June 26, 2026, 10:45 pm
----------- Advertisement -----------
HomeNewsAutomobilesਭਾਰਤ 'ਚ ਪਹਿਲੀ ਵਾਰ ਹੋ ਰਹੀ ਹੈ MotoGP ਰੇਸ, ਜਾਣੋ ਟਿਕਟ ਬੁਕਿੰਗ...

ਭਾਰਤ ‘ਚ ਪਹਿਲੀ ਵਾਰ ਹੋ ਰਹੀ ਹੈ MotoGP ਰੇਸ, ਜਾਣੋ ਟਿਕਟ ਬੁਕਿੰਗ ਤੋਂ ਲੈ ਕੇ ਹਰ ਜਾਣਕਾਰੀ

Published on

----------- Advertisement -----------

ਭਾਰਤ ਵਿੱਚ ਹੋਣ ਵਾਲੀ ਪਹਿਲੀ ਮੋਟੋਜੀਪੀ ਰੇਸ ਗ੍ਰੇਟਰ ਨੋਇਡਾ ਵਿੱਚ ਬੁੱਧ ਇੰਟਰਨੈਸ਼ਨਲ ਸਰਕਟ ਵਿੱਚ ਆਯੋਜਿਤ ਕੀਤੀ ਜਾਵੇਗੀ। ਮੋਟੋਜੀਪੀ ਇੰਡੀਆ 2023 ਦੇ ਅਧਿਕਾਰਤ ਪ੍ਰਬੰਧਕ ਫੇਅਰਸਟ੍ਰੀਟ ਸਪੋਰਟਸ ਨੇ ਭਾਰਤ ਵਿੱਚ ਪਹਿਲੀ ਵਾਰ ਮੋਟੋਜੀਪੀ ਰੇਸ ਲਈ ਟਿਕਟਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਹਨ। ਮੋਟੋਜੀਪੀ ਚੈਂਪੀਅਨਸ਼ਿਪ ਭਾਰਤ ਵਿੱਚ 22 ਸਤੰਬਰ ਤੋਂ 24 ਸਤੰਬਰ, 2023 ਤੱਕ ਆਯੋਜਿਤ ਕੀਤੀ ਜਾਵੇਗੀ। ਪ੍ਰੀ-ਰਜਿਸਟਰਡ ਉਪਭੋਗਤਾਵਾਂ ਲਈ ਰੇਸ ਦੀਆਂ ਟਿਕਟਾਂ ਦੀ ਵਿਕਰੀ ਪਹਿਲਾ ਹੀ ਸ਼ੁਰੂ ਹੋ ਚੁਕੀ ਹੈ ਅਤੇ ਸ਼ਨੀਵਾਰ ਤੋਂ ਆਮ ਟਿਕਟਾਂ ਦੀ ਵਿਕਰੀ ਸ਼ੁਰੂ ਹੋ ਗਈ ਹੈ।
ਭਾਰਤ ਵਿੱਚ MotoGP ਦੇ ਉਦਘਾਟਨੀ ਸੀਜ਼ਨ ਲਈ ਟਿਕਟਾਂ ਸਿਰਫ਼ BookMyShow ਵੈੱਬਸਾਈਟ ‘ਤੇ ਆਨਲਾਈਨ ਉਪਲਬਧ ਹੋਣਗੀਆਂ। ਪ੍ਰੀ-ਰਜਿਸਟਰਡ ਉਪਭੋਗਤਾਵਾਂ ਲਈ ਟਿਕਟਾਂ ਦੀ ਵਿਕਰੀ ਸ਼ੁੱਕਰਵਾਰ ਨੂੰ ਹੀ ਸ਼ੁਰੂ ਹੋ ਗਈ। ਜਦਕਿ ਜਨਰਲ ਟਿਕਟਾਂ ਦੀ ਵਿਕਰੀ 24 ਜੂਨ ਨੂੰ ਦੁਪਹਿਰ 12 ਵਜੇ ਤੋਂ ਸ਼ੁਰੂ ਹੋ ਗਈ ਹੈ।
ਫੇਅਰਸਟ੍ਰੀਟ ਸਪੋਰਟਸ ਵੱਖ-ਵੱਖ ਕੀਮਤ ਰੇਂਜਾਂ ਵਿੱਚ ਭਾਰਤੀ ਮੋਟੋਜੀਪੀ ਲਈ ਕੁੱਲ 11 ਕਿਸਮਾਂ ਦੀਆਂ ਟਿਕਟਾਂ ਦੀ ਪੇਸ਼ਕਸ਼ ਕਰ ਰਿਹਾ ਹੈ। ਸਭ ਤੋਂ ਕਿਫਾਇਤੀ ਟਿਕਟ INR 800 ਤੋਂ ਸ਼ੁਰੂ ਹੁੰਦੀ ਹੈ, ਮੁੱਖ ਗ੍ਰੈਂਡਸਟੈਂਡ ਟਿਕਟਾਂ INR 20,000 ਤੋਂ INR 30,000 ਤੱਕ ਹਨ। ਅਤੇ ਆਲੀਸ਼ਾਨ ਪਲੈਟੀਨਮ ਕਾਰਪੋਰੇਟ ਬਾਕਸ ਸੀਟਾਂ ਦੀ ਕੀਮਤ 40,000 ਰੁਪਏ ਰੱਖੀ ਗਈ ਹੈ। ਪਹਿਲੀ ਮੋਟੋਜੀਪੀ ਰੇਸ ਨੂੰ ਗ੍ਰੇਟਰ ਨੋਇਡਾ, ਉੱਤਰ ਪ੍ਰਦੇਸ਼ ਵਿੱਚ ਬੁੱਧ ਇੰਟਰਨੈਸ਼ਨਲ ਸਰਕਟ ਵਿੱਚ ਆਯੋਜਿਤ ਕੀਤਾ ਜਾਵੇਗਾ। ਰੇਸਟ੍ਰੈਕ ਲਗਭਗ 5 ਕਿਲੋਮੀਟਰ ਲੰਬਾ ਹੈ ਅਤੇ ਇਸ ਵਿੱਚ 16 ਕੋਨੇ ਹਨ। ਇਸ ਵਿੱਚ ਲਗਭਗ 1 ਲੱਖ ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਜੇਲ੍ਹ ਵਾਪਸੀ ਤੋਂ ਇੱਕ ਦਿਨ ਪਹਿਲਾਂ ਰਾਮ ਰਹੀਮ ਨੇ ਡੇਰੇ ਦੇ ਨਵੇਂ ਲੁੱਕ ਦਾ ਕੀਤਾ ਉਦਘਾਟਨ, ਹਨੀਪ੍ਰੀਤ ਵੀ ਰਹੀ ਮੌਜੂਦ

