ਬੀਤੇ ਦਿਨੀ ਕੌਮੀ ਇਨਸਾਫ਼ ਮੌਰਚੇ ਦੇ ਸੱਦੇ ਤੇ ਸਮੁੱਚੇ ਪੰਥ ਦੀਆਂ ਪੰਥਕ ਜਥੇਬੰਦੀਆਂ ਦੀ ਇਕੱਤਰਤਾ ਗੁ. ਸ਼ਹੀਦਾਂ ਸੁਹਾਣਾਂ ਸਾਹਿਬ ਵਿਖੇ ਹੋਈ। ਜਿਸ ਵਿੱਚ ਪ੍ਰਮੁੱਖ ਤੌਰ ‘ਤੇ ਇਸ ਗੱਲ ਵੱਲ ਜ਼ੋਰ ਨਾਲ ਵਿਚਾਰ ਕੀਤੀ ਗਈ ਕਿ ਸਰਬੱਤ ਖਾਲਸਾ ਬੁਲਾਉਣਾ ਦਾ ਅਧਿਕਾਰ ਪੰਥ ਲਈ ਜੁਝਾਣ ਵਾਲੇ ਅਤੇ ਚੱਬੇ ਦੀ ਧਰਤੀ ਤੋਂ ਸਿੱਖ ਜਥੇਬੰਦੀਆਂ ਅਤੇ ਖਾਲਸਾ ਪੰਥ ਵੱਲੋਂ ਚੁਣੇ ਹੋਏ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਹੈ ? ਜਾਂ ਸਿੱਖਾਂ ਦੇ ਖ਼ੂਨ ਨਾਲ ਹੱਥ ਰੰਗਣ ਵਾਲੀ ਇੱਕ ਸਿਆਸੀ ਪਾਰਟੀ ਵੱਲੋਂ ਚੁਣੇ ਹੋਏ ਜਥੇਦਾਰ ਨੂੰ ?
ਸਮੁੱਚੀਆਂ ਸਿੱਖ ਜਥੇਬੰਦੀਆਂ ਵੱਲੋਂ ਕਿਹਾ ਗਿਆ ਪੰਥ ਨੇ ਇਹ ਅਧਿਕਾਰ ਸਰਬੱਤ ਖਾਲਸਾ ਬੁਲਾਉਣ ਦਾ ਸਿਰਫ਼ ਤੇ ਸਿਰਫ਼ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਦਿੱਤਾ ਹੈ ਤੇ ਉਨ੍ਹਾਂ ਕਿਹਾ ਕਿ ਸਾਡਾ ਜਥੇਦਾਰ ਜਗਤਾਰ ਸਿੰਘ ਹਵਾਰਾ ਹੈ। ਇਸ ਕਰਕੇ ਖਾਲਸਾ ਪੰਥ ਸਿੱਖ ਵਿਰੋਧੀ ਤਾਕਤਾਂ ਨੂੰ ਕਦੇ ਮਾਨਤਾ ਨਹੀਂ ਦੇ ਸਕਦਾ। ਅੱਗੇ ਵੱਖ-ਵੱਖ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਕੌਮੀ ਇਨਸਾਫ਼ ਮੋਰਚੇ ਵੱਲੋਂ ਅਸਲ ‘ਚ ਸਿੱਖ ਮੁੱਦਿਆਂ ਦੀ ਤਾਰਜਮਾਨੀ ਕੀਤੀ ਜਾ ਰਹੀ ਹੈ ਜਿਸ ਕਰਕੇ ਸਮੁੱਚੀਆਂ ਸਿੱਖ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਨੂੰ ਰਲ ਕੇ ਮੋਰਚੇ ਦੀਆਂ ਮੰਗਾ ਦਾ ਡੱਟ ਕੇ ਸਾਥ ਦੇਣਾ ਚਾਹੀਦਾ ਹੈ। ਮੋਰਚੇ ਵੱਲੋਂ ਜਲਦ ਬੰਦੀ ਸਿੰਘਾਂ ਦੀ ਰਿਹਾਈ ਅਤੇ ਬਾਕੀ ਮੁੱਦਿਆਂ ਸਬੰਧੀ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਜਿਵੇਂ ਕਿ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ 1978 ਵਿੱਚ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਕੀਤਾ ਜਾ ਰਿਹਾ ਹੈ। 