ਸਿੱਕਮ ਦੇ ਥੇਂਗ ਵਿੱਚ ਇੱਕ ਸੜਕ ਹਾਦਸੇ ਵਿੱਚ ਆਈਟੀਬੀਪੀ ਦੇ 9 ਜਵਾਨਾਂ ਸਮੇਤ 13 ਲੋਕ ਜ਼ਖ਼ਮੀ ਹੋ ਗਏ। ਪੁਲਸ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਦੇ ਜਵਾਨ ਛੁੱਟੀ ‘ਤੇ ਜਾ ਰਹੇ ਸਨ।
ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ‘ਚ 8 ਲੋਕ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਗੰਗਟੋਕ ਦੇ ਐਸਟੀਐਨਐਮ ਹਸਪਤਾਲ ਭੇਜਿਆ ਗਿਆ ਹੈ। ਬਾਕੀ 5 ਲੋਕਾਂ ਨੂੰ ਫੌਜ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਘਟਨਾ ਕਿਸ ਕਾਰਨ ਹੋਈ। ਹੋਰ ਵੇਰਵਿਆ ਦੀ ਉਡੀਕ ਹੈ।
----------- Advertisement -----------
ਸਿੱਕਮ: ਭਿਆਨਕ ਸੜਕ ਹਾਦਸੇ ‘ਚ ITBP ਦੇ 9 ਜਵਾਨਾਂ ਸਮੇਤ 13 ਲੋਕ ਜ਼ਖਮੀ
Published on
----------- Advertisement -----------
----------- Advertisement -----------












