ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਬਾਲੀਵੁੱਡ ਦੀਆਂ ਸਭ ਤੋਂ ਪਿਆਰੀਆਂ ਜੋੜੀਆਂ ਵਿੱਚੋਂ ਇੱਕ ਹਨ। ਦੋਵਾਂ ਨੇ ਇਸ ਸਾਲ ਫਰਵਰੀ ‘ਚ ਰਾਜਸਥਾਨ ‘ਚ ਵਿਆਹ ਕੀਤਾ ਸੀ। ਜਿੱਥੇ ਪ੍ਰਸ਼ੰਸਕ ਉਨ੍ਹਾਂ ਦੇ ਵਿਆਹ ਤੋਂ ਬੇਹੱਦ ਖੁਸ਼ ਸਨ, ਉੱਥੇ ਹੀ ਦੂਜੇ ਪਾਸੇ ਉਹ ਉਨ੍ਹਾਂ ਨੂੰ ਬਾਲੀਵੁੱਡ ਫਿਲਮ ‘ਚ ਦੁਬਾਰਾ ਇਕੱਠੇ ਦੇਖਣਾ ਚਾਹੁੰਦੇ ਹਨ। ਦੋਵਾਂ ਨੂੰ ਕਿਸੇ ਫਿਲਮ ‘ਚ ਇਕੱਠੇ ਕੰਮ ਕਰਦੇ ਦੇਖਣ ਲਈ ਪ੍ਰਸ਼ੰਸਕਾਂ ਨੂੰ ਹੁਣ ਹੋਰ ਇੰਤਜ਼ਾਰ ਨਹੀਂ ਕਰਨਾ ਪਵੇਗਾ। ਖਬਰਾਂ ਮੁਤਾਬਕ ਕਿਆਰਾ ਅਤੇ ਸਿਧਾਰਥ ਵਿਆਹ ਤੋਂ ਬਾਅਦ ਇਕੱਠੇ ਆਪਣੀ ਪਹਿਲੀ ਬਾਲੀਵੁੱਡ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਲਈ ਤਿਆਰ ਹਨ। ਇਹ ਫਿਲਮ ਸ਼ਸ਼ਾਂਕ ਖੇਤਾਨ ਦੀ ਰੋਮਾਂਟਿਕ ਕਾਮੇਡੀ ਫਿਲਮ ਹੋਵੇਗੀ।
ਇਕ ਰਿਪੋਰਟ ਮੁਤਾਬਕ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਜਲਦ ਹੀ ਸ਼ਸ਼ਾਂਕ ਖੇਤਾਨ ਦੁਆਰਾ ਨਿਰਦੇਸ਼ਿਤ ਇਸ ਫਿਲਮ ਦਾ ਐਲਾਨ ਕਰਨਗੇ। ਰਿਪੋਰਟ ‘ਚ ਇਕ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ, ‘ਸਿਧਾਰਥ ਅਤੇ ਕਿਆਰਾ ਇਕੱਠੇ ਇਸ ਫਿਲਮ ਨੂੰ ਕਰਨ ਲਈ ਤਿਆਰ ਹਨ। ਇਸ ਫਿਲਮ ‘ਚ ਦੋਵੇਂ ਅਜਿਹੇ ਅਵਤਾਰ ‘ਚ ਨਜ਼ਰ ਆਉਣਗੇ, ਜੋ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਉਨ੍ਹਾਂ ਨੇ ਫਿਲਮ ਦੀਆਂ ਤਰੀਕਾਂ ਨੂੰ ਫਾਈਨਲ ਕਰ ਲਿਆ ਹੈ ਅਤੇ ਜੁਲਾਈ ਮਹੀਨੇ ਵਿੱਚ ਫਿਲਮ ਲਈ ਵਰਕਸ਼ਾਪ ਸ਼ੁਰੂ ਕਰ ਦੇਣਗੇ। ਇਸ ਵਰਕਸ਼ਾਪ ਤੋਂ ਬਾਅਦ ਉਹ ਅਗਸਤ ਵਿੱਚ ਸ਼ੂਟਿੰਗ ਸ਼ੁਰੂ ਕਰਨਗੇ।
----------- Advertisement -----------
ਵਿਆਹ ਤੋਂ ਬਾਅਦ ਹੁਣ ਇਸ ਫਿਲਮ ‘ਚ ਇਕੱਠੇ ਨਜ਼ਰ ਆਉਣਗੇ ਸਿਧਾਰਥ-ਕਿਆਰਾ, ਜਲਦ ਸ਼ੁਰੂ ਹੋਵੇਗੀ ਸ਼ੂਟਿੰਗ!
Published on
----------- Advertisement -----------
----------- Advertisement -----------












