July 1, 2026, 10:48 am
----------- Advertisement -----------
HomeNewsLatest Newsਭਗਵਾਨ ਜਗਨਨਾਥ ਦਾ ਰੱਥ ਤ੍ਰਿਪੁਰਾ 'ਚ ਹਾਈ ਟੈਂਸ਼ਨ ਤਾਰ ਦੀ ਲਪੇਟ 'ਚ...

ਭਗਵਾਨ ਜਗਨਨਾਥ ਦਾ ਰੱਥ ਤ੍ਰਿਪੁਰਾ ‘ਚ ਹਾਈ ਟੈਂਸ਼ਨ ਤਾਰ ਦੀ ਲਪੇਟ ‘ਚ ਆਇਆ; 7 ਦੀ ਮੌ.ਤ, 18 ਜ਼ਖ+ਮੀ

Published on

----------- Advertisement -----------

ਤ੍ਰਿਪੁਰਾ ‘ਚ ਰਥ ਯਾਤਰਾ ਦੌਰਾਨ ਬੁੱਧਵਾਰ ਸ਼ਾਮ ਨੂੰ ਇਕ ਵੱਡਾ ਹਾਦਸਾ ਸਾਹਮਣੇ ਆਇਆ ਹੈ, ਜਿਸ ‘ਚ 7 ਲੋਕਾਂ ਦੀ ਮੌਤ ਹੋ ਗਈ ਅਤੇ 18 ਲੋਕ ਜ਼ਖਮੀ ਹੋ ਗਏ। ਇਹ ਘਟਨਾ ਤ੍ਰਿਪੁਰਾ ਦੇ ਉਨਾਕੋਟੀ ਜ਼ਿਲ੍ਹੇ ਵਿੱਚ ਸਾਹਮਣੇ ਆਈ ਹੈ। ਹਾਦਸਾ ਰੱਥ ਦੀ ਹਾਈ ਟੈਂਸ਼ਨ ਤਾਰ ਨਾਲ ਹੋਣ ਕਾਰਨ ਵਾਪਰਿਆ।ਜਾਣਕਾਰੀ ਮੁਤਾਬਕ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸਕਾਨ ਮੰਦਿਰ ਵੱਲੋਂ ਕੱਢੀ ਜਾ ਰਹੀ ‘ਉਲਤਾ ਰੱਥ ਯਾਤਰਾ’ ਸਮਾਗਮ ਦੌਰਾਨ ਕੁਮਾਰਘਾਟ ਇਲਾਕੇ ਵਿੱਚ ਸ਼ਾਮ ਸਾਢੇ ਚਾਰ ਵਜੇ ਇਹ ਘਟਨਾ ਵਾਪਰੀ। ਜਗਨਨਾਥ ਰਥ ਯਾਤਰਾ ਵਿੱਚ ਸ਼ਾਮਲ ਸ਼ਰਧਾਲੂ ਲੋਹੇ ਦੇ ਬਣੇ ਰੱਥ ਨੂੰ ਖਿੱਚ ਰਹੇ ਸਨ।

ਇਸ ਦੌਰਾਨ ਰੱਥ 133 ਕੇਵੀ ਓਵਰਹੈੱਡ ਕੇਬਲ ਦੇ ਸੰਪਰਕ ਵਿੱਚ ਆ ਗਿਆ। ਮਾਨਤਾਵਾਂ ਦੇ ਅਨੁਸਾਰ, ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦੇ ਇੱਕ ਹਫ਼ਤੇ ਬਾਅਦ, ਤ੍ਰਿਪੁਰਾ ਵਿੱਚ ਅਲਟੀ ਰੱਥ ਯਾਤਰਾ ਹੁੰਦੀ ਹੈ। ਇਸ ਵਿੱਚ ਭਗਵਾਨ ਦਾ ਰਥ ਪਿੱਛੇ ਤੋਂ ਖਿੱਚਿਆ ਜਾਂਦਾ ਹੈ। ਭਗਵਾਨ ਜਗਨਨਾਥ ਦੇ ਨਾਲ ਭਗਵਾਨ ਬਲਭਦਰ ਅਤੇ ਭੈਣ ਸੁਭਦਰਾ ਰੱਥ ‘ਤੇ ਸਵਾਰ ਹਨ। ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਮਾਨਿਕ ਸਾਹਾ ਨੇ ਕਿਹਾ, ”ਅੱਜ ਕੁਮਾਰਘਾਟ ‘ਤੇ ਉਲਤਾ ਰੱਥ ਯਾਤਰਾ ਦੌਰਾਨ ਬਿਜਲੀ ਦਾ ਕਰੰਟ ਲੱਗਣ ਕਾਰਨ ਇਕ ਦੁਖਦਾਈ ਘਟਨਾ ‘ਚ ਕਈ ਸ਼ਰਧਾਲੂਆਂ ਦੀ ਜਾਨ ਚਲੀ ਗਈ ਅਤੇ ਕੁਝ ਹੋਰ ਜ਼ਖਮੀ ਹੋ ਗਏ।” ਦੁਖੀ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ ਜਿਨ੍ਹਾਂ ਨੇ ਇਸ ਦੁੱਖ ਦੀ ਘੜੀ ਵਿੱਚ ਆਪਣੇ ਨੇੜਲੇ ਅਤੇ ਪਿਆਰੇ ਨੂੰ ਗੁਆ ਦਿੱਤਾ ਹੈ। ਸੂਬਾ ਸਰਕਾਰ ਇਸ ਔਖੀ ਘੜੀ ਵਿੱਚ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਦੇ ਤੇਜ਼ ਵਿਕਾਸ ਤੋਂ ਘਬਰਾਏ ਵਿਰੋਧੀ ਮੈਨੂੰ ਰੋਕਣ ਲਈ ਸਾਜ਼ਿਸ਼ਾਂ ਘੜ ਰਹੇ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਬਰਨਾਲਾ; 30 ਜੂਨ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਪੰਜਾਬ ਔਰਤਾਂ ਲਈ...

