November 26, 2026, 5:41 pm
----------- Advertisement -----------
HomeNewsLatest Newsਦਿੱਲੀ ‘ਚ ਮੁਖਰਜੀ ਨਗਰ ਦੇ ਕੋਚਿੰਗ ਸੈਂਟਰ 'ਚ ਲੱਗੀ ਅੱ.ਗ, ਵਿਦਿਆਰਥੀ ਰੱਸੀ...

ਦਿੱਲੀ ‘ਚ ਮੁਖਰਜੀ ਨਗਰ ਦੇ ਕੋਚਿੰਗ ਸੈਂਟਰ ‘ਚ ਲੱਗੀ ਅੱ.ਗ, ਵਿਦਿਆਰਥੀ ਰੱਸੀ ਦੀ ਮਦਦ ਨਾਲ ਬਹੁਮੰਜ਼ਿਲਾ ਇਮਾਰਤ ਤੋਂ ਉਤਰੇ ਹੇਠਾਂ

Published on

----------- Advertisement -----------

ਦਿੱਲੀ ਦੇ ਮੁਖਰਜੀ ਨਗਰ ਇਲਾਕੇ ‘ਚ ਸਥਿਤ ਕੋਚਿੰਗ ਸੈਂਟਰ ‘ਚ ਅੱਗ ਲੱਗ ਗਈ। ਦਮਕਰ ਦੀਆਂ 11 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ। ਕੋਚਿੰਗ ਸੈਂਟਰ ਦੀ ਤੀਜੀ ਮੰਜ਼ਿਲ ‘ਤੇ ਅੱਗ ਲੱਗਣ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਅੱਗ ਲੱਗਣ ਤੋਂ ਬਾਅਦ ਕੋਚਿੰਗ ਸੈਂਟਰ ‘ਚ ਮੌਜੂਦ ਵਿਦਿਆਰਥੀ ਰੱਸੀ ਦੀ ਮਦਦ ਨਾਲ ਹੇਠਾਂ ਉਤਰ ਕੇ ਆਪਣੀ ਜਾਨ ਬਚਾਉਂਦੇ ਨਜ਼ਰ ਆਏ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਆ ਗਈ ਹੈ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਵਿਦਿਆਰਥੀ ਇੱਕ ਤੋਂ ਬਾਅਦ ਇੱਕ ਰੱਸੀ ਤੋਂ ਬਾਹਰ ਲਟਕ ਰਹੇ ਹਨ ਅਤੇ ਇੱਕ ਤੋਂ ਬਾਅਦ ਇੱਕ ਹੇਠਾਂ ਆ ਰਹੇ ਹਨ। ਕੋਚਿੰਗ ਸੈਂਟਰ ਦੇ ਚਾਰ ਵਿਦਿਆਰਥੀ ਜ਼ਖਮੀ ਦੱਸੇ ਜਾਂਦੇ ਹਨ।

ਅੱਗ ਲੱਗਣ ਤੋਂ ਬਾਅਦ ਕੋਚਿੰਗ ਸੈਂਟਰ ਵਿੱਚ ਮੌਜੂਦ ਵਿਦਿਆਰਥੀ ਬਾਹਰ ਲਟਕਦੀ ਰੱਸੀ ਦੀ ਮਦਦ ਨਾਲ ਹੇਠਾਂ ਆ ਗਏ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਤੋਂ ਬਾਅਦ ਇਕ ਵਿਦਿਆਰਥੀ ਰੱਸੀ ਤੋਂ ਹੇਠਾਂ ਉਤਰ ਰਹੇ ਹਨ।

ਜਾਣਕਾਰੀ ਲਈ ਦੱਸ ਦਈਏ ਕਿ ਮੁਖਰਜੀ ਨਗਰ ‘ਚ ਬੱਤਰਾ ਸਿਨੇਮਾ ਦੇ ਕੋਲ ਗਿਆਨਾ ਭਵਨ ਹੈ, ਜਿੱਥੇ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ 11 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ। ਰਾਹਤ ਬਚਾਅ ਕਾਰਜ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਕੋਚਿੰਗ ਸੈਂਟਰ ‘ਚ ਧੂੰਆਂ ਫੈਲਣ ਕਾਰਨ ਵਿਦਿਆਰਥੀਆਂ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਸਾਰੇ ਵਿਦਿਆਰਥੀਆਂ ਨੂੰ ਬਚਾ ਲਿਆ ਗਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

27 ਨਵੰਬਰ ਨੂੰ ਸੂਬੇ ਦੇ ਸਾਰੇ ਜ਼ਿਲ੍ਹਿਆਂ ’ਚ ਹੋਵੇਗਾ ਬਲੈਕਆਊਟ, ਵੱਜਣਗੇ ਸਾਇਰਨ

ਪੰਜਾਬ ਵਿੱਚ ਸਿਵਲ ਡਿਫੈਂਸ ਦੀਆਂ ਤਿਆਰੀਆਂ ਅਤੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਦੀ...

