October 10, 2026, 6:13 am
----------- Advertisement -----------
HomeNewsLatest Newsਕਣਕ ਦੀ ਤਸੱਲੀਬਖਸ਼ ਖਰੀਦ ਉਪਰੰਤ ਚੋਣਵੇਂ ਜ਼ਿਲ੍ਹਿਆਂ ਦੀਆਂ 169 ਆਰਜ਼ੀ ਮੰਡੀਆਂ 'ਚ...

ਕਣਕ ਦੀ ਤਸੱਲੀਬਖਸ਼ ਖਰੀਦ ਉਪਰੰਤ ਚੋਣਵੇਂ ਜ਼ਿਲ੍ਹਿਆਂ ਦੀਆਂ 169 ਆਰਜ਼ੀ ਮੰਡੀਆਂ ‘ਚ ਖਰੀਦ ਪ੍ਰਕਿਰਿਆ ਬੰਦ

Published on

----------- Advertisement -----------

ਚੰਡੀਗੜ੍ਹ, 2 ਮਈ: ਕਣਕ ਦੀ ਨਿਰਵਿਘਨ ਤੇ ਸੁਚਾਰੂ ਖਰੀਦ ਪ੍ਰਕਿਰਿਆ ਅਤੇ ਮੰਡੀਆਂ ਵਿੱਚ ਕਣਕ ਦੀ ਬੇਲੋੜੀ ਭਰਮਾਰ ਨਾ ਹੋਣ ਦੇਣ ਦੇ ਨਾਲ-ਨਾਲ ਐਫ.ਸੀ.ਆਈ. ਨੂੰ ਕਣਕ ਦੀ ਵੱਧ ਤੋਂ ਵੱਧ ਸਿੱਧੀ ਡਿਲਿਵਰੀ ਨੂੰ ਯਕੀਨੀ ਬਣਾਉਣ ਲਈ, ਪੰਜਾਬ ਮੰਡੀ ਬੋਰਡ ਵੱਲੋਂ ਨੋਟੀਫਾਈ ਕੀਤੀਆਂ ਨਿਯਮਤ ਮੰਡੀਆਂ/ਮੰਡੀ ਯਾਰਡਾਂ ਤੋਂ ਇਲਾਵਾ ਸੂਬੇ ਵਿੱਚ ਲਗਭਗ 900 ਆਰਜ਼ੀ ਖਰੀਦ ਕੇਂਦਰਾਂ ਨੂੰ ਨੋਟੀਫਾਈ ਕੀਤਾ ਗਿਆ ਸੀ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਬਰਨਾਲਾ, ਫ਼ਰੀਦਕੋਟ, ਫ਼ਤਿਹਗੜ੍ਹ, ਫ਼ਿਰੋਜ਼ਪੁਰ, ਲੁਧਿਆਣਾ, ਮਾਨਸਾ, ਪਟਿਆਲਾ, ਰੋਪੜ, ਸੰਗਰੂਰ, ਐਸ.ਏ.ਐਸ.ਨਗਰ, ਮੋਗਾ ਅਤੇ ਜਲੰਧਰ ਜ਼ਿਲ੍ਹਿਆਂ ਦੀਆਂ ਕੁਝ ਆਰਜ਼ੀ ਮੰਡੀਆਂ ਵਿੱਚੋਂ ਕਣਕ ਦੀ ਤਸੱਲੀਬਖਸ਼ ਖਰੀਦ ਮੁਕੰਮਲ ਹੋਣ ਉਪਰੰਤ ਅੱਜ ਤੋਂ 169 ਆਰਜ਼ੀ ਮੰਡੀਆਂ ਨੂੰ ਬੰਦ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਬਰਨਾਲਾ ਵਿੱਚ 15 ਮੰਡੀਆਂ, ਫ਼ਰੀਦਕੋਟ ਵਿੱਚ 16 ਮੰਡੀਆਂ, ਫ਼ਤਿਹਗੜ੍ਹ ਸਾਹਿਬ ਵਿੱਚ 2 ਮੰਡੀਆਂ, ਫ਼ਿਰੋਜ਼ਪੁਰ ਵਿੱਚ 6 ਮੰਡੀਆਂ, ਲੁਧਿਆਣਾ ਵਿੱਚ 8 ਮੰਡੀਆਂ, ਮਾਨਸਾ ਵਿੱਚ 24, ਪਟਿਆਲਾ ਵਿੱਚ 33, ਰੋਪੜ ਵਿੱਚ 17, ਸੰਗਰੂਰ ਵਿੱਚ 28, ਐਸ.ਏ.ਐਸ. ਨਗਰ ਵਿੱਚ 3, ਮੋਗਾ ਵਿੱਚ 15 ਅਤੇ ਜਲੰਧਰ ਵਿੱਚ 2 ਮੰਡੀਆਂ ਦੇ ਨੇੜਲੇ ਖੇਤਰਾਂ ਵਿੱਚ ਕਣਕ ਦੀ ਖਰੀਦ ਸਬੰਧੀ ਕਾਰਜ ਸਫ਼ਲਤਾਪੂਰਵਕ ਮੁਕੰਮਲ ਹੋਣ ਉਪਰੰਤ ਇਹ ਆਰਜ਼ੀ ਮੰਡੀਆਂ ਬੰਦ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਜ਼ਿਲ੍ਹਿਆਂ ਅਤੇ ਹੋਰਨਾਂ ਸਾਰੇ ਜ਼ਿਲ੍ਹਿਆਂ ਦੀਆਂ ਬਾਕੀ ਮੰਡੀਆਂ ਵਿੱਚ ਖਰੀਦ ਪ੍ਰਕਿਰਿਆ ਪਹਿਲਾਂ ਵਾਂਗ ਹੀ ਜਾਰੀ ਰਹੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਿੱਖਿਆ ਕ੍ਰਾਂਤੀ: 21 ਲੱਖ ਮਾਪਿਆਂ ਨੇ ਮਾਨ ਸਰਕਾਰ ਨਾਲ ਮਿਲਾਇਆ ਹੱਥ