ਮੰਡੀ ਗੋਬਿੰਦਗੜ੍ਹ ‘ਚ ਫੈਲੀ ਸਨਸਨੀ! ਦੀਵਾਨ ਬੈੱਡ ‘ਚ ਲੁਕਾ ਕੇ ਲਿਜਾਈ ਜਾ ਰਹੀ ਸੀ ਮਹਿਲਾ ਦੀ ਦੇਹ

ਮੰਡੀ ਗੋਬਿੰਦਗੜ੍ਹ ਦੀ ਗਊਸ਼ਾਲਾ ਰੋਡ ‘ਤੇ ਸੋਮਵਾਰ ਦੇਰ ਰਾਤ ਨੂੰ ਉਸ ਵੇਲੇ ਸਨਸਨੀ ਫੈਲ...

PU ਚੰਡੀਗੜ੍ਹ ‘ਚ ਬੁੱਧਵਾਰ ਰਹੇਗਾ ਵਾਹਨ-ਮੁਕਤ ਦਿਵਸ, ਮੁਫ਼ਤ ਸ਼ਟਲ ਬੱਸਾਂ ਤੇ ਈ-ਰਿਕਸ਼ਾ ਤੋਂ ਮਿਲੇਗੀ ਸੁਵਿਧਾ

ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਕੈਂਪਸ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਅਤੇ ਈਂਧਨ ਬਚਾਉਣ ਲਈ ਪ੍ਰਸ਼ਾਸਨ...

220 ਫੁੱਟ ਡੂੰਘੇ ਬੋਰਵੈੱਲ ’ਚ ਡਿੱਗਿਆ ਬੱਚਾ, NDRF ਤੇ ਫ਼ੌਜ ਦੇ ਜਵਾਨਾਂ ਵੱਲੋਂ ਰਾਹਤ ਤੇ ਬਚਾਅ ਕਾਰਜ ਜਾਰੀ

ਹਰਿਆਣਾ ਦੇ ਅੰਬਾਲਾ ਸ਼ਹਿਰ ਦੇ ਨੇੜੇ ਧਨੌੜਾ ਪਿੰਡ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ...

ਪਾਕਿਸਤਾਨ ਵਿੱਚ 125 ਸਾਲ ਪੁਰਾਣਾ ਗੁਰਦੁਆਰਾ ਢਾਹਿਆ, ਗੁੰਬਦ ਢਾਹੁਣ ਮਗਰੋਂ ਸਿੱਖ ਵਿੱਚ ਭਾਰ ਰੋਸ

ਪਾਕਿਸਤਾਨ ਦੇ ਪੰਜਾਬ ਵਿੱਚ ਗੁਰਦੁਆਰਿਆਂ ਨੂੰ ਢਾਹੁਣ ਦਾ ਸਿਲਸਿਲਾ ਬੇਰੋਕ ਜਾਰੀ ਹੈ। ਪਿਛਲੇ ਸ਼ੁੱਕਰਵਾਰ...

ਯੂਰਪ ’ਚ ਤੋੜਿਆ ਗਰਮੀ ਨੇ ਰਿਕਾਰਡ-ਫਰਾਂਸ ’ਚ 1300 ਮੌਤਾਂ

ਯੂਰਪ ਇਸ ਸਮੇਂ ਰਿਕਾਰਡ ਤੋੜ ਗਰਮੀ ਦੀ ਮਾਰ ਝੱਲ ਰਿਹਾ ਹੈ। ਦੱਖਣ-ਪੱਛਮੀ ਯੂਰਪ ਤੋਂ...