ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਫਾਫ ਡੂ ਪਲੇਸਿਸ ਨੂੰ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਡੂ ਪਲੇਸਿਸ ਨੂੰ ਮੈਚ ਦੌਰਾਨ ਹੌਲੀ ਓਵਰ ਰੇਟ ਬਣਾਈ ਰੱਖਣ ਦਾ ਦੋਸ਼ੀ ਪਾਇਆ ਗਿਆ। ਇਸ ਸੀਜ਼ਨ ਵਿੱਚ RCB ਵੱਲੋਂ IPL ਕੋਡ ਆਫ ਕੰਡਕਟ ਦੀ ਇਹ ਪਹਿਲੀ ਉਲੰਘਣਾ ਹੈ। ਉਸ ਤੋਂ ਇਲਾਵਾ ਲਖਨਊ ਸੁਪਰਜਾਇੰਟਸ ਦੇ ਅਵੇਸ਼ ਖਾਨ ਨੂੰ ਵੀ ਕੋਡ ਆਫ ਕੰਡਕਟ ਦੀ ਉਲੰਘਣਾ ਕਰਨ ਲਈ ਫਟਕਾਰ ਪਈ ਹੈ, ਜਿਸ ਤੋਂ ਬਾਅਦ ਉਸ ਨੇ ਆਪਣੀ ਗਲਤੀ ਮੰਨ ਲਈ।
ਦੱਸ ਦਈਏ ਕਿ ਲਖਨਊ ਨੇ ਆਖਰੀ ਗੇਂਦ ‘ਤੇ ਮੈਚ ਇਕ ਵਿਕਟ ਨਾਲ ਜਿੱਤ ਲਿਆ। ਉਨ੍ਹਾਂ ਦੇ 11ਵੇਂ ਨੰਬਰ ਦੇ ਬੱਲੇਬਾਜ਼ ਅਵੇਸ਼ ਖਾਨ ਨੇ ਜੇਤੂ ਦੌੜ ਪੂਰੀ ਕਰਨ ਤੋਂ ਬਾਅਦ ਉਤਸ਼ਾਹ ਵਿੱਚ ਆਪਣਾ ਹੈਲਮੇਟ ਉਤਾਰ ਕੇ ਸੁੱਟ ਦਿੱਤਾ। ਮੈਚ ਰੈਫਰੀ ਨੇ ਉਸ ਨੂੰ ਝਿੜਕਿਆ। ਅਵੇਸ਼ ਖਾਨ ਨੂੰ ਕੋਈ ਵਿੱਤੀ ਜ਼ੁਰਮਾਨਾ ਨਹੀਂ ਲਗਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਆਰਸੀਬੀ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੋ ਵਿਕਟਾਂ ‘ਤੇ 212 ਦੌੜਾਂ ਬਣਾਈਆਂ ਸਨ। ਜਵਾਬ ‘ਚ ਲਖਨਊ ਨੇ 9 ਵਿਕਟਾਂ ਗੁਆ ਕੇ 213 ਦੌੜਾਂ ਬਣਾਈਆਂ ਅਤੇ ਆਖਰੀ ਗੇਂਦ ‘ਤੇ ਮੈਚ ਜਿੱਤ ਲਿਆ।
----------- Advertisement -----------
RCB ਕਪਤਾਨ ਫਾਫ ਡੂ ਪਲੇਸਿਸ ਨੂੰ ਲੱਗਾ 12 ਲੱਖ ਰੁਪਏ ਜੁਰਮਾਨਾ, ਜਾਣੋ ਕੀ ਰਹੀ ਵਜ੍ਹਾ
Published on
----------- Advertisement -----------
----------- Advertisement -----------












