ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਆਪਣੀ ਬੇਟੀ ਪਰਕਲਾ ਵਾਂਗਮਾਈ ਦਾ ਵਿਆਹ ਸਾਦੇ ਢੰਗ ਨਾਲ ਕੀਤਾ। ਵਿਆਹ ਦੀਆਂ ਰਸਮਾਂ ਬੈਂਗਲੁਰੂ ਸਥਿਤ ਉਨ੍ਹਾਂ ਦੇ ਘਰ ‘ਤੇ ਹੋਈਆਂ। ਵਿਆਹ ਸਮਾਗਮ ਵਿੱਚ ਸਿਰਫ਼ ਪਰਿਵਾਰਕ ਮੈਂਬਰ ਅਤੇ ਖਾਸ ਦੋਸਤ ਹੀ ਸ਼ਾਮਲ ਹੋਏ। ਮੀਡੀਆ ਰਿਪੋਰਟਾਂ ਮੁਤਾਬਕ ਵਿਆਹ ਵਿੱਚ ਕਿਸੇ ਵੀ ਨੇਤਾ ਜਾਂ ਵੀਆਈਪੀ ਮਹਿਮਾਨ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ। ਸੀਤਾਰਮਨ ਦਾ ਜਵਾਈ ਪ੍ਰਤੀਕ ਗੁਜਰਾਤ ਦਾ ਰਹਿਣ ਵਾਲਾ ਹੈ। ਉਹ ਪੀਐਮਓ ਵਿੱਚ ਓਐਸਡੀ ਹਨ।
ਸੀਤਾਰਮਨ ਦੀ ਬੇਟੀ ਪਰਕਲਾ ਅਤੇ ਪ੍ਰਤੀਕ ਦਾ ਵਿਆਹ ਬ੍ਰਾਹਮਣ ਪਰੰਪਰਾ ਨਾਲ ਹੋਇਆ । ਉਡੁਪੀ ਅਦਮਾਰੂ ਮੱਠ ਦੇ ਸੰਤਾਂ ਨੇ ਜੋੜੇ ਨੂੰ ਆਸ਼ੀਰਵਾਦ ਦਿੱਤਾ ਅਤੇ ਵਿਆਹ ਦੀਆਂ ਸਾਰੀਆਂ ਰਸਮਾਂ ਨਿਭਾਈਆਂ। ਪਰਕਲਾ ਨੇ ਵਿਆਹ ਵਾਲੇ ਦਿਨ ਗੁਲਾਬੀ ਸਾੜ੍ਹੀ ਅਤੇ ਹਰੇ ਰੰਗ ਦਾ ਬਲਾਊਜ਼ ਪਾਇਆ ਸੀ, ਜਦੋਂਕਿ ਪ੍ਰਤੀਕ ਨੇ ਚਿੱਟਾ ਪੰਚਾ ਅਤੇ ਸ਼ਾਲ ਪਾਇਆ ਸੀ। ਸੀਤਾਰਮਨ ਨੇ ਮੋਲਕਲਮੁਰੂ ਸਾੜੀ ਪਹਿਨੀ ਸੀ। ਦੱਸ ਦਈਏ ਕਿ ਨਿਰਮਲਾ ਦੀ ਧੀ ਪਰਕਲਾ ਵਾਂਗਮਾਈ ਮਿੰਟ ਲੌਂਜ ਵਿੱਚ ਇੱਕ ਵਿਸ਼ੇਸ਼ ਲੇਖਕ ਹੈ। ਉਸ ਨੇ ਦਿੱਲੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਤੋਂ ਮਾਸਟਰਜ਼ ਦੀ ਡਿਗਰੀ ਹਾਸਲ ਕੀਤੀ ਹੈ। ਉਸਨੇ ਮੈਡੀਲ ਸਕੂਲ ਆਫ਼ ਜਰਨਲਿਜ਼ਮ, ਨਾਰਥਵੈਸਟਰਨ ਯੂਨੀਵਰਸਿਟੀ, ਯੂਐਸਏ ਤੋਂ ਵੀ ਪੜ੍ਹਾਈ ਕੀਤੀ।
----------- Advertisement -----------
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੇਹੱਦ ਸਾਦੇ ਢੰਗ ਨਾਲ ਕੀਤਾ ਧੀ ਪਰਕਲਾ ਦਾ ਵਿਆਹ, ਸਿਰਫ ਪਰਿਵਾਰਿਕ ਮੈਂਬਰ ਹੀ ਹੋਏ ਸ਼ਾਮਲ
Published on
----------- Advertisement -----------
----------- Advertisement -----------