 ਲੱਗ ਗਿਆ ਪੈਟਰੋਲ ਡੀਜ਼ਲ ਦਾ ਲੰਗਰ, ਗੁਰਪੁਰਬ ਮੌਕੇ ਅਜਿਹੀ ਸ਼ਰਧਾ ਦੀ ਤਸਵੀਰ ਬਣੀ ਚਰਚਾ ਦਾ ਵਿਸ਼ਾ

ਸੋਸ਼ਲ ਮੀਡੀਆ 'ਤੇ ਗੁਰਪੁਰਬ ਵਾਲੇ ਦਿਨ ਲੁਧਿਆਣਾ ਵਿੱਚ ਸੀਐਮਸੀ ਚੌਂਕ ਸਥਿਤ ਗੁਰਦੁਆਰਾ ਛੇਵੀਂ ਪਾਤਸ਼ਾਹੀ...

ਕੱਛ ਗੁਰੂ ਘਰ ’ਚ ਮੱਥਾ ਟੇਕਣ ’ਤੇ ਸੰਸਦ ਮੈਂਬਰ ਨੇ ਕੀਤੀ ਦੋਸਾਂਝਾ ਵਾਲੇ ਦੀ ਸ਼ਲਾਘਾ

ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀ ਭਰਪੂਰ ਸ਼ਲਾਘਾ...

ਵੰਡੇ ਸਮਾਰਟ ਰਾਸ਼ਨ ਕਾਰਡ; ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਸਮੀ ਸ਼ੁਰੂਆਤ

ਮੋਗਾ ਜ਼ਿਲ੍ਹੇ ਦੇ ਪਿੰਡ ਨੱਥੂਵਾਲਾ ਜਦੀਦ ਵਿਖੇ ਅੱਜ ਹੋ ਰਹੇ ਸਮਾਰਟ ਰਾਸ਼ਨ ਕਾਰਡਾਂ ਦੀ...

 ਕੈਨੇਡਾ ਦੇ ਹਵਾਈ ਅੱਡਿਆਂ ਤੋਂ ਅਪਰਾਧਿਕ ਰਿਕਾਰਡ ਵਾਲੇ 7 ਹਜ਼ਾਰ ਕਾਮਿਆਂ ਦੀ ਛਾਂਟੀ ਹੋਵੇਗੀ

ਕੈਨੇਡਾ ਦੇ ਕੁਝ ਕੌਮਾਂਤਰੀ ਹਵਾਈ ਅੱਡਿਆਂ ’ਤੇ ਯਾਤਰੀਆਂ ਦੇ ਸੂਟਕੇਸਾਂ ਦੇ ਟੈਗ ਬਦਲ ਕੇ...

ਪਰਲਜ਼ ਗਰੁੱਪ ਦੇ ਪਲਾਟ ਨਗਦ ਖ਼ਰੀਦਣ ਵਾਲਿਆਂ ਦੀ ਨੀਂਦ ਉੱਡੀ

ਸੁਪਰੀਮ ਕੋਰਟ ਦੇ ਪਰਲਜ਼ ਗਰੁੱਪ ਵੱਲੋਂ ਸਥਾਪਤ ਸੈਕਟਰ 100 ਅਤੇ 104 ਸਬੰਧੀ ਤਾਜ਼ਾ ਫ਼ੈਸਲੇ...

‘ਆਪ’ ਦੀ ‘ਖੁਸ਼ਹਾਲ ਪੰਜਾਬ ਰੈਲੀ’ ਦੌਰਾਨ ਫਟੀ ਕੌਫ਼ੀ ਮਸ਼ੀਨ; ਇੱਕ ਦੀ ਮੌਤ

ਮੋਗਾ-ਲੁਧਿਆਣਾ ਕੌਮੀ ਮਾਰਗ ਉੱਤੇ ਪਿੰਡ ਨੱਥੂਵਾਲਾ ਜਦੀਦ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ...

ਮਖਦੂਮਪੁਰਾ ਕਤਲ ਕਾਂਡ: ਪੁੱਤਰ ਦੀ ਸੰਗਤ ਦਾ ਵਿਵਾਦ ਬਣਿਆ ਕਾਰੋਬਾਰੀ ਦੇ ਕਤਲ ਦਾ ਕਾਰਨ! 6 ਮੁਲਜ਼ਮ ਕਾਬੂ

ਜਲੰਧਰ ਦੇ ਮਖਦੂਮਪੁਰਾ ਇਲਾਕੇ ‘ਚ ਹੋਏ ਲੱਕੀ ਠਾਕੁਰ ਕਤਲ ਮਾਮਲੇ ‘ਚ ਪੁਲਿਸ ਨੇ ਤੇਜ਼ੀ...

ਚੋਣਾਂ ਤੋਂ ਪਹਿਲਾਂ ਮੋਗਾ ‘ਚ AAP ਦੀ ‘ਖੁਸ਼ਹਾਲ ਪੰਜਾਬ’ ਮਹਾ ਰੈਲੀ ਅੱਜ, CM ਮਾਨ-ਕੇਜਰੀਵਾਲ ਸਣੇ ਸਮੁੱਚੀ ਲੀਡਰਸ਼ਿਪ ਰਹੇਗੀ ਮੌਜੂਦ

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਸਿਆਸੀ ਪਾਰਟੀਆਂ ਐਕਸ਼ਨ ਮੋਡ ਵਿਚ ਹਨ। ਇਸੇ ਦੇ...