ਵਿਵਾਦਾਂ ‘ਚ ਘਿਰੀ ਫਿਲਮ ‘ਦਿ ਕੇਰਲ ਸਟੋਰੀ ਦੇ ਕਰੂ ਮੈਂਬਰ ਨੂੰ ਅਣਜਾਣ ਨੰਬਰ ਤੋਂ ਧਮਕੀ ਭਰਿਆ ਸੁਨੇਹਾ ਮਿਲਿਆ ਹੈ। ਇਸ ਮੈਸੇਜ ‘ਚ ਲਿਖਿਆ ਹੈ, ‘ਇਕੱਲੇ ਘਰ ਤੋਂ ਬਾਹਰ ਨਾ ਨਿਕਲੋ। ਤੁਸੀਂ ਇਸ ਕਹਾਣੀ ਨੂੰ ਫਿਲਮ ਵਿੱਚ ਦਿਖਾ ਕੇ ਚੰਗਾ ਨਹੀਂ ਕੀਤਾ। ਫਿਲਮ ਦੇ ਨਿਰਦੇਸ਼ਕ ਸੁਦੀਪਤੋ ਸੇਨ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਕਰੂ ਮੈਂਬਰ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ ਜਿਸ ਨੂੰ ਧਮਕੀ ਮਿਲੀ ਹੈ। ਹਾਲਾਂਕਿ, ਅਜੇ ਤੱਕ ਇਸ ਮਾਮਲੇ ਵਿੱਚ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ ਹੈ ਕਿਉਂਕਿ ਉਨ੍ਹਾਂ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ।
ਦੱਸ ਦਈਏ ਕਿ ਫਿਲਮ ਨੌਜਵਾਨ ਕੁੜੀਆਂ ਨੂੰ ਵਰਗਲਾ ਕੇ ਧਰਮ ਪਰਿਵਰਤਨ ਕਰਨ ਦੀ ਕਹਾਣੀ ਦਰਸਾਉਂਦੀ ਹੈ। ਫਿਲਮ ਨਿਰਦੇਸ਼ਕ ਸੁਦੀਪਤੋ ਸੇਨ ਦੁਆਰਾ ਨਿਰਦੇਸ਼ਤ, ‘ਦਿ ਕੇਰਲਾ ਸਟੋਰੀ’ ਸ਼ਾਲਿਨੀ, ਨੀਮਾ ਅਤੇ ਗੀਤਾਂਜਲੀ ਨਾਮ ਦੀਆਂ ਕੁੜੀਆਂ ‘ਤੇ ਆਧਾਰਿਤ ਹੈ, ਜੋ ਨਰਸ ਬਣਨ ਦੇ ਸੁਪਨੇ ਨਾਲ ਘਰ ਤੋਂ ਦੂਰ ਇੱਕ ਕਾਲਜ ਆਉਂਦੀਆਂ ਹਨ, ਜਿੱਥੇ ਉਨ੍ਹਾਂ ਦੀ ਮੁਲਾਕਾਤ ਆਸਿਫਾ ਨਾਲ ਹੁੰਦੀ ਹੈ।
ਫਿਲਮ ‘ਚ ਆਸਿਫਾ ਇੱਕ ਕੱਟੜਪੰਥੀ ਹੈ ਅਤੇ ਜਿਵੇਂ-ਜਿਵੇਂ ਕਹਾਣੀ ਅੱਗੇ ਵਧਦੀ ਹੈ, ਇਹ ਗੱਲ ਸਾਹਮਣੇ ਆਉਂਦੀ ਹੈ ਕਿ ਉਹ ਕੁੜੀਆਂ ਨੂੰ ISIS ਵਿੱਚ ਭੇਜਣ ਦਾ ਕੰਮ ਕਰਦੀ ਹੈ। ਫਿਲਮ ਦਿਖਾਉਂਦੀ ਹੈ ਕਿ ਕਿਵੇਂ ਆਸਿਫਾ ਆਪਣੇ ਸਾਥੀਆਂ ਦੀ ਮਦਦ ਨਾਲ ਤਿੰਨ ਕੁੜੀਆਂ ਦਾ ਬ੍ਰੇਨਵਾਸ਼ ਕਰਦੀ ਹੈ ਅਤੇ ਉਨ੍ਹਾਂ ਨੂੰ ਧਰਮ ਬਦਲਣ ਲਈ ਉਕਸਾਉਂਦੀ ਹੈ।
----------- Advertisement -----------
‘ਦਿ ਕੇਰਲ ਸਟੋਰੀ’ ਫਿਲਮ ਦੇ ਕਰੂ ਮੈਂਬਰ ਨੂੰ ਮਿਲੀ ਧਮਕੀ
Published on
----------- Advertisement -----------
----------- Advertisement -----------












