ਚੀਨ ਦੇ ਇੱਕ ਰੈਸਟੋਰੈਂਟ ਵਿੱਚ ਐਲਪੀਜੀ ਲੀਕ ਹੋਣ ਕਾਰਨ ਹੋਏ ਜ਼ਬਰਦਸਤ ਧਮਾਕੇ ਵਿੱਚ ਘੱਟੋ-ਘੱਟ 31 ਲੋਕਾਂ ਦੀ ਮੌਤ ਹੋ ਗਈ ਹੈ। ਘਟਨਾ ਚੀਨ ਦੇ ਉੱਤਰ-ਪੱਛਮੀ ਸ਼ਹਿਰ ਯਿਨਚੁਆਨ ਦੀ ਹੈ। ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸਿਨਹੂਆ ਨੇ ਦੱਸਿਆ ਕਿ ਧਮਾਕਾ ਤਰਲ ਪੈਟਰੋਲੀਅਮ ਗੈਸ ਦੇ ਲੀਕ ਹੋਣ ਕਾਰਨ ਹੋਇਆ। ਇਸ ਹਾਦਸੇ ‘ਚ 7 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ‘ਚੋਂ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਿਸ ਰੈਸਟੋਰੈਂਟ ‘ਚ ਧਮਾਕਾ ਹੋਇਆ, ਉਹ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ।
ਯਿਨਚੁਆਨ ਦੇ ਰਿਹਾਇਸ਼ੀ ਇਲਾਕੇ ‘ਚ ਫੂਯਾਂਗ ਬਾਰਬੇਕਿਊ ਰੈਸਟੋਰੈਂਟ ‘ਚ ਬੁੱਧਵਾਰ ਰਾਤ ਕਰੀਬ 9 ਵਜੇ ਧਮਾਕਾ ਹੋਇਆ। ਯਿਨਚੁਆਨ ਚੀਨ ਦੇ ਨਾਨਜਿੰਗ ਸੂਬੇ ਦੀ ਰਾਜਧਾਨੀ ਹੈ। ਦੱਸ ਦੇਈਏ ਕਿ ਚੀਨ ਵਿੱਚ ਇਨ੍ਹੀਂ ਦਿਨੀਂ ਤਿੰਨ ਦਿਨਾਂ ਡਰੈਗਨ ਬੋਟ ਫੈਸਟੀਵਲ ਚੱਲ ਰਿਹਾ ਹੈ। ਅਜਿਹੇ ‘ਚ ਵੱਡੀ ਗਿਣਤੀ ‘ਚ ਲੋਕ ਬਾਹਰ ਜਾਂਦੇ ਹਨ ਅਤੇ ਦੋਸਤਾਂ ਨਾਲ ਪਾਰਟੀ ਕਰਦੇ ਹਨ।
ਘਟਨਾ ਦੀ ਸੂਚਨਾ ਮਿਲਦੇ ਹੀ ਅੱਗ ਬੁਝਾਊ ਵਿਭਾਗ ਦੀਆਂ ਦਰਜਨ ਤੋਂ ਵੱਧ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ‘ਤੇ ਕਾਬੂ ਪਾਇਆ। ਇਸ ਰੈਸਟੋਰੈਂਟ ਦੇ ਨੇੜੇ ਹੋਰ ਵੀ ਕਈ ਰੈਸਟੋਰੈਂਟ ਹਨ, ਜਿਸ ਕਾਰਨ ਅੱਗ ਹੋਰ ਰੈਸਟੋਰੈਂਟਾਂ ਤੱਕ ਵੀ ਫੈਲਣ ਦਾ ਖਤਰਾ ਸੀ ਪਰ ਸਮੇਂ ਸਿਰ ਅੱਗ ‘ਤੇ ਕਾਬੂ ਪਾ ਲਿਆ ਗਿਆ। ਘਟਨਾ ਤੋਂ ਬਾਅਦ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਨਿਰਦੇਸ਼ ਦਿੱਤਾ ਕਿ ਸਾਰੇ ਉਦਯੋਗਾਂ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾਣ।
----------- Advertisement -----------
ਚੀਨ ਦੇ ਯਿਨਚੁਆਨ ‘ਚ ਰੈਸਟੋਰੈਂਟ ‘ਚ ਜ਼ਬਰਦਸਤ ਧਮਾਕਾ, 31 ਲੋਕਾਂ ਦੀ ਮੌ+ਤ
Published on
----------- Advertisement -----------
----------- Advertisement -----------