14 ਅਪ੍ਰੈਲ ਨੂੰ ਮੌਰਚੇ ਵਿਖੇ ਹੀ ਅੰਮ੍ਰਿਤ ਸੰਚਾਰ ਅਤੇ ਢਾਡੀ ਦਰਬਾਰ ਲਾਇਆ ਜਾਵੇਗਾ। 15 ਅਪ੍ਰੈਲ ਸਵੇਰੇ ਢਾਡੀ ਦਰਬਾਰ ਅਤੇ 3 ਵਜੇ ਨਿਹੰਗ ਜਥੇਬੰਦੀਆਂ ਵੱਲੋਂ ਮਹੱਲਾ ਕੱਢਿਆ ਜਾਵੇਗਾ ਅਤੇ 5 ਵਜੇ ਕਬੱਡੀ ਦਾ ਮੈਚ ਹੋਵੇਗਾ। ਸਮੁੱਚੀਆਂ ਸਿੱਖ ਜਥੇਬੰਦੀਆਂ ਅਤੇ ਮੋਰਚੇ ਵੱਲੋਂ ਦੇਸ਼ ਵਿਦੇਸ਼ ਦੀ ਸਿੱਖ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਆਓ! ਕੌਮੀ ਇਨਸਾਫ਼ ਮੋਰਚੇ ਵਿੱਚ ਖ਼ਾਲਸੇ ਦੇ ਪ੍ਰਗਟ ਦਿਹਾੜੇ ਨੂੰ ਮਨਾਉਂਦਿਆਂ ਮੋਰਚੇ ‘ਚ ਪਹੁੰਚੀਏ ਤਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਤੇ ਬਾਪੂ ਗੁਰਚਰਨ ਸਿੰਘ , ਮੌਰਚੇ ਦੇ ਮੁੱਖ ਕਨਵੀਨਰ ਭਾਈ ਪਾਲ ਸਿੰਘ ਫਰਾਂਸ, ਵਕੀਲ ਦਿਲਸ਼ੇਰ ਸਿੰਘ , ਭਾਈ ਬਲਵਿੰਦਰ ਸਿੰਘ , ਵਕੀਲ ਗੁਰਸ਼ਰਨ ਸਿੰਘ , ਭਾਈ ਜਸਵਿੰਦਰ ਸਿੰਘ ਰਾਜਪਰਾ ਅਕਾਲ ਯੂਥ , ਭਾਈ ਇੰਦਰ ਵੀਰ ਸਿੰਘ, ਭਾਈ ਬਲਜੀਤ ਸਿੰਘ ਭਾਉ,ਦਲ ਖਾਲਸਾ ਦੇ ਆਗੂ ਹਰਪਾਲ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਮੇਂਬਰ ਕਰਨੈਲ ਸਿੰਘ ਪੰਜੋਲੀ, ਯੂਨਾਇਟੇਡ ਅਕਾਲੀ ਦਲ ਗੁਰਦੀਪ ਸਿੰਘ ਬਠਿੰਡਾ, ਭਾਈ ਮੋਹਨ ਸਿੰਘ ਕਰਤਾਰਪੁਰ , ਭਾਈ ਰਮਨਦੀਪ ਸਿੰਘ ਗੋਲਡੀ, ਨਿਹੰਗ ਜਥੇਬੰਦੀਆਂ ਮੁਖੀ ਰਾਜਾ ਰਾਜ ਸਿੰਘ, ਨਿਹੰਗ ਸਿੰਘ ਜਥੇਦਾਰ ਕੁਲਵਿੰਦਰ ਸਿੰਘ , ਅਤੇ ਇਸ ਮੌਕੇ ਤੇ ਹੋਰ ਵੱਡੀ ਗਿਣਤੀ ਚ ਸਿੱਖ ਆਗੂ ਮੌਜੂਦ ਸਨ











