September 9, 2026, 4:17 pm
----------- Advertisement -----------
HomeNewsBreaking Newsਪੰਜਾਬ ‘ਚ 3 ਸਤੰਬਰ ਨੂੰ ਸਕੂਲ-ਕਾਲਜ ਦੀਆਂ ਬੱਸਾਂ ਰਹਿਣਗੀਆਂ ਬੰਦ, ਮੰਗਾਂ ਨੂੰ...

ਪੰਜਾਬ ‘ਚ 3 ਸਤੰਬਰ ਨੂੰ ਸਕੂਲ-ਕਾਲਜ ਦੀਆਂ ਬੱਸਾਂ ਰਹਿਣਗੀਆਂ ਬੰਦ, ਮੰਗਾਂ ਨੂੰ ਲੈ ਕੇ ਬੱਸ ਆਪ੍ਰੇਟਰ ਕਰਨਗੇ ਮਹਾਪੰਚਾਇਤ

Published on

----------- Advertisement -----------


ਪੰਜਾਬ ਵਿੱਚ ਸਕੂਲ ਅਤੇ ਕਾਲਜ ਬੱਸ ਆਪ੍ਰੇਟਰਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਸਕੂਲ ਬੱਸ ਆਪ੍ਰੇਟਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਸਰਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਵੱਡਾ ਐਲਾਨ ਕਰਦਿਆਂ ਦੱਸਿਆ ਗਿਆ ਕਿ ਆਪ੍ਰੇਟਰਾਂ ਵੱਲੋਂ 3 ਸਤੰਬਰ ਨੂੰ ਪੰਜਾਬ ਭਰ ਵਿੱਚ ਸਕੂਲ ਅਤੇ ਕਾਲਜ ਬੱਸਾਂ ਦਾ ਪੂਰਨ ਤੌਰ ‘ਤੇ ਬੰਦ ਰੱਖਿਆ ਜਾਵੇਗਾ। 

​ਪ੍ਰਧਾਨ ਗੁਰਪ੍ਰੀਤ ਸਿੰਘ ਸਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੋਵਿਡ ਕਾਲ ਤੋਂ ਬਾਅਦ ਤੋਂ ਹੀ ਬੱਸ ਆਪ੍ਰੇਟਰ ਆਰਥਿਕ ਮੰਦਹਾਲੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ, ਪਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੁਸ਼ਕਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਯੂਨੀਅਨ ਦੀਆਂ ਮੁੱਖ ਮੰਗਾਂ ਵਿੱਚ ਬੱਸਾਂ ਦੇ ਟੈਕਸਾਂ ਵਿੱਚ ਰਾਹਤ ਦੇਣਾ, ਪੁਰਾਣੇ ਬਕਾਇਆ ਟੈਕਸਾਂ ਨੂੰ ਮੁਆਫ਼ ਕਰਨਾ, ਅਤੇ ਬੱਸਾਂ ਦੀ ਉਮਰ ਸੀਮਾ ਸਬੰਧੀ ਨੀਤੀਆਂ ਵਿੱਚ ਸੋਧ ਕਰਨਾ ਸ਼ਾਮਲ ਹੈ।

​ਆਪ੍ਰੇਟਰ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ 3 ਸਤੰਬਰ ਤੋਂ ਪਹਿਲਾਂ ਯੂਨੀਅਨ ਨਾਲ ਮੀਟਿੰਗ ਕਰਕੇ ਇਨ੍ਹਾਂ ਮੰਗਾਂ ਦਾ ਹੱਲ ਨਾ ਕੱਢਿਆ, ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਸਰਕਾਰ ਵੱਲੋਂ 12 ਸਤੰਬਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਛੁੱਟੀ ਦਾ ਐਲਾਨ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ...

CM Mann ਦੀ ਪਤਨੀ ਖ਼ਿਲਾਫ਼ ਬਦਨਾਮ ਕਰਨ ਵਾਲੀ ਸਮੱਗਰੀ ਪੋਸਟ ਕਰਨ ’ਤੇ ਰੋਕ

ਚੰਡੀਗੜ੍ਹ ਦੀ ਇੱਕ ਅਦਾਲਤ ਨੇ ਸੇਵਾ-ਮੁਕਤ ਜਸਟਿਸ ਰਣਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਆਗੂ...

