ਬਾਲੀਵੁੱਡ ਅਭਿਨੇਤਰੀ ਅਦਾ ਸ਼ਰਮਾ ਦੀ ਫਿਲਮ ‘ਦਿ ਕੇਰਲਾ ਸਟੋਰੀ’ ਹਾਲ ਹੀ ‘ਚ ਰਿਲੀਜ਼ ਹੋਈ ਹੈ। ਇਸ ਫਿਲਮ ਨੂੰ ਲੋਕਾਂ ਨੇ ਖੁੱਲ੍ਹੇ ਦਿਲ ਨਾਲ ਪਿਆਰ ਦਿੱਤਾ ਹੈ। ਕੇਰਲ ਸਟੋਰੀ ਨੇ ਬਾਕਸ ਆਫਿਸ ‘ਤੇ ਵੀ ਧਮਾਲ ਮਚਾ ਦਿੱਤਾ ਹੈ। ਇਸ ਤੋਂ ਪਹਿਲਾ ਅਦਾ ਸ਼ਰਮਾ ਦੀ ਫਿਲਮ ਦਾ ਲੋਕਾਂ ਨੇ ਜ਼ੋਰਦਾਰ ਵਿਰੋਧ ਕੀਤਾ। ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਇਸ ਫਿਲਮ ਨੂੰ ਪ੍ਰਾਪੇਗੰਡਾ ਕਿਹਾ ਹੈ। ਪਰ ਹੁਣ ਇਕ ਹੋਰ ਫਿਲਮ ਅਜਮੇਰ-92 ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕ ਇਸ ਫਿਲਮ ਨੂੰ ਬੈਨ ਕਰਨ ਦੀ ਮੰਗ ਕਰ ਰਹੇ ਹਨ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਅਜਮੇਰ 92 ਸਟਾਰਰ ਜ਼ਰੀਨਾ ਵਹਾਬ, ਸਯਾਜੀ ਸ਼ਿੰਦੇ, ਮਨੋਜ ਜੋਸ਼ੀ ਅਤੇ ਰਾਜੇਸ਼ ਸ਼ਰਮਾ ਇੱਕ ਅਸਲੀ ਕਹਾਣੀ ਤੇ ਅਧਾਰਿਤ ਹੈ ਜੋ ਪੁਸ਼ਪੇਂਦਰ ਸਿੰਘ ਦੇ ਨਿਰਦੇਸ਼ਨ ਵਿੱਚ ਬਣੀ ਹੈ। ਇਹ ਫਿਲਮ 30 ਸਾਲ ਪਹਿਲਾਂ ਅਜਮੇਰ ‘ਚ ਕੁੜੀਆਂ ‘ਤੇ ਹੋਏ ਅਪਰਾਧਿਕ ਹਮਲੇ ‘ਤੇ ਆਧਾਰਿਤ ਹੈ। ਕੁਝ ਲੋਕ ਇਸ ਫਿਲਮ ਨੂੰ ਘੱਟ ਗਿਣਤੀ ਭਾਈਚਾਰੇ ਦੇ ਖਿਲਾਫ ਦੱਸ ਰਹੇ ਹਨ। ਬਰੇਲੀ ‘ਚ ਆਲ ਇੰਡੀਆ ਮੁਸਲਿਮ ਜਮਾਤ ਦੇ ਰਾਸ਼ਟਰੀ ਪ੍ਰਧਾਨ ਮੌਲਾਨਾ ਮੁਫਤੀ ਸ਼ਹਾਬੂਦੀਨ ਰਜ਼ਵੀ ਬਰੇਲਵੀ ਨੇ ਕਿਹਾ ਕਿ ਇਹ ਫਿਲਮ ਦੇਸ਼ ਦੇ ਲੋਕਾਂ ਨੂੰ ਉਲਝਾਉਣ ਅਤੇ ਸਮਾਜ ‘ਚ ਫੁੱਟ ਪਾਉਣ ਵਾਲੀ ਹੈ।
ਇਸ ਦੌਰਾਨ ਜਮੀਅਤ ਦੇ ਪ੍ਰਧਾਨ ਮੌਲਾਨਾ ਮਹਿਮੂਦ ਮਦਨੀ ਨੇ ਫਿਲਮ ਦਾ ਵਿਰੋਧ ਕੀਤਾ ਹੈ। ਮਹਿਮੂਦ ਮਦਨੀ ਨੇ ਕਿਹਾ, ਅਜਮੇਰ ਸ਼ਰੀਫ ਦੀ ਦਰਗਾਹ ਨੂੰ ਬਦਨਾਮ ਕਰਨ ਵਾਲੀ ਫਿਲਮ ‘ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਅਜਿਹੇ ਮਾਮਲਿਆਂ ਨੂੰ ਧਰਮ ਨਾਲ ਨਾ ਜੋੜਿਆ ਜਾਵੇ ਸਗੋਂ ਇਨ੍ਹਾਂ ਅਪਰਾਧਿਕ ਘਟਨਾਵਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਫਿਲਮ ‘ਅਜਮੇਰ 92’ 14 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਹੈ। ਲੋਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
----------- Advertisement -----------
‘ਦਿ ਕੇਰਲ ਸਟੋਰੀ’ ਤੋਂ ਬਾਅਦ ‘ਅਜਮੇਰ 92’ ‘ਤੇ ਪਾਬੰਦੀ ਲਗਾਉਣ ਦੀ ਉੱਠੀ ਮੰਗ, ਜਾਣੋ ਕਾਰਨ
Published on
----------- Advertisement -----------
----------- Advertisement -----------












