June 16, 2026, 1:42 pm
----------- Advertisement -----------
HomeNewsLatest Newsਫਿਰੋਜ਼ਪੁਰ 'ਚ ਰੇਲਵੇ ਅਧਿਕਾਰੀ ਦੇ 17 ਸਾਲਾ ਬੇਟੇ ਦਾ ਕ+ਤ+ਲ, ਨਹਿਰ 'ਚੋਂ...

ਫਿਰੋਜ਼ਪੁਰ ‘ਚ ਰੇਲਵੇ ਅਧਿਕਾਰੀ ਦੇ 17 ਸਾਲਾ ਬੇਟੇ ਦਾ ਕ+ਤ+ਲ, ਨਹਿਰ ‘ਚੋਂ ਲਾ+ਸ਼ ਬਰਾਮਦ

Published on

----------- Advertisement -----------

ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਰੇਲਵੇ ਵਿਭਾਗ ਦੇ ਜੂਨੀਅਰ ਇੰਜਨੀਅਰ ਦੇ 17 ਸਾਲਾ ਪੁੱਤਰ ਦਾ ਅਗਵਾਕਾਰਾਂ ਨੇ ਕਤਲ ਕਰ ਦਿੱਤਾ ਹੈ। ਪੁਲੀਸ ਨੇ ਮੱਲਾਂਵਾਲਾ ਨੇੜੇ ਗੰਗ ਨਹਿਰ ਵਿੱਚੋਂ ਲਾਸ਼ ਬਰਾਮਦ ਕੀਤੀ।ਪਰਿਵਾਰਿਕ ਮੈਂਬਰਾ ਨੇ ਮ੍ਰਿਤਕ ਦੇ ਦੋਸਤ ਅਤੇ ਉਸ ਦੇ ਨਾਲ ਆਉਣ ਵਾਲੇ ਇਕ ਵਿਅਕਤੀ ‘ਤੇ ਅਗਵਾ ਅਤੇ ਕਤਲ ਦਾ ਸ਼ੱਕ ਜ਼ਾਹਰ ਕੀਤਾ ਹੈ। ਪੁਲਸ ਨੇ ਦੋਸਤ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਦੇ ਸਾਥੀ ਦੀ ਭਾਲ ਜਾਰੀ ਹੈ।
ਮ੍ਰਿਤਕ ਸਾਰਥਕ ਦੇ ਪਿਤਾ ਅਮਨ ਨੇ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਦੇ 17 ਸਾਲਾ ਲੜਕੇ ਸਾਰਥਕ ਨੂੰ 20 ਲੱਖ ਦੀ ਫਿਰੌਤੀ ਦੀ ਮੰਗ ਕਰਦਿਆਂ ਅਗਵਾ ਕਰ ਲਿਆ ਗਿਆ ਸੀ ਪਰ ਅਗਵਾਕਾਰਾਂ ਨੇ ਪੁਲੀਸ ਵੱਲੋਂ ਜਾਂਚ ਸ਼ੁਰੂ ਕਰਨ ’ਤੇ ਭੇਤ ਸਾਹਮਣੇ ਆਉਣ ਦੇ ਡਰੋਂ ਉਸ ਦਾ ਕਤਲ ਕਰ ਦਿੱਤਾ। ਹਾਲਾਂਕਿ, ਫਿਰੌਤੀ ਦੀ ਮੰਗ ਦੀ ਪੁਸ਼ਟੀ ਹੋਣੀ ਬਾਕੀ ਹੈ।
ਮ੍ਰਿਤਕ ਸਾਰਥਕ ਦੇ ਪਿਤਾ ਅਮਨ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਸਬਜ਼ੀ ਲੈ ਕੇ ਆਇਆ ਸੀ। ਪੁੱਤਰ ਗਲੀ ‘ਚ ਮਿਲਿਆ, ਜੋ ਸਬਜ਼ੀ ਲੈ ਕੇ ਘਰ ਦੇ ਅੰਦਰ ਰੱਖ ਕੇ ਫਿਰ ਬਾਹਰ ਚਲਾ ਗਿਆ। ਜਦੋਂ ਉਹ ਕਾਫੀ ਦੇਰ ਤੱਕ ਵਾਪਸ ਨਾ ਆਇਆ ਤਾਂ ਉਸ ਦੇ ਫੋਨ ’ਤੇ ਫੋਨ ਕੀਤਾ ਪਰ ਵਾਰ-ਵਾਰ ਫੋਨ ਕਰਨ ’ਤੇ ਵੀ ਉਹ ਰਿਸੀਵ ਨਹੀਂ ਹੋਇਆ ਅਤੇ ਫਿਰ ਅਚਾਨਕ ਫੋਨ ਬੰਦ ਹੋ ਗਿਆ। ਅਮਨ ਨੇ ਦੱਸਿਆ ਕਿ ਪਤਨੀ ਨੇ ਸਾਰਥਕ ਦੇ ਦੋਸਤ ਗੌਰਵ ਨੂੰ ਫੋਨ ਕੀਤਾ ਅਤੇ ਗੌਰਵ ਨੇ ਕਿਹਾ ਕਿ ਸਾਰਥਕ ਉਸ ਦੇ ਨਾਲ ਨਹੀਂ ਹੈ। ਫਿਰ ਗੌਰਵ ਨੂੰ ਘਰ ਬੁਲਾਇਆ ਗਿਆ ਪਰ ਉਹ ਨਹੀਂ ਆਇਆ। ਫਿਰ ਪਤਨੀ ਨੇ ਪੁੱਤਰ ਸਾਰਥਕ ਦੇ ਮੋਬਾਈਲ ‘ਤੇ ਕਾਲ ਕੀਤੀ ਤਾਂ ਉਥੇ ਕੋਈ ਹੋਰ ਬੋਲ ਰਿਹਾ ਸੀ, ਜਿਸ ਨੂੰ ਪਤਨੀ ਨੇ ਉਸ ਦੀ ਆਵਾਜ਼ ਤੋਂ ਪਛਾਣ ਲਿਆ। ਹੁਣ ਗੌਰਵ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਸ ਨੇ ਸਾਰਥਕ ਦਾ ਕਤਲ ਕਰਨ ਤੋਂ ਬਾਅਦ ਲਾਸ਼ ਗੰਗ ਨਹਿਰ ਦੇ ਕੰਢੇ ਮੱਲਾਂਵਾਲਾ ਕੋਲ ਸੁੱਟ ਦਿੱਤੀ ਸੀ। ਗੌਰਵ ਦੀ ਨਿਸ਼ਾਨਦੇਹੀ ‘ਤੇ ਪੁਲਸ ਨੇ ਲਾਸ਼ ਬਰਾਮਦ ਕਰ ਲਈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸ਼੍ਰੀ ਗੁਰੂ ਰਵਿਦਾਸ ਜੀ ਏਅਰਪੋਰਟ ਰੱਖਿਆ ਗਿਆ ਆਦਮਪੁਰ ਹਵਾਈ ਅੱਡੇ ਦਾ ਨਾਂਅ, ਨੋਟੀਫਿਕੇਸ਼ਨ ਜਾਰੀ

