ਰਾਯਲ ਚੈਲੇਂਜਰਸ ਬੰਗਲੌਰ ਨੇ ਵੀਰਵਾਰ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ’ਚ ਸਨਰਾਈਜਰਸ ਹੈਦਰਾਬਾਦ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਟਾਟਾ ਆਈਪੀਐਲ 2023 ਪਲੇਆਫ ’ਚ ਜਗ੍ਹਾ ਬਣਾਉਣ ਦੀ ਦਿਸ਼ਾ ’ਚ ਇੱਕ ਕਦਮ ਅੱਗੇ ਵਧਾ ਦਿੱਤਾ ਹੈ। ਹੈਨਰਿਕ ਕਲਾਸੇਨ (104 ਰਨ, 51 ਬਾਲਾਂ, 8X4, 6X6) ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਸਨਰਾਈਜਰਸ ਨੇ ਪਹਿਲਾਂ ਬੈਟਿੰਗ ਕਰਦੇ ਹੋਏ 187 ਰਨਾਂ ਦਾ ਠੋਸ ਟਾਰਗੇਟ ਰੱਖਿਆ। ਪਰ ‘ਕਿੰਗ ਕੋਹਲੀ’ ਦੇ ਦਮਦਾਰ ਪ੍ਰਦਰਸ਼ਨ ਦੇ ਅੱਗੇ ਇਹ ਸਾਰੀਆਂ ਕੋਸ਼ਿਸ਼ਾਂ ਫੇਲ ਹੋ ਗਈਆਂ। ਕੋਹਲੀ (100 ਰਨ, 63 ਬਾਲਾਂ, 12X4, 4X6) ਨੇ ਆਈਪੀਐਲ ਦੇ ਇਸ ਐਡਿਸ਼ਨ ’ਚ ਆਪਣਾ ਪਹਿਲਾ ਸੈਂਕੜਾ ਬਣਾਇਆ, ਜਿਸਦੀ ਮਦਦ ਨਾਲ ਆਰਸੀਬੀ ਲੜੀ ’ਚ ਚੌਥੇ ਸਥਾਨ ’ਤੇ ਆ ਗਈ।
ਅੱਜ ਰਾਤ ਦੇ ਮੁਕਾਬਲੇ ’ਚ ਦੋਵੇਂ ਟੀਮਾਂ ਦੇ ਵੱਲੋਂ ਦੋ ਖਿਡਾਰੀਆਂ ਹੈਨਰਿਕ ਕਲਾਸੇਨ ਅਤੇ ਵਿਰਾਟ ਕੋਹਲੀ ਨੂੰ ਅਵਿਸ਼ਵਾਸਯੋਗ ਰੂਪ ਨਾਲ ਦੁਰਲਭ ਕਾਰਨਾਮਾ ਕਰਦੇ ਹੋਏ ਦੇਖਿਆ ਗਿਆ। ਕੋਹਲੀ ਦੀ ਮੈਚ ਜਿਤਾਊ ਕੋਸ਼ਿਸ਼ ਨੂੰ ਯਾਦ ਰੱਖਿਆ ਜਾਵੇਗਾ, ਜਦੋਂ ਕਿ ਕਲਾਸੇਨ ਦੀ ਪਾਰੀ ਬਹੁਤ ਪ੍ਰਭਾਵਸ਼ਾਲੀ ਸੀ। ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਬ੍ਰੇਟ ਲੀ ਨੇ ਦੋਵਾਂ ਬੱਲੇਬਾਜਾਂ ਦੀ ਭਰਪੂਰ ਸ਼ਲਾਘਾ ਕੀਤੀ ਪਰ ਉਹ ਕੋਹਲੀ ਤੋਂ ਖਾਸ ਰੂਪ ਨਾਲ ਪ੍ਰਭਾਵਿਤ ਹੋਏ। ਉਨ੍ਹਾਂ ਨੇ ਕਿਹਾ, ‘ਇਹ ਬਿਹਤਰ ਅਤੇ ਬਿਹਤਰ ਹੁੰਦਾ ਜਾ ਰਿਹਾ ਹੈ। ਇਹ ਦੋ ਬੈਟਰ ਸਹੀ ਇਰਾਦੇ ਨਾਲ ਮੈਦਾਨ ’ਤੇ ਉਤਰੇ। ਕਲਾਸੇਨ ਏ-ਗ੍ਰੇਡ ਸਨ ਅਤੇ ਫਿਰ ਕੋਹਲੀ ਆਏ ਅਤੇ ਧਮਾਕਾ ਕਰ ਗਏ।’
ਉਨ੍ਹਾਂ ਨੇ ਕਿਹਾ, ‘ਕੋਹਲੀ ਨੇ ਕੁਝ ਅਜਿਹੇ ਸ਼ਾਟ ਖੇਡੇ, ਜਿਹੜੇ ਮੈਨੂੰ ਪਸੰਦ ਆਏ, ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਬਿਹਤਰੀਨ ਪਲੇਸਮੈਂਟ ਕੀਤੀ, ਉਨ੍ਹਾਂ ਨੇ ਖੁਦ ਨੂੰ ਬਿਹਤਰ ਕਰਨ ਦਾ ਮੌਕਾ ਦਿੱਤਾ। ਉਹ ਬਹੁਤ ਜਿਆਦਾ ਮੂਵਮੈਂਟ ਨਹੀਂ ਕਰ ਰਹੇ ਸਨ, ਜਦੋਂਉਹ ਇਸ ਤਰ੍ਹਾਂ ਨਾਲ ਸ਼ਾਟ ਖੇਡਦੇ ਹਨ, ਤਾਂ ਤੁਸੀਂ ਜਾਣਦੇ ਹੋ ਕਿ ਉਹ ਫਾਰਮ ’ਚ ਹਨ, ਉਨ੍ਹਾਂ ਦੋਵਾਂ ਬੈਟਰਾਂ ਨੇ ਖੁਦ ਦੇ ਲਈ ਮੌਕਾ ਬਣਾਇਆ ਅਤੇ ਤੁਹਾਨੂੰ ਫਾਫ ਡੂ ਪਲੇਸਿਸ ਨੂੰ ਵੀ ਕਰੈਡਿਟ ਦੇਣਾ ਹੋਵੇਗਾ, ਜਿਹੜੇ ਮਜਬੂਤ ਸਹਿਯੋਗੀ ਸਨ ਅਤੇ ਉਨ੍ਹਾਂ ਨੇ ਕੋਹਲੀ ਨੂੰ ਖੁੱਲ੍ਹ ਕੇ ਬੈਟਿੰਗ ਕਰਨ ਦਾ ਮੌਕਾ ਦਿੱਤਾ।’
ਇਹ ਆਰਸੀਬੀ ਦੇ ਲਈ ਬਹੁਤ ਮਹੱਤਵਪੂਰਣ ਜਿੱਤ ਸੀ, ਕਿਉਂਕਿ ਉਨ੍ਹਾਂ ਦੇ ਹਾਰਨ ਦੀ ਸਥਿਤੀ ’ਚ ਮੁੰਬਈ ਇੰਡੀਅੰਸ ਦੇ ਕਵਾਲੀਫਾਈ ਕਰਨ ਦੀ ਸੰਭਾਵਨਾ ਵਧ ਜਾਂਦੀ। ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਜਹੀਰ ਖਾਨ ਆਰਸੀਬੀ ਅਤੇ ਕੋਹਲੀ ਦੇ ਇਸ ਮੌਕੇ ’ਤੇ ਸਫਲ ਹੋਣ ਤੋਂ ਬਹੁਤ ਖੁਸ਼ ਹਨ। ਉਨ੍ਹਾਂ ਨੇ ਕਿਹਾ, ‘ਲੜੀ ਦੀਆਂ ਹੋਰ ਵਿਰੋਧੀ ਟੀਮਾਂ ਆਰਸੀਬੀ ਦੇ ਹਾਰਨ ਦਾ ਇੰਤਜਾਰ ਕਰ ਰਹੀਆਂ ਸਨ, ਇਸ ਲਈ ਉਨ੍ਹਾਂ ਦੇ ’ਤੇ ਦਬਾਅ ਸੀ। ਅਸੀਂ ਪਿਛਲੇ ਸੀਜਨ ’ਚ ਇਸ ਟੀਮ ਨੂੰ ਦਬਾਅ ’ਚ ਵਿਖਰਦੇ ਦੇਖਿਆ ਹੈ। ਕਲਾਸੇਨ ਨੇ ਹੈਦਰਾਬਾਦ ਦੇ ਲਈ ਜਿਸ ਤਰ੍ਹਾਂ ਨਾਲ ਬੈਟਿੰਗ ਕੀਤੀ, ਉਸਨੂੰ ਦੇਖਦੇ ਹੋਏ ਕੋਹਲੀ ਦੀ ਇਹ ਪਾਰੀ ਹੋਰ ਵੀ ਸਾਰਥਕ ਹੈ। ਅਜਿਹਾ ਲੱਗ ਰਿਹਾ ਸੀ ਕਿ ਇਹ ਪਿੱਚ ਬੱਲੇਬਾਜਾਂ ਦੀ ਮਦਦਗਾਰ ਨਹੀਂ ਹੋਵੇਗੀ। ਵਿਰਾਟ ਦੇ ਨਲਾ ਅਜਿਹਾ ਨਹੀਂ ਲੱਗਿਆ ਅਤੇ ਇਸ ਨਾਲ ਉਨ੍ਹਾਂ ਦੀ ਵੈਲਯੂ ਵਧ ਜਾਂਦੀ ਹੈ। ਵਿਰਾਟ ਨੂੰ ਜਦੋਂ ਵੀ ਸ਼ੁਰੂਆਤ ’ਚ ਚੌਕੇ ਮਾਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਆਪਣੇ ਪਹਿਲੇ ਦੋ ਓਵਰਾਂ ’ਚ ਚਾਰ ਤੋਂ ਪੰਜ ਚੌਕੇ ਮਾਰ ਦਿੰਦੇ ਹਨ। ਉਨ੍ਹਾਂ ਦੇ ਸ਼ੁਰੂਆਤੀ 22 ਰਨਾਂ ’ਚੋਂ 20 ਤਾਂ ਚੌਕਿਆਂ ਤੋਂ ਬਣੇ ਸਨ। ਉਨ੍ਹਾਂ ਨੇ ਮਜਬੂਤ ਨਿਊਂ ਰੱਖੀ ਅਤੇ ਫਿਰ ਉਸਨੂੰ ਆਪਣੇ ਜੋਨ ’ਚ ਲੈ ਗਏ। ਉਸ ਤੋਂ ਅਜਿਹਾ ਲੱਗ ਰਿਹਾ ਸੀ ਕਿ ਅਸੀਂ ਕੁਝ ਖਾਸ ਦੇਖਣ ਵਾਲੇ ਹਾਂ ਅਤੇ ਸਾਨੂੰ ਕੁਝ ਖਾਸ ਦੇਖਣ ਦਾ ਮੌਕਾ ਮਿਲਿਆ ਹੈ।’
ਆਰਸੀਬੀ ਦੀ ਦੇਰ ਤੋਂ ਆਈ ਇਸ ਸੀਜਨ ਦੀ ਫਾਰਮ ਨੇ ਟਾਟਾ ਆਈਪੀਐਲ ਦੀਆਂ ਹੋਰ ਟੀਮਾਂ ਨੂੰ ਸੁਚੇਤ ਕਰ ਦਿੱਤਾ ਹੈ, ਜਿਸਦੇ ਕਾਰਨ ਬ੍ਰੇਟ ਲੀ ਨੇ ਕਿਹਾ ਕਿ ਟੂਰਨਾਮੈਂਟ ਦੀ ਆਪਣੀ ਸ਼ੁਰੂਆਤ ਦੇ ਬਾਅਦ ਤੋਂ ਆਰਸੀਬੀ ਦੇ ਕੋਲ ਬੰਗਲੌਰ ਸ਼ਹਿਰ ਦਾ ਪਹਿਲਾ ਆਈਪੀਐਲ ਖਿਤਾਬ ਜਿੱਤਣ ਦੀ ਅਸਲੀ ਸੰਭਾਵਨਾ ਅਤੇ ਸਮਰੱਥਾ ਹੈ। ਉਨ੍ਹਾਂ ਨੇ ਕਿਹਾ, ‘ਆਰਸੀਬੀ, ਉਹ ਆਈਪੀਐਲ ਨੂੰ ਆਪਣਾ ਬਿਹਤਰੀਨ ਦੇਣਗੇ। ਮੈਂ ਉਨ੍ਹਾਂ ਨੂੰ ਆਪਣੇ ਟਾਪ ਚਾਰ ’ਚ ਸ਼ਾਮਲ ਕੀਤਾ ਹੈ ਅਤੇ ਦੇਖਦੇ ਰਹੋ, ਉਹ ਇਸ ਸਾਲ ਇਸਨੂੰ ਜਿੱਤ ਸਕਦੇ ਹਨ। ਸ਼ੁੱਕਰਵਾਰ ਸ਼ਾਮੀ 7:30 ਵਜੇ ਪੰਜਾਬ ਕਿੰਗਸ ਦੀ ਭਿੜਤ ਰਾਜਸਥਾਨ ਰਾਇਲਸ ਦੇ ਨਾਲ ਹੋਵੇਗੀ।