ਸਿਰਸਾ ਦੇ ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੀ 30 ਦਿਨਾਂ...

ਅਕਾਲੀ-ਭਾਜਪਾ ਗਠਜੋੜ ‘ਤੇ ਨਿਤਿਨ ਨਬੀਨ ਦਾ ਵੱਡਾ ਬਿਆਨ, 6 ਮਹੀਨੇ ਬਾਅਦ ਲਵਾਂਗੇ ਫੈਸਲਾ

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਸ਼੍ਰੋਮਣੀ ਅਕਾਲੀ ਦਲ ਨਾਲ...

ਤਰਨਤਾਰਨ : ਪੁਲਿਸ ਚੌਂਕੀ ਇੰਚਾਰਜ ਨੇ ਚੁੱਕਿਆ ਖੌਫਨਾਕ ਕਦਮ, ਸਰਵਿਸ ਪਿਸਤੌਲ ਨਾਲ ਖੁਦ ਨੂੰ ਮਾਰੀ ਗੋਲੀ

ਤਰਨਤਾਰਨ ਵਿਚ ਪੁਲਿਸ ਚੌਕੀ ਦੇ ਇੰਚਾਰਜ ਏਐੱਸਆਈ ਨੇ ਆਪਣੀ ਸਰਵਿਸ ਪਿਸਤੌਲ ਨਾਲ ਖੁਦ ਨੂੰ...

ਹੋਟਲਾਂ, ਦੁਕਾਨਾਂ ਤੇ ਕਮਰਸ਼ੀਅਲ ਸੈਕਟਰ ਨੂੰ ਰਾਹਤ, ਸਰਕਾਰ ਨੇ LPG ਸਪਲਾਈ ‘ਤੇ ਹਟਾਈਆਂ ਸਾਰੀਆਂ ਪਾਬੰਦੀਆਂ

ਉਦਯੋਗਿਕ ਤੇ ਵਪਾਰਕ LPG ਉਪਭੋਗਤਾਵਾਂ ਲਈ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ...

1 ਜੁਲਾਈ ਤੋਂ ਪਾਸਪੋਰਟ ਬਣਾਉਣਾ ਹੋਇਆ ਮਹਿੰਗਾ, 2,000 ਤੱਕ ਵਧ ਗਈ ਫੀਸ, 14 ਸਾਲ ਬਾਅਦ ਹੋਇਆ ਬਦਲਾਅ

ਕੇਂਦਰ ਸਰਕਾਰ ਨੇ ਪਾਸਪੋਰਟ ਤੇ ਉਸ ਨਾਲ ਜੁੜੀ ਸਰਵਿਸ ਦੀ ਫੀਸ ਵਿਚ ਵੱਡਾ ਬਦਲਾਅ...

ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਗੈਂਗਸਟਰ ਨੈੱਟਵਰਕਾਂ ਨੂੰ ਵੱਡਾ ਝਟਕਾ; ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਤਹਿਤ 152 ਦਿਨਾਂ ਵਿੱਚ 713 ਗੈਰਕਾਨੂੰਨੀ ਹਥਿਆਰ ਬਰਾਮਦ

ਐੱਸ.ਏ.ਐੱਸ. ਨਗਰ (ਮੋਹਾਲੀ); 25 ਜੂਨ 2026:ਸੰਗਠਿਤ ਅਪਰਾਧ ਅਤੇ ਗੈਂਗ ਨਾਲ ਜੁੜੀਆਂ ਗਤੀਵਿਧੀਆਂ ਖ਼ਿਲਾਫ਼ ਸਖ਼ਤ...