ਕੇਦਾਰਨਾਥ ਧਾਮ ਦੇ ਤੀਰਥ ਪੁਰੋਹਿਤ ਅਤੇ ਚਾਰਧਾਮ ਮਹਾਪੰਚਾਇਤ ਦੇ ਉਪ ਪ੍ਰਧਾਨ ਸੰਤੋਸ਼ ਤ੍ਰਿਵੇਦੀ ਨੇ ਮੰਦਰ ਨੂੰ ਦਾਨ ਕੀਤੇ 23.78 ਕਿਲੋ ਸੋਨਾ ਚੋਰੀ ਹੋਣ ਦਾ ਦੋਸ਼ ਲਗਾਇਆ ਹੈ। ਇਹ ਸੋਨਾ ਮੰਦਰ ਦੇ ਪਾਵਨ ਅਸਥਾਨ ਦੀਆਂ ਕੰਧਾਂ ‘ਤੇ ਪਰਤ ਦੇ ਤੌਰ ‘ਤੇ ਲਗਾਇਆ ਗਿਆ ਸੀ, ਜਿਸ ਨੂੰ ਮੁੰਬਈ ਦੇ ਇਕ ਵਪਾਰੀ ਨੇ ਦਾਨ ਕੀਤਾ ਸੀ।
ਨਿਊਜ਼ ਏਜੰਸੀ ਏਐਨਆਈ ਮੁਤਾਬਕ ਤ੍ਰਿਵੇਦੀ ਦਾ ਦੋਸ਼ ਹੈ ਕਿ ਪਿਛਲੇ ਸਾਲ ਸਤੰਬਰ-ਅਕਤੂਬਰ ਵਿੱਚ ਮੰਦਰ ਦੇ ਪਵਿੱਤਰ ਅਸਥਾਨ ਵਿੱਚ ਸੋਨੇ ਦੀ ਪਲੇਟ ਲਗਾਉਣ ਦਾ ਕੰਮ ਕੀਤਾ ਗਿਆ ਸੀ। ਜਦੋਂ ਸੋਨੇ ਦੀਆਂ ਪਲੇਟਾਂ ਲੱਗ ਗਈਆਂ ਤਾਂ ਹੁਣ ਉਨ੍ਹਾਂ ਨੂੰ ਪਾਲਿਸ਼ ਕਰਨ ਦੀ ਕੀ ਲੋੜ ਸੀ। ਇਸ ਲਈ ਇਸ ਦੀ ਜਾਂਚ ਜ਼ਰੂਰੀ ਹੈ।
ਇਸ ਦੇ ਨਾਲ ਹੀ ਕਾਂਗਰਸ ਨੇਤਾ ਅਤੇ ਉੱਤਰਾਖੰਡ ਦੇ ਸਾਬਕਾ ਮੰਤਰੀ ਨਵਪ੍ਰਭਾਤ ਦਾ ਕਹਿਣਾ ਹੈ ਕਿ ਕਿਸੇ ਦਾਨੀ ਵੱਲੋਂ ਸੋਨਾ ਦਾਨ ਕਰਨ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਦਾਨ ਵਿੱਚ ਕਿੰਨਾ ਸੋਨਾ ਮਿਲਿਆ? ਸੋਨੇ ਨੂੰ ਤਾਂਬੇ ਨਾਲ ਕਿਉਂ ਮਿਲਾਇਆ ਗਿਆ? ਅਜਿਹੇ ਕਈ ਸਵਾਲ ਹਨ। ਸਿਰਫ ਕੇਦਾਰਨਾਥ ਹੀ ਨਹੀਂ ਬਦਰੀਨਾਥ ‘ਚ ਵੀ ਅਜਿਹੇ ਘਪਲੇ ਦੀ ਸੂਚਨਾ ਮਿਲ ਰਹੀ ਹੈ।
ਵਧਦੇ ਵਿਵਾਦ ਦੇ ਵਿਚਕਾਰ, ਉੱਤਰਾਖੰਡ ਸਰਕਾਰ ਨੇ ਹੁਣ ਸੱਭਿਆਚਾਰ ਅਤੇ ਧਾਰਮਿਕ ਮਾਮਲਿਆਂ ਦੇ ਸਕੱਤਰ ਹਰੀਚੰਦਰ ਸੇਮਵਾਲ ਅਤੇ ਗੜ੍ਹਵਾਲ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਇੱਕ ਜਾਂਚ ਕਮੇਟੀ ਬਣਾਈ ਹੈ। ਰਾਜ ਦੇ ਸੈਰ-ਸਪਾਟਾ, ਧਰਮ ਅਤੇ ਸੱਭਿਆਚਾਰ ਮੰਤਰੀ ਸਤਪਾਲ ਮਹਾਰਾਜ ਨੇ ਸ਼ੁੱਕਰਵਾਰ ਨੂੰ ਕਿਹਾ- ਕਮੇਟੀ ‘ਚ ਮਾਹਿਰਾਂ ਦੇ ਨਾਲ-ਨਾਲ ਸੁਨਿਆਰੇ ਵੀ ਹੋਣਗੇ। ਜੋ ਵੀ ਦੋਸ਼ੀ ਹੋਵੇਗਾ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।