ਚੰਡੀਗੜ੍ਹ; 9 ਅਕਤੂਬਰ 2026:ਪੰਜਾਬ ਦੀ 'ਸਿੱਖਿਆ ਕ੍ਰਾਂਤੀ' ਤਹਿਤ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਦੇ...

ਬੇਅਦਬੀ ਵਿਰੁੱਧ ਕਾਨੂੰਨ ਨੂੰ ਲੈ ਕੇ ਮਾਨ ਸਰਕਾਰ ਦੀ ਤਿਆਰੀ, ਸੱਦਿਆ ਵਿਧਾਨ ਸਭਾ ਸੈਸ਼ਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 22 ਅਕਤੂਬਰ ਤੋਂ ਵਿਧਾਨ ਸਭਾ ਦਾ ਸੈਸ਼ਨ...

ਜਗਤਾਰ ਸਿੰਘ ਹਵਾਰਾ ਨਾਲ ਜੁੜੀ ਵੱਡੀ ਖ਼ਬਰ, ਇੱਕ ਦਿਨ ਦੀ ਪੈਰੋਲ ਲਈ ਹੋਏ ਰਾਜ਼ੀ

ਦਿੱਲੀ ਦੀ ਮੰਡੋਲੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਭਾਈ ਜਗਤਾਰ ਸਿੰਘ ਹਵਾਰਾ ਇੱਕ ਦਿਨ...

ਪੇਸ਼ੀ ਤੋਂ ਪਹਿਲਾਂ ਸਾਬਕਾ ਅਕਾਲੀ ਆਗੂ ਨੂੰ ਮਿਲੀਆਂ ਧਮਕੀਆਂ, DGP ਤੋਂ ਮੰਗੀ ਸੁਰੱਖਿਆ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਸਾਬਕਾ ਮੈਂਬਰ ਅਮਰਜੀਤ ਸਿੰਘ ਚਾਵਲਾ ਨਾਲ ਸੰਬੰਧਿਤ ਵਿਵਾਦਪੂਰਨ...

ਪੰਜਾਬ ਚੋਣਾਂ ਲਈ ਨਵੀਂ ਰਣਨੀਤੀ, ਦੋ ਸੀਟਾਂ ਤੋਂ ਮੈਦਾਨ ‘ਚ ਉਤਰਨਗੇ ਅੰਮ੍ਰਿਤਪਾਲ ਸਿੰਘ; ਮੁਹਾਲੀ ਬੈਠਕ ‘ਚ ਲਿਆ ਫ਼ੈਸਲਾ

ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੇ ਸਿਆਸੀ ਪਿੜ ਵਿੱਚ ਇੱਕ ਵੱਡਾ...

ਹਾਈ ਕੋਰਟ ਨੇ ਬੇਅੰਤ ਸਿੰਘ ਦੇ ਪਰਿਵਾਰ ਵੱਲੋਂ ਸਰਕਾਰੀ ਘਰ ’ਤੇ ਕਬਜ਼ੇ ਖ਼ਿਲਾਫ਼ ਪਟੀਸ਼ਨ ਰੱਦ ਕੀਤੀ

ਅਦਾਲਤ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਉਸ ਹਲਫ਼ਨਾਮੇ ਦਾ ਨੋਟਿਸ ਲਿਆ ਜਿਸ ਵਿੱਚ ਕਿਹਾ ਗਿਆ...

ਮੂਸੇਵਾਲੇ ਦਾ ਹੋਲੋਗ੍ਰਾਮ ਟੂਰ ‘Signed To God World Tour’ ਸ਼ੁਰੂ, ਟੋਰਾਂਟੋ ‘ਚ ਹੋਵੇਗਾ ਸਿੱਧੂ ਦੇ ਹੋਲੋਗ੍ਰਾਮ ਦਾ ਪਹਿਲਾ ਸ਼ੋਅ

ਮੂਸੇਵਾਲੇ ਦਾ ਹੋਲੋਗ੍ਰਾਮ ਟੂਰ ਅੱਜ 9 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ‘Signed To...

ਅਮਰੀਕਾ ’ਚ ਗ੍ਰੀਨ ਕਾਰਡ ਦਾ ਰਾਹ ਹੋਇਆ ਔਖਾ? ਇੰਫੋਸਿਸ ਸਣੇ 8 ਕੰਪਨੀਆਂ ਸਸਪੈਂਡ

ਅਮਰੀਕਾ ‘ਚ ਭਾਰਤੀ ਆਈਟੀ ਮੁਲਾਜ਼ਮਾਂ ਲਈ ਗ੍ਰੀਨ ਕਾਰਡ ਪਾਉਣ ਦਾ ਰਸਤਾ ਮੁਸ਼ਕਲ ਹੋ ਸਕਦਾ...