May 13, 2026, 7:06 am
----------- Advertisement -----------
HomeNewsBreaking Newsਮੈਂ ਆਪਣੀ ਟੀਮ ਲਈ ਮੁਸ਼ਕਿਲ ਓਵਰ ਕਰਨ ਦੇ ਲਈ ਹਮੇਸ਼ਾ ਉਪਲਬਧ ਰਹਿੰਦਾ...

ਮੈਂ ਆਪਣੀ ਟੀਮ ਲਈ ਮੁਸ਼ਕਿਲ ਓਵਰ ਕਰਨ ਦੇ ਲਈ ਹਮੇਸ਼ਾ ਉਪਲਬਧ ਰਹਿੰਦਾ ਹਾਂ: ਆਵੇਸ਼ ਖਾਨ

Published on

----------- Advertisement -----------

ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ’ਚ ਵੀਰਵਾਰ ਨੂੰ ਘੱਟ ਸਕੋਰਿੰਗ ਵਾਲੇ ਰੋਮਾਂਚਕ ਮੁਕਾਬਲੇ ’ਚ ਲਖਨਊ ਸੂਪਰ ਜਾਇੰਟਸ ਨੇ ਟਾਟਾ ਆਈਪੀਐਲ 2023 ਦੇ ਸਭ ਤੋਂ ਘੱਟ ਟਾਰਗੇਟ ਦਾ ਬਚਾਅ ਕਰਦੇ ਹੋਏ ਰਾਜਸਥਾਨ ਰਾਇਲਸ ਨੂੰ 10 ਰਨਾਂ ਨਾਲ ਹਰਾ ਦਿੱਤਾ। ਜੈਪੁਰ ਦੇ ਮੁਸ਼ਕਿਲ ਵਿਕਟ ’ਚ ਹੋਈ 82 ਰਨਾਂ ਦੀ ਸ਼ੁਰੂਆਤੀ ਸਾਂਝੇਦਾਰੀ ਦੀ ਮਦਦ ਨਾਲ ਜਾਇੰਟਸ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ 154/7 ਦਾ ਸਕੋਰ ਖੜਾ ਕੀਤਾ। ਟਾਰਗੇਟ ਦਾ ਪਿੱਛਾ ਕਰਨ ਦੇ ਦੌਰਾਨ ਜਿਆਦਾਤਰ ਸਮਾਂ ਅਜਿਹਾ ਲੱਗ ਰਿਹਾ ਸੀ ਕਿ ਰਾਜਸਥਾਨ ਰਾਇਲਸ ਇਸਨੂੰ ਅਸਾਨੀ ਨਾਲ ਹਾਸਲ ਕਰ ਲਵੇਗੀ, ਕਿਉਂਕਿ ਉਸਦੇ ਦੋਵੇਂ ਸਲਾਮੀ ਬੱਲੇਬਾਜਾਂ ਯਸ਼ਸਵੀ ਜਾਇਸਵਾਲ ਅਤੇ ਜੋਸ ਬਟਲਰ ਨੇ 40+ ਸਕੋਰ ਕਰਕੇ 87 ਰਨਾਂ ਦੀ ਸਾਂਝੇਦਾਰੀ ਕੀਤੀ। ਜਾਇਸਵਾਲ 12ਵੇਂ ਮਾਰਕਸ ਸਟੋਈਨਿਸ ਦਾ ਸ਼ਿਕਾਰ ਬਣ ਕੇ ਆਊਟ ਹੋਣ ਵਾਲੇ ਪਹਿਲੇ ਵਿਅਕਤੀ ਸਨ। ਸੰਜੂ ਸੈਮਸਨ ਅਤੇ ਬਟਲਰ ਲੜੀਵਾਰ 13ਵੇਂ ਅਤੇ 14ਵੇਂ ਓਵਰ ’ਚ ਆਊਟ ਹੋਏ। ਇੱਥੋਂ ਬੱਲੇਬਾਜੀ ਦਾ ਪਤਨ ਸ਼ੁਰੂ ਹੋ ਗਿਆ। ਲਖਨਊ ਦੇ ਲਈ ਆਵੇਸ਼ ਖਾਨ ਅਤੇ ਸਟੋਈਨਿਸ ਨੇ ਲੜੀਵਾਰ 3/25 ਅਤੇ 2/28 ਦੇ ਆਂਕੜੇ ਦੇ ਨਾਲ ਸ਼ਾਨਦਾਰ ਬਾਲੰਗ ਕੀਤੀ।

