ਲਖਨਊ ਸੂਪਰ ਜਾਇੰਟਸ ਨੇ ਸ਼ਨੀਵਾਰ ਨੂੰ ਕਲਕੱਤਾ ਦੇ ਈਡਨ ਗਾਰਡੰਸ ’ਚ ਖੇਡੇ ਗਏ ਆਪਣੇ ਆਖਰੀ ਲੀਗ ਮੁਕਾਬਲੇ ’ਚ ਕਲਕੱਤਾ ਨਾਈਟ ਰਾਈਡਰਸ ’ਤੇ ਜਿੱਤ ਹਾਸਲ ਕਰਕੇ ਟਾਟਾ ਆਈਪੀਐਲ 2023 ਪਲੇਆਫ ’ਚ ਆਪਣਾ ਸਥਾਨ ਪੱਕਾ ਕਰ ਲਿਆ। ਲਖਨਊ ਨੇ ਪਹਿਲਾਂ ਬੈਟਿੰਗ ਕਰਦੇ ਹੋਏ 176 ਰਨ ਬਣਾਏ, ਜਿਸ ’ਚ ਨਿਕੋਲਸ ਪੂਰਨ ਦੀ 58 ਰਨ (30 ਬਾਲਾਂ, 4X4, 5X6) ਪਾਰੀ ਦਾ ਮੁੱਖ ਆਕਰਸ਼ਣ ਰਹੇ। ਜਵਾਬ ’ਚ ਕਲਕੱਤਾ ਨੇ ਘਰ ’ਚ ਆਪਣੇ ਆਖਰੀ ਮੁਕਾਬਲੇ ਨੂੰ ਜਿੱਤਣ ਦੀ ਭੁੱਖ ਦਿਖਾਈ ਦਿੱਤੀ, ਪਰ ਉਹ ਇੱਕ ਰਨ ਤੋਂ ਹਾਰ ਗਏ। ਹਾਲਾਂਕਿ ਕੇਕੇਆਰ ਰਿੰਕੂ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਆਖਰੀ ਓਵਰ ’ਚ ਵਾਪਸੀ ਕਰਕੇ ਜਿੱਤ ਦੇ ਲਗਭਗ ਨੇੜੇ ਪਹੁੰਚ ਗਈ ਸੀ ਪਰ ਉਹ 175 ਰਨਾਂ ’ਤੇ ਆਊਟ ਹੋ ਗਏ। ਰਿੰਕੂ ਨੇ 33 ਬਾਲਾਂ (6X4, 4X6) ’ਚ ਨਾਬਾਦ 67 ਰਨ ਬਣਾੲ। ਲਖਨਊ ਨੇ ਇਸ ਜਿੱਤ ਦੇ ਨਾਲ ਲੜੀ ’ਚ ਤੀਜੇ ਸਥਾਨ ’ਤੇ ਕਬਜਾ ਕਰ ਲਿਆ ਹੈ ਤੇ ਉਸਨੂੰ ਐਲਮੀਨੇਟ ਮੁਕਾਬਲੇ ’ਚ ਆਪਣੇ ਵਿਰੋਧੀ ਦਾ ਪਤਾ ਕਰਨ ਦੇ ਲਈ ਕੱਲ ਹੋਣ ਵਾਲੇ ਲੀਗ ਮੈਚ ਤੱਕ ਦਾ ਇੰਤਜਾਰ ਕਰਨਾ ਹੋਵੇਗਾ।
ਚਾਹੇ ਕੇਕੇਆਰ ਮੁਕਾਬਲਾ ਹਾਰ ਗਿਆ ਹੋਵੇ ਅਤੇ ਉਸਦਾ ਸੀਜਨ ਨਿਰਾਸ਼ਾਜਨਕ ਰਿਹਾ ਹੋਵੇ, ਪਰ ਰਿੰਕੂ ਸਿੰਘ ਦਾ ਉਭਾਰ ਟੀਮ ਦੇ ਪ੍ਰਸ਼ੰਸਕਾਂ ਲਈ ਸਕੂਨ ਭਰਿਆ ਰਿਹਾ। ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਕ੍ਰਿਸ ਗੇਲ ਨੂੰ ਲੱਗਦਾ ਹੈ ਕਿ ਸਿੰਘ ਨੂੰ ਆਈਪੀਐਲ 2024 ’ਚ ਆਪਣੀ ਤਨਖਾਹ ’ਚ ਵਾਧਾ ਦਿਖਾਈ ਦੇਵੇਗਾ। ਉਨ੍ਹਾਂ ਨੇ ‘ਰਿੰਕੂ ਸਿੰਘ ਨੇ ਪਹਿਲਾਂ ਵੀ ਕੁਝ ਮੌਕਿਆਂ ’ਤੇ ਕੇਕੇਆਰ ਦੇ ਲਈ ਅਜਿਹਾ ਕੀਤਾ ਹੈ। ਮੈਨੂੰ ਵਿਸ਼ਵਾਸ ਹੈ ਕਿ ਅਗਲੇ ਸਾਲ ਉਨ੍ਹਾਂ ਨੂੰ ਆਪਣੀ ਤਨਖਾਹ ’ਚ ਕੁਝ ਜਿਆਦਾ ਵਾਧਾ ਦੇਖਣ ਨੂੰ ਮਿਲੇਗਾ ਕਿਉਂਕਿ ਉਹ ਕੇਕੇਆਰ ਦੇ ਲਈ ਬੈਟ ਤੋਂ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਰਹੇ ਹਨ।’
ਜਦੋਂ ਤੱਕ ਨਿਕੋਲਸ ਪੂਰਨ ਕ੍ਰੀਜ ’ਤੇ ਨਹੀਂ ਆਏ ਸਨ ਉਦੋਂ ਅਜਿਹਾ ਲੱਗ ਰਿਹਾ ਸੀ ਕਿ ਲਖਨਊ ਦੀ ਬੱਲੇਬਾਜੀ ’ਚ ਉਹ ਦਮ ਨਹੀਂ ਹੈ, ਜਿਸਦੀ ਉਨ੍ਹਾਂ ਨੂੰ ਸਖਤ ਲੋੜ ਸੀ ਅਤੇ ਸੂਪਰ ਜਾਇੰਟਸ ਵੱਡਾ ਸਕੋਰ ਖੜਾ ਕਰਨ ’ਚ ਫੇਲ ਰਹੇਗੀ। ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਪ੍ਰਗਿਆਨ ਓਝਾ ਨੇ ਮੈਚ ਦੇ ਬਾਅਦ ਪੂਰਨ ਦੀ ਪਾਰੀ ਦੀ ਚਰਚਾ ਕਰਦੇ ਹੋਏ ਕਿਹਾ, ‘ਇਹ ਬਹੁਤ ਮਹੱਤਵਪੂਰਣ ਸੀ। ਉਹ ਜਿਸ ਪੁਜਿਸ਼ਨ ’ਚ, ਹਾਲਾਤਾਂ ’ਚ ਅਤੇ ਜਿਸ ਨੰਬਰ ’ਤੇ ਬੈਟਿੰਗ ਕਰਨ ਆਏ, ਉੱਥੇ ਚੀਜਾਂ ਅਸਾਨ ਨਹੀਂ ਸਨ। ਜਦੋਂ ਟੀਮ ਨੂੰ ਉਨ੍ਹਾਂ ਦੀ ਜਰੂਰਤ ਸੀ, ਤਾਂ ਉਨ੍ਹਾਂ ਨੇ ਟੀਮ ਦੇ ਲਈ ਅਰਧ ਸੈਂਕੜਾ ਲਗਾਇਆ ਅਤੇ ਉਨ੍ਹਾਂ ਨੈ ਇੱਕ ਸਨਮਾਨਯੋਗ ਸਕੋਰ ਦਿੱਤਾ, ਜਿਸਦੇ ਦਮ ’ਤੇ ਟੀਮ ਲੜ ਸਕੀ। ਅਸੀਂ ਜਾਣਦੇ ਹਾਂ ਕਿ ਨਿਕੋਲਸਨ ਪੂਰਨ ਕਿਸ ਤਰ੍ਹਾਂ ਦੀ ਬੱਲੇਬਾਜੀ ਕਰ ਸਕਦੇ ਹਨ ਅਤੇ ਉਨ੍ਹਾਂ ਨੇ ਇਹੀ ਕੀਤਾ, ਉਹ ਵੀ ਉਸ ਸਮੇਂ ਜਦੋਂ ਟੀਮ ਨੂੰ ਉਨ੍ਹਾਂ ਦੀ ਸਭ ਤੋਂ ਜਿਆਦਾ ਲੋੜ ਸੀ।’
ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਜਹੀਰ ਖਾਨ ਵੀ ਇਸ ਸੀਜਨ ’ਚ ਰਿੰਕੂ ਸਿੰਘ ਦੇ ਉਭਾਰ ਤੋਂ ਅਚੰਭਿਤ ਹੋ ਗਏ ਹਨ, ਉਨ੍ਹਾਂ ਨੇ ਆਕ੍ਰਾਮਕਤਾ ਦੇ ਮਾਮਲੇ ’ਚ ਕੇਕੇਆਰ ਦੇ ਦਿੱਗਜ ਸਟਾਰ ਆਂਦਰੇ ਰਸੇਲ ਨੂੰ ਪਿੱਛੇ ਛੱਡ ਦਿੱਤਾ। ਉਨ੍ਹਾਂ ਨੇ ਕਿਹਾ, ‘ਜੇਕਰ ਤੁਸੀਂ ਇਸ ਸੀਜੀਨ ’ਚ ਕੇਕੇਆਰ ਦੇ ਲਈ ਕੁਝ ਉੱਜਲ ਪਹਿਲੂ ਦੇਖਣਾ ਹੈ, ਤਾਂ ਉਹ ਰਿੰਕੂ ਸਿੰਘ ਸਨ। ਉਹ ਐਲਐਸਜੀ ਅਤੇ ਪਲੇਆਫ ਦੇ ਵਿਚਕਾਰ ਅੜੇ ਹੋਏ ਸਨ ਅਤੇ ਬਹੁਤ ਆਤਮਵਿਸ਼ਵਾਸ ਦੇ ਨਾਲ ਖੇਡੇ। ਉਨ੍ਹਾਂ ਨੇ ਪੂਰੇ ਸੀਜਨ ਖੁਦ ਨੂੰ ਅਤੇ ਟੀਮ ਨੂੰ ਇਸੇ ਤਰ੍ਹਾਂ ਅੱਗੇ ਵਧਾਇਆ। ਜਦੋਂ ਤੁਹਾਡੇ ਕੋਲ ਰਸੇਲ ਜਿਹਾ ਕੁਸ਼ਲ ਫਿਨਿਸ਼ਰ ਹੋਵੇ ਅਤੇ ਫਿਰ ਵੀ ਜਦੋਂ ਤੁਸੀਂ ਕੇਕੇਆਰ ਦੀ ਗੱਲ ਕਰਦੇ ਹੋ ਤਾਂ ਇਸ ਸੀਜਨ ’ਚ ਉਨ੍ਹਾਂ ਦੀ ਚਰਚਾ ਨਹੀਂ ਹੁੰਦੀ। ਜੇਕਰ ਰਿੰਕੂ ਸਿੰਘ ਇਸ ਤਰ੍ਹਾਂ ਰਸੇਲ ਜਿਹੇ ਨਾਮ ਨੂੰ ਪਿੱਛੇ ਧਕੇਲਣ ’ਚ ਸਫਲ ਰਹੇ ਹਨ, ਤਾਂ ਇਸ ਨਾਲ ਪਤਾ ਲੱਗਦਾ ਹੈ ਕਿ ਇਹ ਸੀਜਨ ਉਨ੍ਹਾਂ ਦੇ ਲਈ ਕਿੰਨਾ ਵਧੀਆ ਰਿਹਾ ਹੈ।’












