ਦਿੱਲੀ ਕੈਪੀਟਲਸ ਨੇ ਟਾਟਾ ਆਈਪੀਐਲ 2023 ’ਚ ਮਹੱਤਵਪੂਰਣ ਜਿੱਤ ਹਾਸਲ ਕੀਤੀ, ਜਦੋਂ ਉਸਨੇ ਆਖਰੀ ਓਵਰ ਤੱਕ ਚੱਲੇ ਰੋਮਾਂਚਕ ਮੁਕਾਬਲੇ ’ਚ ਗੁਜਰਾਤ ਟਾਈਟੰਸ ਨੂੰ 5 ਰਨਾਂ ਨਾਲ ਹਰਾ ਦਿੱਤਾ। ਕੈਪੀਟਲਸ ਦੀ ਸ਼ੁਰੂਆਤ ਬੱਲੇ ਤੋਂ ਬਹੁਤ ਖਰਾਬ ਰਹੀ, ਪਰ ਅਮਨ ਹਕੀਮ ਖਾਨ ਨੇ 51 ਰਨ (44 ਬਾਲਾਂ 3X4, 3X6) ਬਣਾ ਕੇ ਉਸਨੂੰ ਲੜਨ ਲਾਇਕ ਸਕੋਰ ਤੱਕ ਪਹੁੰਚਾਇਆ। ਮੁਹੰਮਤ ਸ਼ਮੀ ਨੇ ਦਿੱਲੀ ਦੇ ਟਾਪ ਕ੍ਰਮ ਨੂੰ ਢਹਿ ਢੇਰੀ ਕਰ ਦਿੱਤਾ ਅਤੇ ਉਸਦੇ ਬੱਲੇਬਾਜ ਇੱਕ ਸਮੇਂ 23-5 ਦੇ ਸਕੋਰ ’ਤੇ ਸੰਘਰਸ਼ ਕਰ ਰਹੇ ਸਨ, ਅਜਿਹੇ ’ਚ ਹੇਠਲੇ ਮੱਧ ਕ੍ਰਮ ਨੇ ਕੈਪੀਟਲ ਨੂੰ ਅੱਠ ’ਤੇ 130 ਰਨਾਂ ਦਾ ਸਕੋਰ ਬਣਾਉਣ ’ਚ ਯੋਗਦਾਨ ਦਿੱਤਾ। ਟਾਈਟੰਸ ਨੂੰ ਵੀ ਬੱਲੇ ਨਾਲ ਸੰਘਰਸ਼ ਕਰਨਾ ਪਿਆ ਅਤੇ ਕਪਤਾਨ ਹਾਰਦਿਕ ਪਾਂਡਯਾ ਦੇ 59 ਰਨ (53 ਬਾਲਾਂ 7X4) ਦੇ ਬਾਵਜੂਦ ਟਾਰਗੇਟ ਦਾ ਪਿੱਛਾ ਕਰਨ ’ਚ ਅਸਫਲ ਰਹੇ। ਰਾਹੁਲ ਤੇਵਤੀਆ ਨੇ 19ਵੇਂ ਓਵਰ ’ਚ ਐਨਰਿਚ ਨਾਰਜੋ ’ਤੇ ਲਗਾਤਾਰ ਓਵਰ ’ਚ ਤਿੰਨ ਛੱਕੇ ਮਾਰੇ ਅਤੇ ਆਪਣੀ ਇਸ ਆਤਿਸ਼ੀ ਬੱਲੇਬਾਜੀ ਨਾਲ ਸੁਨਿਸ਼ਚਿਤ ਕੀਤਾ ਕਿ ਗੁਜਰਾਤ ਦੀ ਮੈਚ ’ਚ ਵਾਪਸੀ ਹੋਵੇ। ਹਾਲਾਂਕਿ, ਅਨੁਭਵੀ ਈਸ਼ਾਂਤ ਸ਼ਰਮਾ ਨੇ ਖੁਦ ’ਤੇ ਕੰਟਰੋਲ ਰੱਖਦੇ ਹੋਏ ਆਖਰੀ ਓਵਰ ’ਚ ਸ਼ਾਨਦਾਰ ਬਾਲੰਗ ਕੀਤੀ, ਜਿਸ ਨਾਲ ਇਹ ਸੁਨਿਸ਼ਚਿਤ ਹੋਇਆ ਕਿ ਟਾਈਟੰਸ ਅਹਿਮਦਾਬਾਦ ਦੇ ਨਰਿੰਦਰ ਮੋਦੀ ਅੰਤਰਰਾਸ਼ਟਰੀ ਸਟੇਡੀਅਮ ’ਚ ਮੈਚ ਜਿੱਤ ਨਾ ਸਕੇ।