ਪੰਜਾਬ ਦੇ ਦੋਆਬਾ ਖੇਤਰ ਲਈ ਇੱਕ ਬੇਹੱਦ ਮਹੱਤਵਪੂਰਨ ਅਤੇ ਇਤਿਹਾਸਕ ਫੈਸਲੇ ਤਹਿਤ ਜਲੰਧਰ ਜ਼ਿਲ੍ਹੇ...

ਨੀਟ ਦੀ ਮੁੜ ਪ੍ਰੀਖਿਆ ਨੂੰ ਲੈ ਕੇ ਭਾਰਤ ਵਿਚ ਟੈਲੀਗ੍ਰਾਮ ਐਪ ‘ਤੇ ਪਾਬੰਦੀ

ਕੇਂਦਰ ਸਰਕਾਰ ਨੀਟ ਦੀ ਮੁੜ-ਪ੍ਰੀਖਿਆ ਨੂੰ ਲੈ ਕੇ ਹਾਈ ਅਲਰਟ 'ਤੇ ਹੈ ਅਤੇ ਪੇਪਰ...

ਈਡੀ ਪਾਰਟੀ ਦੇ ਅਹੁਦੇਦਾਰ ਪੰਜਾਬ ਵਿੱਚ ਨਸ਼ਾ ਵੇਚਦੇ ਫੜੇ ਗਏ, ਕੀ ਈਡੀ ਪਾਰਟੀ ਦੇ ਤਾਰ ਨਸ਼ੇ ਨਾਲ ਜੁੜੇ ਹੋਏ ਹਨ?- ਕੇਜਰੀਵਾਲ

ਨਵੀਂ ਦਿੱਲੀ/ਪੰਜਾਬ, 15 ਜੂਨ:ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਭਗਵੰਤ ਮਾਨ ਸਰਕਾਰ ਵੱਲੋਂ ਚਲਾਈ ਜਾ ਰਹੀ...

‘ਕਾਕਰੋਚ ਜਨਤਾ ਪਾਰਟੀ’ ਦੇ ਸੰਸਥਾਪਕ ਅਭਿਜੀਤ ਦੀਪਕੇ ਤੇ ਹਮਲਾ!

ਜੈਪੁਰ ਵਿੱਚ ਕਾਕਰੋਚ ਜਨਤਾ ਪਾਰਟੀ ਦੇ ਅਭਿਜੀਤ ਦੀਪਕੇ ਨੂੰ ਥੱਪੜ ਮਾਰਿਆ ਗਿਆ ਹੈ। ਦੱਸਿਆ...

ਪੰਜਾਬੀ ਗੀਤ ਦੇ ਫੈਨ ਹੋਏ ਫਰਾਂਸ ਦੇ ਰਾਸ਼ਟਰਪਤੀ ਮੈਕ੍ਰੋਂ! PM ਮੋਦੀ ਨਾਲ ਸ਼ੇਅਰ ਕੀਤੀ ਰੀਲ

ਭਾਰਤ ਅਤੇ ਫਰਾਂਸ ਦੀ ਦੋਸਤੀ ਦਾ ਇੱਕ ਵਿਲੱਖਣ ਅਤੇ ਫਿਲਮੀ ਅੰਦਾਜ ਸੋਸ਼ਲ ਮੀਡੀਆ ‘ਤੇ...

ਅੰਮ੍ਰਿਤਸਰ ਕੋਰਟ ਨੇ ਬਿਕਰਮ ਮਜੀਠੀਆ ਨੂੰ ਦਿੱਤੀ ਅੰਤਰਿਮ ਜ਼ਮਾਨਤ, ਪੁਲਿਸ ਥਾਣੇ ‘ਚ ਦਾਖਲ ਹੋਣ ਵਾਲੇ ਮਾਮਲੇ ‘ਚ ਮਿਲੀ ਰਾਹਤ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਸਮੇਤ ਤਿੰਨ...