September 13, 2026, 10:37 am
----------- Advertisement -----------
HomeNewsBreaking News ਵੋਟਰ ਸੂਚੀ ’ਚੋਂ ਰਾਘਵ ਚੱਢਾ ਦਾ ਨਾਮ ਗਾਇਬ, ਪੰਜਾਬ ਤੋਂ ਬਾਅਦ ਦਿੱਲੀ...

 ਵੋਟਰ ਸੂਚੀ ’ਚੋਂ ਰਾਘਵ ਚੱਢਾ ਦਾ ਨਾਮ ਗਾਇਬ, ਪੰਜਾਬ ਤੋਂ ਬਾਅਦ ਦਿੱਲੀ ’ਚ ਵੀ ਝਟਕਾ

Published on

----------- Advertisement -----------

   ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਪ੍ਰਕਿਰਿਆ ਮਗਰੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਪਹਿਲਾਂ ਪੰਜਾਬ ਦੀ ਖਰੜਾ ਵੋਟਰ ਸੂਚੀ ’ਚੋਂ ਅਤੇ ਹੁਣ ਦਿੱਲੀ ਦੀ ਰਜਿੰਦਰ ਨਗਰ ਹਲਕੇ ਦੀ ਵੋਟਰ ਸੂਚੀ ’ਚੋਂ ਵੀ ਗ਼ਾਇਬ ਹੋ ਗਏ ਹਨ। ਚੋਣ ਕਮਿਸ਼ਨ ਨੇ ਪੰਜਾਬ ’ਚ ਵਿਸ਼ੇਸ਼ ਸੁਧਾਈ ਮਗਰੋਂ ਜੋ 13 ਅਗਸਤ ਨੂੰ ਖਰੜਾ ਵੋਟਰ ਸੂਚੀ ਦੀ ਪ੍ਰਕਾਸ਼ਨਾਂ ਹੋਈ ਤਾਂ ਉਸ ’ਚ ਰਾਘਵ ਚੱਢਾ ਨੂੰ ‘ਪੱਕੇ ਤੌਰ ’ਤੇ ਸ਼ਿਫ਼ਟ’ ਹੋਣ ਦਾ ਹਵਾਲਾ ਦੇ ਕੇ ਵੋਟਰ ਸੂਚੀ ਚੋਂ ਆਊਟ ਕਰ ਦਿੱਤਾ ਗਿਆ ਹੈ।

ਉੱਧਰ, ਵਿਸ਼ੇਸ਼ ਸੁਧਾਈ ਪ੍ਰਕਿਰਿਆ ਮਗਰੋਂ ਦਿੱਲੀ ਦੇ ਹਲਕਾ ਰਜਿੰਦਰ ਨਗਰ ਦੀ ਵੋਟਰ ਸੂਚੀ ਦੀ 31 ਅਗਸਤ ਨੂੰ ਪ੍ਰਕਾਸ਼ਨਾ ਹੋਈ ਹੈ ਅਤੇ ਇਸ ਸੂਚੀ ’ਚ ਵੀ ਰਾਘਵ ਚੱਢਾ ਦਾ ਨਾਮ ਦਰਜ ਨਹੀਂ ਹੈ। ‘ਪੰਜਾਬੀ ਟ੍ਰਿਬਿਊਨ’ ਵੱਲੋਂ ਕੀਤੀ ਘੋਖ ਮਗਰੋਂ ਰਾਘਵ ਚੱਢਾ ਦੇ ਨਿਊ ਰਜਿੰਦਰ ਨਗਰ ਦੇ ਮਕਾਨ ਨੰਬਰ 473 ’ਚ ਇਸ ਵੇਲੇ ਦੋ ਵੋਟਰ ਹੀ ਹਨ। ਇਸ ਮਕਾਨ ਨੰਬਰ ’ਚ ਰਾਘਵ ਚੱਢਾ ਦੇ ਪਿਤਾ ਸੁਨੀਲ ਚੱਢਾ ਅਤੇ ਮਾਤਾ ਅਲਕਾ ਚੱਢਾ ਦੀ ਵੋਟ ਦਰਜ ਹੈ।

ਇਸੇ ਤਰ੍ਹਾਂ ਮੁਹਾਲੀ ਨਿਗਮ ਦੀ ਵੋਟਰ ਸੂਚੀ ’ਚ ਵਾਰਡ ਨੰਬਰ 44 ’ਚ ਸੀਰੀਅਲ ਨੰਬਰ 253 ਅਤੇ ਬੂਥ ਨੰਬਰ 160 ’ਚ ਰਾਘਵ ਚੱਢਾ ਦੀ ਪਹਿਲਾਂ ਵੋਟ ਬਣੀ ਹੋਈ ਸੀ। ਮੁਹਾਲੀ ਦੇ ਵਾਰਡ ਨੰਬਰ 44 ’ਚ ਪੈਂਦੇ ਰੀਜੈਂਸੀ ਹਾਈਟਸ ’ਚ ਰਾਘਵ ਚੱਢਾ ਦੀ ਰਿਹਾਇਸ਼ ਹੈ ਜਿੱਥੋਂ ਉਨ੍ਹਾਂ ਦੇ ਹੁਣ ਪੱਕੇ ਤੌਰ ’ਤੇ ਸ਼ਿਫ਼ਟ ਹੋਣ ਦੀ ਗੱਲ ਕਹੀ ਗਈ ਹੈ।

ਆਮ ਆਦਮੀ ਪਾਰਟੀ ਨੇ ਜਦੋਂ ਰਾਘਵ ਚੱਢਾ ਦੀ ਰਾਜ ਸਭਾ ਲਈ 21 ਮਾਰਚ 2022 ਨੂੰ ਨਾਮਜ਼ਦਗੀ ਦਾ ਐਲਾਨ ਕੀਤਾ ਸੀ ਤਾਂ ਉਸ ਵਕਤ ਪੰਜਾਬ ’ਚ ਸਿਆਸੀ ਹਿਲਜੁਲ ਹੋਈ ਸੀ ਕਿ ਪੰਜਾਬ ਤੋਂ ਬਾਹਰ ਦੇ ਬਾਸ਼ਿੰਦੇ ਨੂੰ ਰਾਜ ਸਭਾ ਦੀ ਟਿਕਟ ਦਿੱਤੀ ਗਈ ਹੈ। ਰਾਘਵ ਚੱਢਾ ਅਪਰੈਲ 2022 ’ਚ ਪੰਜਾਬ ਤੋਂ ਰਾਜ ਸਭਾ ਮੈਂਬਰ ਬਣੇ ਸਨ। ਰਾਜ ਸਭਾ ਦੀ ਸਾਲ 2022 ’ਚ ਨਾਮਜ਼ਦਗੀ ਮੌਕੇ ਚੋਣ ਕਮਿਸ਼ਨ ਕੋਲ ਦਾਇਰ ਕੀਤੇ ਹਲਫ਼ੀਆ ਬਿਆਨ ਮੁਤਾਬਿਕ ਰਾਘਵ ਚੱਢਾ ਦੀ ਦਿੱਲੀ ਦੇ ਵਿਧਾਨ ਸਭਾ ਹਲਕਾ ਰਜਿੰਦਰ ਨਗਰ ’ਚ ਸੀਰੀਅਲ ਨੰਬਰ 313, ਪਾਰਟ ਨੰਬਰ 52 ਤਹਿਤ ਵੋਟ ਬਣੀ ਹੋਈ ਸੀ।

ਉਸ ਮਗਰੋਂ ਰਜਿੰਦਰ ਨਗਰ ਦਿੱਲੀ ਦੀ ਵੋਟਰ ਸੂਚੀ ’ਚ ਰਾਘਵ ਚੱਢਾ ਦਾ ਨਾਮ ਦਰਜ ਨਹੀਂ ਸੀ। ਸੂਤਰਾਂ ਅਨੁਸਾਰ ਰਾਘਵ ਚੱਢਾ ਨੇ ਦਿੱਲੀ ਤੋਂ ਆਪਣੀ ਵੋਟ ਕਟਾਉਣ ਮਗਰੋਂ ਨਵੀਂ ਵੋਟ ਪੰਜਾਬ ’ਚ ਬਣਾ ਲਈ ਸੀ। ਹੁਣ ਵਿਸ਼ੇਸ਼ ਸੁਧਾਈ ਪ੍ਰਕਿਰਿਆ ਦੌਰਾਨ ਪੰਜਾਬ ਚੋਂ ਵੀ ਰਾਘਵ ਚੱਢਾ ਦੀ ਵੋਟ ਕੱਟੀ ਗਈ ਹੈ। ਪ੍ਰੰਤੂ ਹੁਣ ਉਨ੍ਹਾਂ ਦੀ ਵੋਟ ਉਨ੍ਹਾਂ ਦੀ ਦਿੱਲੀ ਵਿਚਲੀ ਜੱਦੀ ਰਿਹਾਇਸ਼ ’ਤੇ ਵੀ ਨਹੀਂ ਬਣੀ ਹੋਈ ਹੈ। ਖਰੜਾ ਵੋਟਰ ਸੂਚੀ ਅਨੁਸਾਰ ਇਸ ਵੇਲੇ ਰਾਘਵ ਚੱਢਾ ਨਾ ਪੰਜਾਬ ਦੇ ਵੋਟਰ ਰਹੇ ਹਨ ਅਤੇ ਨਾ ਹੀ ਆਪਣੇ ਜੱਦੀ ਹਲਕੇ ਦਿੱਲੀ ਦੇ।

ਲੋਕ ਸਭਾ ਚੋਣਾਂ 2024 ਸਮੇਂ ਰਾਘਵ ਚੱਢਾ ਨੇ ਮੁਹਾਲੀ ਦੇ ਪਿੰਡ ਲਖਨੌਰ ਦੇ ਪੋਲਿੰਗ ਸਟੇਸ਼ਨ ’ਤੇ ਆਪਣੀ ਵੋਟ ਪਾਈ ਸੀ।

ਦੱਸਣਯੋਗ ਹੈ ਕਿ ਚੋਣ ਕਮਿਸ਼ਨ ਵੱਲੋਂ 13 ਅਗਸਤ ਨੂੰ ਖਰੜਾ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਗਈ ਹੈ ਜਿਸ ’ਚ ਰਾਘਵ ਚੱਢਾ ਦੀ ਵੋਟ ਕੱਟੇ ਜਾਣ ਦਾ ਪਤਾ ਚੱਲਿਆ ਹੈ। ਪੰਜਾਬ ’ਚ 20.66 ਲੱਖ ਵੋਟਰਾਂ ਦੇ ਨਾਮ ਕੱਟੇ ਗਏ ਹਨ ਜੋ ਕਿ ਕੁੱਲ ਵੋਟਰ ਸੂਚੀ ਦਾ ਕਰੀਬ 9.7 ਫ਼ੀਸਦੀ ਬਣਦੇ ਹਨ।

ਵੇਰਵਿਆਂ ਅਨੁਸਾਰ ਰਾਘਵ ਚੱਢਾ ਨੇ ਜਦੋਂ ਤੋਂ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਿਹਾ ਹੈ, ਉਸ ਮਗਰੋਂ ਸਿਰਫ਼ ਇੱਕ ਵਾਰ ਉਹ ਪੰਜਾਬ ’ਚ ਨਜ਼ਰ ਆਏ ਹਨ। ਪਿਛਲੀਆਂ ਨਗਰ ਨਿਗਮ ਚੋਣਾਂ ’ਚ ਵੀ ਰਾਘਵ ਚੱਢਾ ਨੇ ਆਪਣੀ ਵੋਟ ਦਾ ਇਸਤੇਮਾਲ ਨਹੀਂ ਕੀਤਾ ਸੀ।

ਰਾਘਵ ਚੱਢਾ ਦੀ ਵੋਟ ਕੱਟਣ ਤੋਂ ਸਿਆਸੀ ਜੰਗ ਛਿੜੀ

ਪੰਜਾਬ ’ਚ ਵੋਟ ਕੱਟੇ ਜਾਣ ਮਗਰੋਂ ਹੁਣ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਆਮ ਆਦਮੀ ਪਾਰਟੀ ਆਹਮੋ ਸਾਹਮਣੇ ਹੋ ਗਏ ਹਨ। ਕੁੱਝ ਸਮਾਂ ਪਹਿਲਾਂ ਭਾਜਪਾ ’ਚ ਸ਼ਾਮਲ ਹੋਏ ਰਾਘਵ ਚੱਢਾ ਨੇ ਆਪਣੀ ਵੋਟ ਕੱਟੇ ਜਾਣ ਨੂੰ ‘ਸਿਆਸੀ ਬਦਲਾਖੋਰੀ’ ਕਰਾਰ ਦਿੰਦਿਆਂ ਪੰਜਾਬ ਦੀ ‘ਆਪ’ ਸਰਕਾਰ ’ਤੇ ਗ਼ੁੱਸਾ ਕੱਢਿਆ ਹੈ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਆਖਦੇ ਹਨ ਕਿ ਭਾਰਤੀ ਚੋਣ ਕਮਿਸ਼ਨ ਦੀ ਵਿਸ਼ੇਸ਼ ਸੁਧਾਈ ਪ੍ਰਕਿਰਿਆ ’ਚ ਰਾਘਵ ਚੱਢਾ ਦੀ ਵੋਟ ਕੱਟੇ ਜਾਣ ਨਾਲ ਸੂਬਾਈ ਸਰਕਾਰ ਦੀ ਕੀ ਤੁਅੱਲਕ।

----------- Advertisement -----------

ਸਬੰਧਿਤ ਹੋਰ ਖ਼ਬਰਾਂ

*ਯੂਰਪ ਤੋਂ ਗੈਂਗਸਟਰ ਦੀ ਪਹਿਲੀ ਹਵਾਲਗੀ ਭਗਵੰਤ ਮਾਨ ਸਰਕਾਰ ਦੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਸਟੈਂਡ...

ਸਾਬਕਾ ਮੰਤਰੀ ਦੇ ਪੁੱਤ ਨੇ ਚੁੱਕਿਆ ਖੌਫਨਾਕ ਕਦਮ, ਚੰਡੀਗੜ੍ਹ ਦੇ ਫਾਰਮ ਹਾਊਸ ‘ਚ ਖੁਦ ਨੂੰ ਮਾਰੀ ਗੋ/ਲੀ

ਹਰਿਆਣਾ ਦੇ ਸਾਬਕਾ ਮੰਤਰੀ ਜਸਵਿੰਦਰ ਸਿੰਘ ਸੰਧੂ ਦੇ ਪੁੱਤਰ ਗਗਨਜੋਤ ਸੰਧੂ (48) ਨੇ ਬੀਤੇ...

ਹਲਵਾਰਾ ਏਅਰਪੋਰਟ ‘ਤੇ ਮੁੜ ਖੱਜਲ ਹੋਏ ਯਾਤਰੀ, 6 ਦਿਨਾਂ ‘ਚ ਤੀਜੀ ਵਾਰ ਦਿੱਲੀ ਫ਼ਲਾਈਟ ਰੱਦ

ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਫ਼ਰ ਕਰਨ ਦਾ ਸੁਪਨਾ ਹੁਣ ਮੁਸਾਫ਼ਰਾਂ ਲਈ ਸਹੂਲਤ ਦੀ...

ਨਿੱਜੀ ਸਕੱਤਰ ਦੇ ਘਰੋਂ ਵੱਡੀ ਬਰਾਮਦਗੀ ਮਗਰੋਂ ਕਾਂਗਰਸੀ ਆਗੂ Harish Rawat ਵੱਲੋਂ ਅਹੁਦਿਆਂ ਤੋਂ ਅਸਤੀਫ਼ਾ

ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਹਰੀਸ਼ ਰਾਵਤ ਨੇ ਸ਼ੁੱਕਰਵਾਰ ਨੂੰ ਆਪਣੇ...

ਜਲੰਧਰ ‘ਚ ਬਦਮਾਸ਼ ਦਾ ਐਨਕਾਊਂਟਰ, ਭੱਜਣ ਦੀ ਕੋਸ਼ਿਸ਼ ਕਰਦਿਆਂ ਪੁਲਿਸ ‘ਤੇ ਕੀਤੀ ਫਾਇਰਿੰਗ

ਜਲੰਧਰ ਪੁਲਿਸ ਨੇ ਮੁਠਭੇੜ ਦੌਰਾਨ ਗੋਲੀ ਮਾਰ ਕੇ ਇੱਕ ਬਦਮਾਸ਼ ਨੂੰ ਗ੍ਰਿਫਰਾਤ ਕੀਤਾ ਹੈ।...

ਯੂਰਪ ਤੱਕ ਪਹੁੰਚੀ ਪੰਜਾਬ ਪੁਲਿਸ, ਗੈਂਗਸਟਰ ਅੰਮ੍ਰਿਤ ਦਲਮ ਲਿਆਂਦਾ ਭਾਰਤ; ਕਈ ਮਾਮਲਿਆਂ ‘ਚ ਸੀ ਲੋੜੀਂਦਾ

ਕੌਮਾਂਤਰੀ ਪੱਧਰ ‘ਤੇ ਸਰਗਰਮ ਸੰਗਠਿਤ ਅਪਰਾਧਿਕ ਗਿਰੋਹਾਂ ਵਿਰੁੱਧ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ...

ਮਨਜੀਤ ਕੌਰ ਦਾ ਵੀਡੀਓ ਆਇਆ ਸਾਹਮਣੇ, PGI ‘ਚ Bed ‘ਤੇ ਪਈ ਹੋਈ ਇਨਫਲੁਐਂਸਰ

ਪੰਜਾਬੀ ਇਨਫਲੁਐਂਸਰ ਮਨਜੀਤ ਕੌਰ ਦਾ ਮੌਤ ਤੋਂ ਪਹਿਲਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ।...

ਲਾਹੌਰ ਹਾਈ ਕੋਰਟ ਨੇ ਪੰਜਾਬੀ ਮਹਿਲਾ ਸਰਬਜੀਤ ਕੌਰ ਦੇ ਪਾਕਿਸਤਾਨੀ ਪਤੀ ਨੂੰ ਕੀਤਾ ਤਲਬ

ਲਾਹੌਰ ਹਾਈ ਕੋਰਟ ਨੇ ਪੰਜਾਬ ਦੇ ਕਪੂਰਥਲਾ ਤੋਂ ਪਾਕਿਸਤਾਨ ਆਈ ਸਰਬਜੀਤ ਕੌਰ ਦੇ ਮੁਸਲਿਮ...