ਦਿੱਲ ਨੂੰ ਪਹਿਲੀ ਪਾਰੀ ’ਚ ਸਿਰਫ 130 ਰਨਾਂ ’ਤੇ ਰੋਕਣ ਦੇ ਬਾਅਦ ਟਾਈਟੰਸ ਦੇ ਹੱਥ ’ਚ ਇਹ ਮੈਚ ਸੀ, ਪਰ ਕਪਤਾਨ ਹਾਰਦਿਕ ਪਾਂਡਯਾ ਦੇ ਮਾੜੇ ਖੇਡ ਨੇ ਉਨ੍ਹਾਂ ਦੀ ਜਿੱਤ ਦੀ ਸੰਭਾਵਨਾਂ ਨੂੰ ਠੇਸ ਪਹੁੰਚਾਈ, ਜਿਵੇਂ ਕਿ ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਪਾਰਥਿਵ ਪਟੇਲ ਨੇ ਇਸ ਹਾਰ ’ਚ ਪਾਂਡਯਾ ਦੇ ਜਿਆਦਾ ਆਕ੍ਰਾਮਕ ਤਰੀਕੇ ਨਾਲ ਨਾ ਖੇਡ ’ਤੇ ਅਫਸੋਰ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ, ‘ਮੈਚ ਇਸ ਲਈ ਅੰਤ ਤੱਕ ਚਲਾ ਗਿਆ ਕਿਉਂਕਿ ਉਨ੍ਹਾਂ ਨੇ (ਹਾਰਦਿਕ) ਘੱਟ ਖਤਰੇ ਵਾਲਾ ਕ੍ਰਿਕੇਟ ਖੇਡਿਆ। ਜੇਕਰ ਉਹ ਕੁਝ ਖਤਰਾ ਲੈਂਦੇ ਤਾਂ ਉਹ 130 ਰਨ ਦਾ ਟਾਰਗੇਟ ਦਾ ਪਿੱਛਾ ਕਰਕੇ ਮੁਕਾਬਲਾ ਇੱਕ ਜਾਂ ਦੋ ਓਵਰ ਪਹਿਲਾਂ ਖਤਮ ਕਰ ਸਕਦੇ ਸਨ। 130 ਰਨਾਂ ਦਾ ਪਿੱਛਾ ਕਰਦੇ ਸਮੇਂ ਜਦੋਂ ਤੁਸੀਂ 53 ਬਾਲਾਂ ’ਚ ਨਾਬਾਦ 59 ਰਨ ਬਣਾਉਂਦੇ ਹੋ, ਤਾਂ ਤੁਸੀਂ ਆਸ ਕਰਦੇ ਹੋ ਕਿ ਤੁਹਾਡੀ ਟੀਮ ਜਿੱਤ ਜਾਵੇਗੀ। ਉਨ੍ਹਾਂ ਨੇ ਕੁੱਲ ਟੋਟਲ ’ਚ ਲਗਭਗ ਅੱਧੇ ਰਨ ਬਣਾਏ ਅਤੇ ਜਿੰਨੀ ਵੀ ਬਾਊਂਡਰੀ ਅਸੀਂ ਦੇਖੀ, ਉਹ ਸਾਰੀ ਬੈਕਫੁੱਟ ਤੋਂ ਹਿੱਟ ਕੀਤੀ ਗਈ। ਉਹ ਚੀਜਾਂ ਦੇ ਹੋਣ ਦਾ ਇੰਤਜਾਰ ਕਰ ਰਹੇ ਸਨ, ਇਹ ਕਹਿਣਾ ਕਿ ‘ਸਾਨੂੰ ਚੀਜਾਂ ਕਰਨ ਦੀ ਜਰੂਰਤ ਹੈ’, ਅਲੱਗ ਗੱਲ ਹੈ ਪਰ ਉਹ ਅਜਿਹਾ ਕਰ ਨਹੀਂ ਰਹੇ ਸਨ।’
ਈਸ਼ਾਂਤ ਸ਼ਰਮਾ ਦੇ ਲਈ ਸ਼ਾਮ ਸਨਸਨੀਖੇਜ ਰਹੀ, ਕਿਉਂਕਿ ਉਨ੍ਹਾਂ ਨੇ ਆਖਰੀ ਓਵਰ ’ਚ ਰਾਹੁਲ ਤੇਵਤੀਆ ਨੂੰ ਆਊਟ ਕਰਨ ਸਹਿਤ ਮੈਚ ’ਚ ਦੋ ਵਿਕਟਾਂ ਲਈਆਂ। ਟਾਈਟੰਸ ਨੂੰ ਜਿੱਤ ਦੇ ਲਈ ਉਸ ਓਵਰ ’ਚ ਸਿਰਫ 12 ਰਨ ਚਾਹੀਦੇ ਸਨ ਅਤੇ ਸ਼ਰਮਾ ਨੇ ਉਨ੍ਹਾਂ ਨੂੰ ਸਿਰਫ ਛੇ ’ਤੇ ਰੋਕ ਦਿੱਤਾ। ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਅਨਿਲ ਕੁੰਬਲੇ ਨੇ ਜਿੱਤ ਹਾਸਲ ਕਰਨ ਦੇ ਲਈ ਸ਼ਰਮਾ ਦੀ ਬਿਹਤਰੀਨ ਬਾÇਲੰਗ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ, ‘ਆਖਰੀ 12 ਰਨਾਂ ਦਾ ਉਨ੍ਹਾਂ ਦਾ ਬਚਾਅ ਅਸਲ ’ਚ ਪ੍ਰਭਾਵਸ਼ਾਲੀ ਸੀ, ਖਾਸ ਕਰਕੇ ਉਦੋਂ ਜਦੋਂ ਦੋ ਸੈਟ ਬੱਲੇਬਾਜ ਕ੍ਰੀਜ ’ਤੇ ਹੋਣ। ਤੇਵਤੀਆ ਅਸਲ ’ਚ ਵਧੀਆ ਬੱਲੇਬਾਜੀ ਕਰ ਰਹੇ ਸਨ। ਉਨ੍ਹਾਂ ਨੇ ਸਿਰਫ 5 ਬਾਲਾਂ ਖੇਡੀਆਂ ਸਨ, ਪਰ 20 ਰਨ ਬਣਾਏ ਸਨ। ਅਜਿਹੇ ’ਚ ਉਨ੍ਹਾਂ ਦੇ ਖਿਲਾਫ ਆਪਣੀ ਯੋਜਨਾਂ ’ਤੇ ਅਮਲ ਕਰਨ ਅਤੇ ਵਿਚਾਰ ਦੀ ਸਪਸ਼ਟਤਾ ਜਰੂਰੀ ਸੀ, ‘ਠੀਕ ਹੈ, ਮੈਂ ਇਨ ਵਾਈਡ ਯਾਰਕਰਸ ਬਾਲੰਗ ਕਰਨ ਜਾ ਰਿਹਾ ਹਾਂ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਸਹੀ ਕਰਨ ਜਾ ਰਿਹਾ ਹਾਂ’ ਅਤੇ ਅਗਲੀ ਬਾਲ ਸੋਲ ਬਾਲ ਸੀ। ਉਹ ਸਲੋ ਬਾਲ ਕੁਝ ਅਜਿਹੀ ਹੈ ਜਿਸ ’ਚ ਈਸ਼ਾਂਤ ਸ਼ਰਮਾ ਨੂੰ ਪਹਿਲੀ ਵਾਰ ਨਕਲੀਬਾਲ ਦੇ ਰੂਪ ’ਚ ਕਰਦੇ ਹੋਏ ਦੇਖ ਰਿਹਾ ਹਾਂ। ਆਪਣੀ ਡਿਲੀਵਰੀ ਸਟ੍ਰਾਈਡ ’ਚ ਬਹੁਤ ਦੇਰੀ ਕਰਕੇ ਉਹ ਉਸਨੂੰ ਨਕਲੀਬਾਲ ’ਚ ਬਦਲ ਦਿੰਦੇ ਹਨ ਅਤੇ ਇਕਦਮ ਸਹੀ ਕਰਦੇ ਹਨ। ਉਨ੍ਹਾਂ ਨੇ ਪਹਿਲਾਂ ਵਿਜਯ ਸ਼ੰਕਰ ਅਤੇ ਫਿਰ ਤੇਵਤੀਆ ਨੂੰ ਆਊਟ ਕੀਤਾ। ਇਸ ਤਰ੍ਹਾਂ ਦੇ ਬੱਲੇਬਾਜਾਂ ਦੇ ਖਿਲਾਫ 12 ਰਨ ਬਚਾਉਣ ਦੇ ਲਈ ਆਖਰੀ ਓਵਰ ਅਸਾਧਰਣ ਹੈ।’
ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਪ੍ਰਗਿਆਨ ਓਝਾ ਨੇ ਡੀਸੀ ਬਾਲੰਗ ਆਕ੍ਰਾਮਣ ਦੀ ਸ਼ਲਾਘਾ ਕੀਤੀ ਅਤੇ ਇਸ ਜਿੱਤ ਦੇ ਲਈ ਮੈਚ ਦਾ ਰੁਖ ਆਪਣੇ ਪੱਖ ’ਚ ਕਰਨ ਦੇ ਲਈ ਕੈਪੀਟਲਸ ਦੀ ਸ਼ਲਾਘਾ ਕੀਤੀ, ‘ਮੈਂ ਪ੍ਰੀ-ਸ਼ੋਅ ’ਚ ਕਿਹਾ ਸੀ ਕਿ ਇਹ ਦਿੱਲੀ ਦੇ ਲਈ ਇੱਕ ਵੱਡਾ ਮੁਕਾਬਲਾ ਹੈ ਕਿਉਂਕਿ ਜੇਕਰ ਉਹ ਇੱਕ ਟਾਪ ਟੀਮ ਨੂੰ ਉਸਦੇ ਘਰ ’ਚ ਹਰਾ ਦਿੰਦੇ ਹਨ, ਤਾਂ ਇਹ ਨਾ ਸਿਰਫ ਉਨ੍ਹਾਂ ਦਾ ਆਤਮਵਿਸ਼ਵਾਸ ਵਧਾਉਣ ’ਚ ਮਦਦ ਕਰੇਗਾ ਸਗੋਂ ਇਸ ਨਾਲ ਹੋਰ ਸਾਰੀਆਂ ਟੀਮਾਂ ਨੂੰ ਸੰਦੇਸ਼ ਜਾਵੇਗਾ ਕਿ ਉਹ ਇੱਥੇ ਦਮਦਾਰ ਖੇਡਣ ਦੇ ਲਈ ਆਏ ਹਨ। ਮੈਨੂੰ ਲੱਗਦਾ ਹੈ ਕਿ ਟਾਸ ਜਿੱਤ ਕੇ ਪਹਿਲਾਂ ਬੈਟਿੰਗ ਕਰਨ ਦਾ ਫੈਸਲਾ ਸਭ ਤੋਂ ਵੱਡੀ ਗਲਤੀ ਸੀ ਪਰ ਖਿਡਾਰੀਆਂ ਨੇ ਜਿਸ ਤਰ੍ਹਾਂ ਨਾਲ ਪ੍ਰਤੀਕ੍ਰਿਆ ਦਿੱਤੀ, ਉਹ ਅਸਾਧਾਰਣ ਸੀ। ਜਦੋਂ ਤੁਸੀਂ ਸਿਰਫ 130 ਰਨ ਬਣਾਉਂਦੇ ਹੋ ਤਾਂ ਟੀਮ ਦਾ ਮਨੋਬਲ ਡਿੱਗ ਜਾਂਦਾ ਹੈ। ਪਰ ਜਿਸ ਤਰ੍ਹਾਂ ਨਾਲ ਬਾਲਰਾਂ ਨੇ ਇਸਨੂੰ ਸੰਭਾਲਿਆ, ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਖੇਡ ਨੂੰ ਚਲਾਇਆ ਅਤੇ ਆਪਣੇ ਕਪਤਾਨ ਦਾ ਸਮਰਥਨ ਕੀਤਾ, ਉਹ ਸ਼ਾਨਦਾਰ ਸੀ। ਉਹ ਚਾਹੇ ਪਹਿਲੀ ਪਾਰੀ ’ਚ ਖੇਡ ਰਹੇ ਹੋਣ, ਪਰ ਦੂਜੀ ਪਾਰੀ ’ਚ ਬਾਲਰਾਂ ਨੇ ਅਸਾਧਾਰਣ ਖੇਡ ਦਿਖਾਇਆ।’ ਲਖਨਊ ਸੂਪਰ ਜਾਇੰਟਸ ਬੁੱਧਵਾਰ ਨੂੰ ਦੁਪਿਹਰ 3:30 ਵਜੇ ਚੇਨੰਈ ਸੂਪਰ ਕਿੰਗਸ ਨਾਲ ਖੇਡੇਗੀ ਅਤੇ ਸ਼ਾਮੀ 7:30 ਵਜੇ ਪੰਜਾਬ ਕਿੰਗਸ ਦਾ ਸਾਹਮਣਾ ਮੁੰਬਈ ਇੰਡੀਅੰਸ ਨਾਲ ਹੋਵੇਗਾ।