ਆਵੇਸ਼ ਖਾਨ ਸਟਾਰ ਬਾਲਰ ਰਹੇ, ਕਿਉਂਕਿ ਉਨ੍ਹਾਂ ਨੇ ਆਖਰੀ ਓਵਰ ’ਚ ਦੋ ਵਿਕਟਾਂ ਲੈਂਦੇ ਹੋਏ 18 ਰਨਾਂ ਦਾ ਸਫਲਤਾਪੂਰਵਕ ਬਚਾਅ ਵੀ ਕੀਤਾ। ਉਨ੍ਹਾਂ ਨੇ ਲਖਨਊ ਸੂਪਰ ਜਾਇੰਟਸ ਦੇ ਸੈਟਅਪ ’ਚ ਆਪਣੀਆਂ ਵਿਭਿੰਨ ਭੂਮਿਕਾਵਾਂ ’ਤੇ ਚਾਨ੍ਹਣਾ ਪਾਇਆ। ਆਵੇਸ਼ ਖਾਨ ਨੇ ਜਿਓਸਿਨੇਮਾ ਨਾਲ ਗੱਲਬਾਤ ਕਰਦੇ ਹੋਏ ਕਿਹਾ, ‘ਜੇਕਰ ਅਸੀਂ ਪਹਿਲਾਂ ਬਾਲੰਗ ਕਰ ਰਹੇ ਹੁੰਦੇ, ਤਾਂ ਮੈਨੂੰ ਪਹਿਲਾਂ ਜਾਂ ਦੂਜਾ ਓਵਰ ਮਿਲਦਾ ਹੈ ਅਤੇ ਜੇਕਰ ਅਸੀਂ ਟਾਰਗੇਟ ਦਾ ਬਚਾਅ ਕਰ ਰਹੇ ਹਾਂ, ਉਦੋਂ ਮੈਂ ਮੈਚ ਦੇ ਹਾਲਾਤਾਂ ਦੇ ਅਧਾਰ ’ਤੇ ਚੌਥਾ ਜਾਂ ਛੇਵ?ਾਂ ਓਵਰ ਜਿਹੇ ਮਹੱਤਵਪੂਰਣ ਓਵਰ ਕਰਦਾ ਹਾਂ। ਮੈਂ ਆਪਣੇ ਕਪਤਾਨ ਅਤੇ ਕੋਚਾਂ ਨੂੰ ਕਿਹਾ ਹੋਇਆ ਹੈ ਕਿ ਤੁਸੀਂ ਮੈਨੂੰ ਕਦੇ ਵੀ ਬਾਲੰਗ ਕਰਵਾ ਸਕਦੇ ਹੋ ਅਤੇ ਮੈਂ ਆਪਣੀ ਟੀਮ ਦੇ ਲਈ ਸਖਤ ਓਵਰ ਕਰਨ ਦੇ ਲਈ ਹਮੇਸ਼ਾ ਉਪਲਬਧ ਹਾਂ। ਇਸ ਲਈ ਮੈਂ ਕਦੇ ਇਹ ਸੋਚਣ ਦੀ ਕੋਸ਼ਿਸ਼ ਨਹੀਂ ਕਰਦਾ ਕਿ ਮੈਨੂੰ ਕਦੋਂ ਬਾਲੰਗ ਕਰਨ ਦਾ ਮੌਕਾ ਮਿਲੇਗਾ ਪਰ ਜਦੋਂ ਵੀ ਮੈਨੂੰ ਮੌਕਾ ਮਿਲਦਾ ਹੈ ਮੈਂ ਹਮੇਸ਼ਾ ਟੀਮ ਦੇ ਲਈ ਵਿਕਟ ਹਾਸਲ ਕਰਨ ਦਾ ਟਾਰਗੇਟ ਰੱਖਦਾ ਹਾਂ।’

ਮੈਚ ਜਿੱਤਣ ਦੇ ਬਾਵਜੂਦ ਲਖਨਊ ਸੂਪਰ ਜਾਇੰਟਸ ਦੀ ਬੱਲੇਬਾਜੀ ਦੀ ਸ਼ੁਰੂਆਤ ਵਧੀਆ ਨਹੀਂ ਰਹੀ ਸੀ। ਉਨ੍ਹਾਂ ਨੇ ਪਾਵਰਪਲੇ ’ਚ ਮੇਡਨ ਓਵਰ ਖੇਡਣ ਸਮੇਤ ਸਲੋ ਬੈਟਿੰਗ ਕੀਤੀ। ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਆਰਪੀ ਸਿੰਘ ਦਾ ਮੰਨਣਾ ਹੈ ਕਿ ਕੇਐਲ ਰਾਹੁਲ ਪਹਿਲਾਂ ਦੀ ਤਰ੍ਹਾਂ ਨਹੀਂ ਖੇਡ ਰਹੇ ਹਨ। ਉਨ੍ਹਾਂ ਨੇ ਕਿਹਾ, ‘ਕੇਐਲ ਰਾਹੁਲ ਕਦੇ ਵੀ ਇਸ ਤਰ੍ਹਾਂ ਨਹੀਂ ਖੇਡਦੇ ਸਨ। ਉਹ ਹਮੇਸ਼ਾ ਵਧੀਆ ਸਟ੍ਰਾਈਕ ਰੇਟ ਦੇ ਨਾਲ ਬੈਟਿੰਗ ਕਰਦੇ ਸਨ, ਵਿਰੋਧੀ ਗੇਂਦਾਂ ’ਤੇ ਆਕ੍ਰਮਕਣ ਕਰਦੇ ਸਨ ਅਤੇ ਵਧੀਆ ਸ਼ਾਟ ਮਾਰਦੇ ਸਨ ਪਰ ਇੱਥੇ ਅਜਿਹਾ ਲੱਗ ਰਿਹਾ ਸੀ ਕਿ ਉਹ ਦਬਾਅ ’ਚ ਹਨ ਅਤੇ ਫਸ ਕੇ ਖੇਡ ਰਹੇ ਹਨ। ਮੈਂ ਗਲਤ ਵੀ ਹੋ ਸਕਦਾ ਹਾਂ, ਪਰ ਉਹ ਸ਼ਾਇਦ ਇਹ ਸੋਚ ਰਹੇ ਹਨ ਕਿ ਵੱਡੀ ਪਾਰੀ ਖੇਡ ਕੇ ਸ਼ਾਇਦ ਉਨ੍ਹਾਂ ਦੀ ਫਾਰਮ ਵਾਪਸ ਆ ਜਾਵੇ। ਉਨ੍ਹਾਂ ਦਾ ਫਾਰਮ ਖਰਾਬ ਨਹੀਂ ਹੈ। ਉਹ ਹਾਲੇ ਵੀ ਆਪਣੇ ਸ਼ਾਟ ਖੇਡ ਰਹੇ ਹਨ, ਪਰ ਉਹ ਆਪਣੇ ਸ਼ਾਟਸ ’ਚ ਗੈਪ ਨੂੰ ਨਹੀਂ ਤਲਾਸ਼ ਪਾ ਰਹੇ। ਉਨ੍ਹਾਂ ਨੂੰ ਨਾਪਿਆ ਤੋਲਿਆ ਖਤਰਾ ਲੈਣਾ ਚਾਹੀਦਾ ਹੈ ਜਿਹੜਾ ਕਿ ਉਹ ਨਹੀਂ ਲੈ ਰਹੇ ਹਨ।’

ਸਿੰਘ ਨੇ ਕਿਹਾ, ‘ਉਨ੍ਹਾਂ ਨੇ ਆਪਣੇ ਕਈ ਸ਼ਾਟ ਮਾਰਨਾ ਬੰਦ ਕਰ ਦਿੱਤੇ ਹਨ। ਉਹ ਜਿਆਦਾ ਸਟ੍ਰਾਈਕ ਰੋਟੇਟ ਕਰਨ ਦੇ ਬਾਰੇ ’ਚ ਸੋਚ ਰਹੇ ਹਨ। ਹੋ ਸਕਦਾ ਹੈ ਕਿ ਉਨ੍ਹਾਂ ਨੇ ਆਪਣੀ ਭੂਮਿਕਾ ਵੀ ਬਦਲ ਲਈ ਹੋਵੇ, ਪਰ ਉਹ ਉਸ ਤਰ੍ਹਾਂ ਦਾ ਖਿਡਾਰੀ ਨਹੀਂ ਲੱਗ ਰਿਹਾ ਹੈ। ਉਹ ਅਜਿਹਾ ਖਿਡਾਰੀ ਹੋਇਆ ਕਰਦਾ ਸੀ ਜਿਹੜਾ ਆਪਣੇ ਬੱਲੇ ਦੀ ਹਾਈ ਹਿਟਿੰਗ ਨਾਲ ਪਲਕ ਝਪਕਦੇ ਹੀ ਮੈਚ ਦਾ ਪਾਸਾ ਪਲਟ ਸਕਦਾ ਸੀ।’ ਵੀਰਵਾਰ ਨੂੰ ਦੁਪਿਹਰ 3:30 ਵਜੇ ਪੰਜਾਬ ਕਿੰਗਸ ਦਾ ਸਾਹਮਣਾ ਰਾਯਲ ਚੈਲੇਂਜਰਸ ਬੰਗਲੌਰ ਨਾਲ ਹੋਵੇਗਾ ਜਦੋਂ ਕਿ ਦਿੱਲੀ ਕੈਪੀਟਲਸ ਸ਼ਾਮੀ 7:30 ਵਜੇ ਕਲਕੱਤਾ ਨਾਈਟ ਰਾਈਡਰਸ ਦੇ ਨਾਲ ਭਿੜੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਾਜਪਾ ਦੇ ਸੀਨੀਅਰ ਆਗੂ ਅਨਿਲ ਕੁਮਾਰ ਸੇਠੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ

*ਚੰਡੀਗੜ੍ਹ, 12 ਮਈ 2026*ਆਮ ਆਦਮੀ ਪਾਰਟੀ (ਆਪ) ਦੀਆਂ ਲੋਕ-ਪੱਖੀ ਨੀਤੀਆਂ ਅਤੇ ਪ੍ਰਸ਼ਾਸਨ ਤੋਂ ਪ੍ਰਭਾਵਿਤ...

ਅਪਰਾਧ ਸੁਲਝਾਉਣ ਤੋਂ ਲੈ ਕੇ ਅਪਰਾਧੀਆਂ ‘ਤੇ ਨਜ਼ਰ ਰੱਖਣ ਤੱਕ — ਪੰਜਾਬ ਪੁਲਿਸ ਲਈ ਆਧੁਨਿਕ ਹਥਿਆਰ ਬਣਿਆ ‘ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ’ (ICCC)

ਮੋਹਾਲੀ, 12 ਮਈ 2026:ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤਾ ਗਿਆ ਅਤਿ-ਆਧੁਨਿਕ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ...

ਪੰਜਾਬੀ ਆਪਣੀ ਮਾਂ ਬੋਲੀ ‘ਤੇ ਕਿਸੇ ਵੀ ਹਮਲੇ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ: ਬਲਤੇਜ ਪੰਨੂ

*ਚੰਡੀਗੜ੍ਹ, 12 ਮਈ 2026*:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ...

ਪੰਜਾਬੀ ਨਾ ਲਿਖਣ ‘ਤੇ ਪੰਜਾਬ ਯੂਨੀਵਰਸਿਟੀ ‘ਚ ਨਵਾਂ ਵਿਵਾਦ, ਯੂਨੀਵਰਸਿਟੀ ਕੈਂਪਸ ‘ਚ ਨੇਮ ਪਲੇਟਾਂ ‘ਤੇ ਮਲੀ ਕਾਲਖ!

ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਪੰਜਾਬੀ ਭਾਸ਼ਾ ਨੂੰ ਲੈ ਕੇ ਨਵਾਂ ਵਿਵਾਦ ਹੋ ਗਿਆ...

UP ‘ਚ ਪੁਲਿਸ ਵੱਲੋਂ ਰਿਟਾਇਰਡ ਫੌਜੀ ਦਾ ਐਨਕਾਊਂਟਰ, 26 ਘੰਟਿਆਂ ‘ਚ ਕੀਤੇ ਸਨ 3 ਕਤਲ

ਯੂਪੀ ਵਿੱਚ ਚੱਲਦੀ ਰੇਲਗੱਡੀ ਅਤੇ ਇੱਕ ਹਸਪਤਾਲ ਵਿੱਚ ਤਿੰਨ ਕਤਲ ਕਰਨ ਵਾਲਾ ਇੱਕ ਸਾਈਕੋ...

ਭਾਈ ਜਗਤਾਰ ਸਿੰਘ ਹਵਾਰਾ ਨੇ ਮੰਗੀ ਚਾਰ ਹਫ਼ਤਿਆਂ ਦੀ ਪੈਰੋਲ

ਬੰਦੀ ਸਿੰਘ ਜਗਤਾਰ ਸਿੰਘ ਹਵਾਰਾ ਵੱਲੋਂ ਆਪਣੀ ਬਿਮਾਰ ਮਾਂ ਦੀ ਦੇਖਭਾਲ ਲਈ ਮੰਗੀ ਗਈ...

NTA ਨੇ NEET UG ਪ੍ਰੀਖਿਆ ਕੀਤੀ ਰੱਦ, CBI ਕਰੇਗੀ ਪੇਪਰ ਲੀਕ ਮਾਮਲੇ ਦੀ ਜਾਂਚ, ਇਸੇ ਮਹੀਨੇ ਹੋਇਆ ਸੀ ਪੇਪਰ

ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ NEET (UG) 2026 ਪ੍ਰੀਖਿਆ ਰੱਦ ਕਰ ਦਿੱਤੀ ਹੈ। ਪੇਪਰ...

*ਸ੍ਰੀ ਮੁਕਤਸਰ ਸਾਹਿਬ ਵਿੱਚ ਲੋਕ ਮਿਲਣੀ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ...