ਲੁਧਿਆਣਾ ਦੀ ਗਗਨਦੀਪ ਕਾਲੋਨੀ, ਕੈਲਾਸ਼ ਨਗਰ, ਵਿੱਚ ਗੈਸ ਲੀਕ ਹੋਣ ਕਾਰਨ ਇੱਕ ਸਿਲੰਡਰ ਫਟ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਇਹ ਇੱਕ ਛੋਟਾ ਐਲਪੀਜੀ ਸਿਲੰਡਰ ਸੀ। ਜਿਸ ਮਕਾਨ ‘ਚ ਇਹ ਹਾਦਸਾ ਹੋਇਆ ਹੈ, ਉਸ ਦੀ ਪਹਿਲੀ ਅਤੇ ਦੂਜੀ ਮੰਜ਼ਿਲ ‘ਤੇ ਲੱਕੜ ਦੀ ਪਾਰਟੀਸ਼ਨ ਸੀ। ਅੱਗ ਦੂਜੀ ਮੰਜ਼ਿਲ ‘ਤੇ ਲੱਗੀ, ਜਿੱਥੇ ਇੱਕ ਵਿਅਕਤੀ ਟਿਊਸ਼ਨ ਦੇ ਰਿਹਾ ਸੀ। ਅੱਗ ਫੈਲਣ ਕਾਰਨ ਸਾਰਾ ਫਰਨੀਚਰ ਸੜ ਕੇ ਸੁਆਹ ਹੋ ਗਿਆ।
ਇਸ ਹਾਦਸੇ ‘ਚ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਬਿਹਾਰ ਨਿਵਾਸੀ ਰਿਗਜੁਲ ਅੰਸਾਰੀ ਜਖਮੀ ਹੋ ਗਿਆ। ਅੰਸਾਰੀ ਦਾ ਚਿਹਰਾ ਅਤੇ ਬਾਹਾਂ ਸੜ ਗਈਆਂ। ਅੱਗ ਵਧਦੀ ਦੇਖ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਅੱਗ ‘ਤੇ ਕਾਬੂ ਪਾਇਆ। ਇਸ ਦੌਰਾਨ ਫਾਇਰ ਕਰਮੀਆਂ ਨੇ ਇਮਾਰਤ ਵਿੱਚੋਂ ਕਰੀਬ 6 ਹੋਰ ਸਿਲੰਡਰ ਬਾਹਰ ਕੱਢੇ। ਦੱਸਿਆ ਜਾ ਰਿਹਾ ਹੈ ਕਿ ਕੁਝ ਮਜ਼ਦੂਰ ਕਮਰੇ ਵਿੱਚ ਖਾਣਾ ਬਣਾ ਰਹੇ ਸਨ ਕਿ ਅਚਾਨਕ ਇੱਕ ਛੋਟੇ ਐਲਪੀਜੀ ਸਿਲੰਡਰ ਨੂੰ ਅੱਗ ਲੱਗ ਜਾਣ ਕਾਰਨ ਇਹ ਹਾਦਸਾ ਵਾਪਰਿਆ।
----------- Advertisement -----------
ਲੁਧਿਆਣਾ: ਖਾਣਾ ਬਣਾਉਂਦੇ ਸਮੇਂ ਫਟਿਆ ਸਿਲੰਡਰ, ਇੱਕ ਵਿਅਕਤੀ ਗੰਭੀਰ ਜ਼ਖਮੀ
Published on
----------- Advertisement -----------
----------- Advertisement -----------











