਮੀ ਮੌਕੇ ਵੇਣੂਗੋਪਾਲ ਸਵਾਮੀ ਮੰਦਰ ‘ਚ ਲੱਗੀ ਭਿਆਨਕ ਅੱਗ, ਰਾਹਤ- ਬਚਾਅ ਕਾਰਜ ਜਾਰੀ
Published on
----------- Advertisement -----------
----------- Advertisement -----------