ਇਨਫਲੂਐਂਸਰ ਮਨਜੀਤ ਕੌਰ ਦੇ ਕਤਲ ਮਾਮਲੇ ‘ਚ ਹੋਈ ਪਹਿਲੀ ਗ੍ਰਿਫਤਾਰੀ, 2 ਸਾਥੀਆਂ ਦੀ ਭਾਲ ਜਾਰੀ

ਚੰਡੀਗੜ੍ਹ ਪੁਲਿਸ ਨੇ ਸੋਸ਼ਲ ਮੀਡੀਆ ਇਨਫਲੁਏਂਸਰ ਮਨਜੀਤ ਕੌਰ ਦੇ ਅਗਵਾ ਅਤੇ ਕਤਲ ਮਾਮਲੇ ਵਿੱਚ...

ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਖਤਮ: ਸਰਕਾਰ ਨੇ ਕਾਰਨ ਦੱਸੋ ਨੋਟਿਸ ਵਾਪਸ ਲਿਆ, ਜਲਦੀ ਹੋਵੇਗੀ CM ਮਾਨ ਨਾਲ ਮੀਟਿੰਗ

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੇ ਆਪਣੀ ਹੜਤਾਲ ਖਤਮ ਕਰ ਦਿੱਤੀ ਹੈ। ਸਰਕਾਰ ਨੇ ਕਾਰਨ...

 Uber-Rapido ‘ਤੇ ਵੱਡੀ ਕਾਰਵਾਈ, ਨਿਯਮਾਂ ਦੀ ਉਲੰਘਣਾ ਕਾਰਨ 6 ਮਹੀਨਿਆਂ ਲਈ ਐਗਰੀਗੇਟਰ ਲਾਇਸੈਂਸ ਸਸਪੈਂਡ

ਸਟੇਟ ਟਰਾਂਸਪੋਰਟ ਅਥਾਰਟੀ (STA) ਨੇ Uber ਅਤੇ Rapido ਦੇ ਐਗਰੀਗੇਟਰ ਲਾਇਸੈਂਸ ਨੂੰ ਤੁਰੰਤ ਪ੍ਰਭਾਵ...

ਪੰਜਾਬੀ ਗਾਇਕ ਐਮੀ ਵਿਰਕ ਦੀ ਕਾਰ ’ਤੇ ਚੱਲੀਆਂ ਗੋਲੀਆਂ

ਇਥੋਂ ਨੇੜੇ ਸ਼ਹਿਰ ਐਬਸਫੋਰਡ ’ਚ ਪੰਜਾਬ ਦੇ ਨਾਮਵਰ ਫਿਲਮੀ ਕਲਾਕਾਰ ਤੇ ਗਾਇਕ ਐਮੀ ਵਿਰਕ...

ਬਰੈਂਪਟਨ ’ਚ ਲੁੱਟਾਂ ਕਰਨ ਦੇ ਮਾਮਲੇ ’ਚ ਪੰਜਾਬੀ ਮੂਲ ਦਾ ਨੌਜਵਾਨ ਗ੍ਰਿਫ਼ਤਾਰ

ਓਂਟਾਰੀਓ ਦੀ ਪੀਲ ਪੁਲੀਸ ਨੇ ਬਰੈਂਪਟਨ ਦੇ ਰਹਿਣ ਵਾਲੇ 22 ਸਾਲਾਂ ਪੰਜਾਬੀ ਮੂਲ ਦੇ...

ਭਦੌੜ ‘ਚ 75 ਸਾਲਾ ਬਜ਼ੁਰਗ ਦਾ ਕਤਲ, ਰੇਹੜੀ ਚਲਾਉਣ ਦਾ ਕੰਮ ਕਰਦਾ ਸੀ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਭਦੌੜ ਵਿੱਚ ਬੀਤੀ ਰਾਤ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਗਿਆ।...

ਲੁਧਿਆਣਾ ਬੰਦ ਦੀ ਕਾਲ, ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਬੇਅਦਬੀ ਖ਼ਿਲਾਫ਼ ਭਾਈਚਾਰੇ ‘ਚ ਰੋਸ

ਲੁਧਿਆਣਾ ਦੇ ਜਲੰਧਰ ਬਾਈਪਾਸ ਚੌਕ ‘ਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ...