April 23, 2026, 10:56 pm
----------- Advertisement -----------
HomeNewsEntertainmentਹੱਥਾਂ ’ਚ ਚੂੜਾ ਪਾ ਕੇ ਗਿੱਪੀ ਗਰੇਵਾਲ ਨਾਲ ‘ਹਨੀਮੂਨ’ ’ਤੇ ਜਾਵੇਗੀ ਜੈਸਮੀਨ,...

ਹੱਥਾਂ ’ਚ ਚੂੜਾ ਪਾ ਕੇ ਗਿੱਪੀ ਗਰੇਵਾਲ ਨਾਲ ‘ਹਨੀਮੂਨ’ ’ਤੇ ਜਾਵੇਗੀ ਜੈਸਮੀਨ, ਜਾਣੋ ਪੂਰਾ ਕਿੱਸਾ

Published on

----------- Advertisement -----------

ਟੈਲੀਵਿਜ਼ਨ ’ਚ ਆਪਣੀ ਇਕ ਅਲੱਗ ਥਾਂ ਬਣਾਉਣ ਤੋਂ ਬਾਅਦ ਹੁਣ ਜਲਦ ਹੀ ਜੈਸਮੀਨ ਭਸੀਨ ਨੇ ਪੰਜਾਬੀ ਫਿਲਮਾਂ ਦਾ ਰੁਖ਼ ਕਰ ਲਿਆ ਹੈ। ਜੀ ਹਾਂ ਗਾਇਕ ਤੋਂ ਅਭਿਨੇਤਾ ਬਣੇ ਗਿੱਪੀ ਆਪਣੇ ਫੈਨਸ ਨੂੰ ਖੁਸ਼ ਕਰਨ ‘ਚ ਨਾਕਾਮਯਾਬ ਨਹੀਂ ਹੋਇਆ ਤੇ ਹਮੇਸ਼ਾਂ ਵਾਂਗ ਇੱਕ ਵਾਰ ਫਿਰ ਤੋਂ ਗਿੱਪੀ ਆਪਣੇ ਫੈਨਸ ਨੂੰ ਸਰਪ੍ਰਾਈਜ਼ ਕਰਨ ਲਈ ਤਿਆਰ ਹੈ। ਜਿਸ ‘ਚ ਉਸ ਦਾ ਸਾਭ ਹੋਰ ਕੋਈ ਨਹੀਂ ਸਗੋਂ ਟੀਵੀ ਐਕਟਰਸ ਜੈਸਮੀਨ ਭਸੀਨ ਦੇਣ ਵਾਲੀ ਹੈ।ਜੈਸਮੀਨ ਭਸੀਨ ਅਤੇ ਗਿੱਪੀ ਫਿਲਮ ‘ਹਨੀਮੂਨ’ ’ਚ ਕੰਮ ਕਰ ਰਹੇ ਹਨ। ਜਿਸਦੀ ਸ਼ੂਟਿੰਗ ਉਨ੍ਹਾਂ ਨੇ ਅੱਜ ਤੋਂ ਸ਼ੁਰੂ ਕਰ ਦਿੱਤੀ ਹੈ।

https://www.instagram.com/p/CYlNBWFqG-A/?utm_source=ig_embed&ig_rid=a7355ea9-0ba0-4d88-83ed-25142906a13e

ਦੋਵੇਂ ਫਿਲਮ ਦੇ ਕਲੈਪ ਬੋਰਡ ਦੇ ਨਾਲ ਫਿਲਮ ਦੇ ਮਹੂਰਤ ਸ਼ਾਰਟ ’ਤੇ ਪੋਜ਼ ਦਿੰਦੇ ਨਜ਼ਰ ਆਏ। ਇਨ੍ਹਾਂ ਤਸਵੀਰਾਂ ‘ਚ ਜੈਸਮੀਨ ਭਸੀਨ ਨੀਲੇ ਰੰਗ ਦੇ ਸੂਟ ਦੇ ਨਾਲ ਗੁਲਾਬੀ ਰੰਗ ਦਾ ਸਵੈਟਰ ਪਾਈ ਨਜ਼ਰ ਆ ਰਹੀ ਹੈ। ਹੱਥਾਂ ‘ਚ ਚੂੜਾ ਪਾ ਕੇ ਅਤੇ ਵਾਲਾਂ ‘ਤੇ ਬ੍ਰੇਡਿੰਗ ਕਰਦੀ ਜੈਸਮੀਨ ਭਸੀਨ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਨ੍ਹਾਂ ਦੀ ਨਵੀਂ ਫਿਲਮ ਦੇ ਇਸ ਲੁੱਕ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਕਾਫੀ ਉਤਸੁਕ ਹੋ ਗਏ ਹਨ। ਇਹ ਇੱਕ ਪੰਜਾਬੀ ਰੋਮ-ਕਾਮ ਫਿਲਮ ਹੈ। ਹਰਮਨ ਬਵੇਜਾ, ਵਿੱਕੀ ਬਾਹਰੀ ਨੇ ਵੀ ਫਿਲਮ ਦੇ ਸੈੱਟ ਤੋਂ ਇੱਕ ਝਲਕ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਕਲੈਪ ਬੋਰਡ ਫੜੇ ਹੋਏ ਦਿਖਾਈ ਦੇ ਰਹੇ ਹਨ।

ਇਸ ਫਿਲਮ ਦੀ ਸ਼ੂਟਿੰਗ ਪੰਜਾਬ ‘ਚ ਹੋ ਰਹੀ ਹੈ। ਦੱਸ ਦਈਏ ਕਿ ਬਿੱਗ ਬੌਸ ਤੋਂ ਬਾਅਦ ਜੈਸਮੀਨ ਪੰਜਾਬੀ ਗੀਤਾਂ ‘ਚ ਆਪਣੀ ਅਦਾਕਾਰੀ ਦੀ ਝਲਕ ਨਾਲ ਪੰਜਾਬੀ ਪ੍ਰਸ਼ੰਸਕਾਂ ਦੇ ਦਿਲਾਂ ‘ਚ ਆਪਣੀ ਥਾਂ ਬਣਾ ਚੁੱਕੀ ਹੈ। ਇਸ ਦੇ ਨਾਲ ਹੀ ਇਸ ਫਿਲਮ ਦਾ ਸ਼ੂਟ 11 ਜਨਵਰੀ 2022 ਨੂੰ ਸ਼ੁਰੂ ਹੋਇਆ। ਹੁਣ ਪ੍ਰਸ਼ੰਸਕ ਇਸ ਫਰੈਸ਼ ਜੋੜੀ ਨੂੰ ਸਿਲਵਰ ਸਕਰੀਨ ‘ਤੇ ਵੇਖਣ ਲਈ ਕਾਫੀ ਉਤਸ਼ਾਹਿਤ ਹਨ। ਵੇਖਦੇ ਹਾਂ ਜੈਸਮੀਨ ਤੇ ਗਿੱਪੀ ਦਾ ਹਨੀਮੂਨ ਲੋਕਾਂ ਨੂੰ ਕਿੰਨਾ ਪਸੰਦ ਆਉਂਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਗੁਰਜੀਤ ਸਿੰਘ ਫ਼ੌਜੀ ਨੂੰ ਟਾਵਰ ਤੋਂ ਉਤਾਰਨ ਲਈ ਤਿਆਰੀਆਂ ਸ਼ੁਰੂ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ...

  ਅੰਮ੍ਰਿਤਪਾਲ ਸਿੰਘ ਕੇਸ ‘ਚ ਵੱਡੀ ਅਪਡੇਟ, 2 ਦਿਨ ਦਾ ਮਿਲਿਆ ਰਿਮਾਂਡ

ਸ੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਵਲੋਂ ਵੀਡੀਓ ਕਾਨਫ਼ਰੰਸਿੰਗ...

“ਮੇਰਾ ਸ਼ੇਰ ਬੰਦਾ ਅੱਜ ਧੀਆਂ ਦੇ ਦੁੱਖੋਂ ਮੰਜੇ ‘ਤੇ ਪਿਆ”, ਨੂਰਾਂ ਸਿਸਟਰਜ਼ ਦੀ ਮਾਂ ਨੇ ਰੋਂਦੇ ਹੋਏ Jyoti Nooran ‘ਤੇ ਲਾਏ ਵੱਡੇ ਇਲਜ਼ਾਮ

ਜਲੰਧਰ ਦੀ ਮਸ਼ਹੂਰ ਸੂਫ਼ੀ ਗਾਇਕ ਜੋੜੀ ਨੂਰਾਂ ਸਿਸਟਰਜ਼ ਦੇ ਪਿਤਾ ਉਸਤਾਦ ਗੁਲਸ਼ਨ ਮੀਰ ਕਿਡਨੀ...

ਪੰਜਾਬ ਸਰਕਾਰ ਕਣਕ ਦੀ ਫ਼ਸਲ ਦਾ ਇੱਕ-ਇੱਕ ਦਾਣਾ ਪੂਰੇ ਭਾਅ ਉੱਪਰ ਖ਼ਰੀਦਣ ਲਈ ਵਚਨਬੱਧ : ਕਟਾਰੂਚੱਕ

*ਚੰਡੀਗੜ੍ਹ/ਅੰਮ੍ਰਿਤਸਰ, 22 ਅਪ੍ਰੈਲ 2026* :ਪੰਜਾਬ ਦੇ ਖ਼ੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ...

ਸ਼ਹਿਰਾਂ ਤੋਂ ਲੈ ਕੇ ਛੋਟੇ ਕਸਬਿਆਂ ਤੱਕ, ਲੱਖਾਂ ਦੇ ਬਿਲ ਵਾਲੇ ਮਰੀਜ਼ ਹੁਣ ਬਿਨਾਂ ਕੋਈ ਭੁਗਤਾਨ ਕੀਤੇ ਹਸਪਤਾਲ ਤੋਂ ਇਲਾਜ ਲੈ ਕੇ ਵਾਪਸ ਘਰਾਂ...

ਚੰਡੀਗੜ੍ਹ; 22 ਅਪ੍ਰੈਲ 2026:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦਾ ਸਿਹਤ...

24 ਅਪ੍ਰੈਲ: ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ 15 ਮਿੰਟ ਦਾ ਬਲੈਕਆਊਟ

ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ 24 ਅਪਰੈਲ ਸ਼ੁੱਕਰਵਾਰ ਨੂੰ ਰਾਤ 8 ਵਜੇ ਇੱਕ ਵਿਸ਼ੇਸ਼...

ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਪੰਜਾਬ ਵਿੱਚ ਬਣੇਗਾ ਬਾਸਮਤੀ ਦਾ ‘ਸੈਂਟਰ ਆਫ਼ ਐਕਸੀਲੈਂਸ’-ਮੁੱਖ ਮੰਤਰੀ

*ਚੰਡੀਗੜ੍ਹ, 22 ਅਪ੍ਰੈਲ 2026*:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਹਿਰਦ ਯਤਨਾਂ ਸਦਕਾ...

ਦਿੱਲੀ ‘ਚ ਦਿਲ ਦਹਿਲਾ ਦੇਣ ਵਾਲਾ ਕਤਲਕਾਂਡ: IRS ਅਧਿਕਾਰੀ ਦੀ ਧੀ ਨਾਲ ਦਰਿੰਦਗੀ ਮਗਰੋਂ ਹੱਤਿਆ, ਸੁਰੱਖਿਆ ‘ਤੇ ਸਵਾਲ

*ਨਵੀਂ ਦਿੱਲੀ, 22 ਅਪ੍ਰੈਲ* — ਦੇਸ਼ ਦੀ ਰਾਜਧਾਨੀ Delhi ਦੇ ਪੌਸ਼ ਕੈਲਾਸ਼ ਹਿਲਜ਼ ਇਲਾਕੇ...

ਜਵਾਬ ਨਹੀਂ ਦਿੱਤਾ ਤਾਂ ਇਲਜ਼ਾਮਾਂ ਨੂੰ ਸਹੀ ਮੰਨ ਲਿਆ ਜਾਵੇਗਾ, ਰਾਜੋਆਣਾ ਦੀ ਪਟੀਸ਼ਨ ‘ਤੇ SC ਨੇ ਕੇਂਦਰ ਤੋਂ ਮੰਗਿਆ ਜਵਾਬ

ਸੁਪਰੀਮ ਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ...