ਹਾਲ ਹੀ ਵਿੱਚ ਸੂਰਤਗੜ੍ਹ ਸਿਟੀ ਥਾਣਾ ਖੇਤਰ ਵਿੱਚ ਮਿਲੇ ਬੰਬ ਨੂੰ ਅੱਜ ਫੌਜ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਨਕਾਰਾ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਜਲ ਸਪਲਾਈ ਵਿਭਾਗ ਵੱਲੋਂ ਕੀਤੀ ਜਾ ਰਹੀ ਖੁਦਾਈ ਦੌਰਾਨ 11 ਅਪਰੈਲ ਨੂੰ ਸਿਟੀ ਥਾਣਾ ਖੇਤਰ ਦੇ ਪਿੰਡ ਪਿੱਪਰਾਂ ਦੀ ਰੋਹੀ ਨੇੜੇ ਇੱਕ ਬੰਬ ਮਿਲਿਆ ਸੀ, ਜਿਸ ਤੋਂ ਬਾਅਦ ਮੌਕੇ ’ਤੇ ਕੰਮ ਕਰ ਰਹੇ ਮੁਲਾਜ਼ਮਾਂ ਨੇ ਸਿਟੀ ਪੁਲੀਸ ਨੂੰ ਸੂਚਿਤ ਕੀਤਾ ਸੀ। ਇਸ ਸੂਚਨਾ ‘ਤੇ ਥਾਣਾ ਸਿਟੀ ਦੇ ਜਾਪਤਾ ਨੇ ਮੌਕੇ ‘ਤੇ ਪਹੁੰਚ ਕੇ ਬੰਬ ਨੂੰ ਸੁਰੱਖਿਅਤ ਕਬਜ਼ੇ ‘ਚ ਲੈ ਲਿਆ।ਪੂਰੇ ਮਾਮਲੇ ਦੀ ਜਾਣਕਾਰੀ ਫੌਜ ਦੇ ਅਧਿਕਾਰੀਆਂ ਨੂੰ ਦਿੱਤੀ ਗਈ। ਪੁਲੀਸ ਦੀ ਸੂਚਨਾ ’ਤੇ ਲੈਫਟੀਨੈਂਟ ਕਰਨਲ ਚਾਰੂ ਕੰਬੋਜ ਦੀ ਅਗਵਾਈ ਹੇਠ ਬੰਬ ਨਿਰੋਧਕ ਦਸਤੇ ਨੇ ਅੱਜ ਪਹੁੰਚ ਕੇ ਬੰਬ ਨੂੰ ਡੈਟੋਨੇਟਰ ਰਾਹੀਂ ਸੁਰੱਖਿਅਤ ਢੰਗ ਨਾਲ ਨਸ਼ਟ ਕਰਵਾਇਆ। ਬੰਬ ਨੂੰ ਡਿਸਪੋਜ਼ਲ ਕਰਨ ਦੌਰਾਨ ਜ਼ੋਰਦਾਰ ਧਮਾਕਾ ਸੁਣ ਕੇ ਇਲਾਕੇ ਦੇ ਲੋਕ ਵੀ ਦੰਗ ਰਹਿ ਗਏ ਅਤੇ ਅਸਮਾਨ ‘ਚ ਧੂੜ ਦਾ ਇਕ ਵੱਡਾ ਗੁਬਾਰਾ ਉਠਿਆ। ਬੰਬ ਦੇ ਨਿਪਟਾਰੇ ਤੋਂ ਬਾਅਦ ਆਸਪਾਸ ਦੇ ਇਲਾਕੇ ‘ਚ ਫੌਜ ਦੇ ਅਧਿਕਾਰੀਆਂ ਸਮੇਤ ਸਥਾਨਕ ਪੁਲਸ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ। ਇਸ ਦੌਰਾਨ ਥਾਣਾ ਸਿਟੀ ਦੇ ਮੁਖੀ ਕ੍ਰਿਸ਼ਨ ਕੁਮਾਰ ਅਤੇ ਫ਼ੌਜ ਦੇ ਉੱਚ ਅਧਿਕਾਰੀ ਹਾਜ਼ਰ ਸਨ।
----------- Advertisement -----------
ਸੈਨਾ ਨੇ ਬੰਬ ਕੀਤਾ Diffuse, 20 ਦਿਨ ਪਹਿਲਾਂ ਜਲ ਸਪਲਾਈ ਵਿਭਾਗ ਨੂੰ ਜ਼ਮੀਨ ਦੀ ਖੁਦਾਈ ਦੌਰਾਨ ਮਿਲਿਆ ਸੀ ਬੰਬ
Published on
----------- Advertisement -----------












