ਟੈਕਨਾਲੋਜੀ ਨੂੰ ਲੈ ਕੇ ਭਾਰਤ-ਅਮਰੀਕਾ ਸਾਂਝੇਦਾਰੀ ਤੋਂ ਭਾਰਤ ਨੂੰ ਫਾਇਦਾ ਹੋਣ ਵਾਲਾ ਹੈ। ਇੱਥੇ ਵੱਡੀ ਗਿਣਤੀ ਵਿੱਚ ਨੌਕਰੀਆਂ ਆਉਣਗੀਆਂ। ਤਕਨਾਲੋਜੀ ਖੇਤਰ ਵਿੱਚ ਲੱਖਾਂ ਨੌਕਰੀਆਂ ਪੈਦਾ ਹੋਣਗੀਆਂ। ਨੌਜਵਾਨਾਂ ਲਈ ਇਹ ਸਭ ਤੋਂ ਵੱਡੀ ਖੁਸ਼ਖਬਰੀ ਹੈ।
ਭਾਰਤ ਦੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਭਾਰਤ ਅਤੇ ਅਮਰੀਕਾ ਦੀ ਟੈਕਨਾਲੋਜੀ ਭਾਈਵਾਲੀ ਤੋਂ ਬਾਅਦ ਦੇਸ਼ ਵਿੱਚ ਨੌਕਰੀਆਂ ਦਾ ਵਾਧਾ ਹੋਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਇਲੈਕਟ੍ਰੋਨਿਕਸ ਅਤੇ ਆਈ.ਟੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ‘ਤੇ ਤਕਨਾਲੋਜੀ ਖੇਤਰ ‘ਚ ਸਾਂਝੇਦਾਰੀ ਵੱਡੀ ਪ੍ਰਾਪਤੀ ਹੈ |
ਸ਼ੁੱਕਰਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਮਾਈਕਰੋਨ, ਅਪਲਾਈਡ ਮੈਟੀਰੀਅਲਜ਼ ਅਤੇ ਲੈਮ ਰਿਸਰਚ ਵਰਗੀਆਂ ਕੰਪਨੀਆਂ ਵੱਲੋਂ ਕੀਤੇ ਗਏ ਐਲਾਨ ਨਾਲ ਭਾਰਤ ਦੇ ਤਕਨਾਲੋਜੀ ਖੇਤਰ ਵਿੱਚ ਕਾਫੀ ਵਿਕਾਸ ਹੋਵੇਗਾ। ਆਉਣ ਵਾਲੇ ਦਿਨਾਂ ਵਿੱਚ ਸਿੱਧੇ ਤੌਰ ‘ਤੇ 80,000 ਤੋਂ 1 ਲੱਖ ਨਵੀਆਂ ਨੌਕਰੀਆਂ ਆਉਣਗੀਆਂ। ਜਦਕਿ ਅਸਿੱਧੇ ਤੌਰ ‘ਤੇ ਸਪਲਾਈ ਚੇਨ ‘ਚ ਇੰਨੀਆਂ ਨੌਕਰੀਆਂ ਪੈਦਾ ਹੋਣਗੀਆਂ, ਜਿਨ੍ਹਾਂ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋਵੇਗਾ।
ਆਈਟੀ ਰਾਜ ਮੰਤਰੀ ਨੇ ਕਿਹਾ ਕਿ ‘ਅੱਜ ਸਾਡਾ ਸਮਾਂ ਕੁਆਂਟਮ, ਏਆਈ, ਉੱਚ ਪ੍ਰਦਰਸ਼ਨ ਕੰਪਿਊਟਿੰਗ, ਸੈਮੀਕੰਡਕਟਰ ਦਾ ਹੈ। ਉਦਮੀ, ਸਟਾਰਟਅਪ ਅਤੇ ਨਿਵੇਸ਼ ਦੇ ਮੌਕੇ ਕਿੱਥੇ ਹੋਣਗੇ ਬਾਰੇ ਗੱਲ ਕੀਤੀ। ਨਵੀਆਂ ਨੌਕਰੀਆਂ ਦੀ ਭਰਮਾਰ ਰਹੇਗੀ। ਉਨ੍ਹਾਂ ਕਿਹਾ ਕਿ ਦਸੰਬਰ 2021 ਵਿੱਚ ਸੈਮੀਕੰਡਕਟਰ ਨੀਤੀ ਦੀ ਘੋਸ਼ਣਾ ਦੇ ਨਾਲ, ਪ੍ਰਧਾਨ ਮੰਤਰੀ ਮੋਦੀ ਭਾਰਤ ਨੂੰ ਇੱਕ ਸੈਮੀਕੰਡਕਟਰ ਹੱਬ ਬਣਾਉਣ ਦਾ ਵਿਜ਼ਨ ਲੈ ਕੇ ਜਾ ਰਹੇ ਹਨ। ਪਿਛਲੇ 18 ਮਹੀਨਿਆਂ ਵਿੱਚ ਇਸੇ ਦ੍ਰਿਸ਼ਟੀਕੋਣ ਅਨੁਸਾਰ ਸਰਕਾਰ ਨੇ ਵੀ ਕਾਫੀ ਕੰਮ ਕੀਤੇ ਹਨ।












