ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦਾ ਅਸਰ ਹਵਾਈ ਆਵਾਜਾਈ ਦੇ ਖੇਤਰ ’ਤੇ ਪੈਣਾ ਸ਼ੁਰੂ ਹੋ ਗਿਆ ਹੈ। ਇੰਡੀਗੋ ਨੇ 20 ਫੀਸਦੀ ਉਡਾਣਾਂ ਰੱਦ ਕਰਨ ਦਾ ਫੈਸਲਾ ਕੀਤਾ ਹੈ। ਏਅਰਲਾਈਨ ਨੇ ਇਸ ਦੇ ਨਾਲ ਹੀ ਮੁਸਾਫਰਾਂ ਦੀਆਂ ਲੋੜਾਂ ਨੂੰ ਦੇਖਦੇ ਹੋਏ 31 ਮਾਰਚ ਤੱਕ ਮੁਸਾਫਰਾਂ ਵਲੋਂ ਯਾਤਰਾ ਦੀ ਮਿਤੀ ’ਚ ਬਦਲਾਅ ਕਰਨ ’ਤੇ ਕੋਈ ਵੀ ਵਾਧੂ ਚਾਰਜ ਵਸੂਲਣ ਤੋਂ ਛੋਟ ਦਿੱਤੀ ਹੈ।
ਇਸੇ ਦੇ ਮੱਦੇਨਜ਼ਰ ਏਅਰਲਾਈਨ ਨੇ 31 ਜਨਵਰੀ ਤੱਕ ਸਾਰੀਆਂ ਮੌਜੂਦਾ ਅਤੇ ਨਵੀਂ ਬੁਕਿੰਗ ’ਤੇ ਬਦਲਾਅ ਚਾਰਜ ਨੂੰ ਸਮਾਪਤ ਕਰਨ ਦਾ ਫੈਸਲਾ ਕੀਤਾ ਹੈ। 31 ਮਾਰਚ ਤੱਕ ਦੀ ਯਾਤਰਾ ਲਈ ਬਦਲਾਅ ਚਾਰਜ ਵਸੂਲ ਨਹੀਂ ਕੀਤਾ ਜਾਵੇਗਾ।
----------- Advertisement -----------
Indigo ਏਅਰਲਾਈਨ ਦਾ ਵੱਡਾ ਫੈਸਲਾ, ਰੱਦ ਹੋਈਆਂ 20 ਫੀਸਦੀ ਉਡਾਣਾਂ
Published on
----------- Advertisement -----------
----------- Advertisement -----------












