June 17, 2026, 12:11 am
----------- Advertisement -----------
HomeNewsEntertainmentਰੋਹਨਪ੍ਰੀਤ ਨੇ ਸ਼ਰੇਆਮ ਕੀਤੀ ਨੇਹਾ ਕੱਕੜ ਦੀ ਸ਼ਿਕਾਇਤ, ਕਿਹਾ- 'ਸਵੇਰੇ ਦੇਰ ਨਾਲ...

ਰੋਹਨਪ੍ਰੀਤ ਨੇ ਸ਼ਰੇਆਮ ਕੀਤੀ ਨੇਹਾ ਕੱਕੜ ਦੀ ਸ਼ਿਕਾਇਤ, ਕਿਹਾ- ‘ਸਵੇਰੇ ਦੇਰ ਨਾਲ ਉੱਠਣ ਤੇ ਪੈਂਦੀ ਹੈ ਮਾਰ’

Published on

----------- Advertisement -----------

ਨੇਹਾ ਕੱਕੜ ਅਤੇ ਉਨ੍ਹਾਂ ਦੇ ਪਤੀ ਰੋਹਨਪ੍ਰੀਤ ਸਿੰਘ ਮਸ਼ਹੂਰ ਜੋੜਿਆਂ ‘ਚੋਂ ਇਕ ਹਨ। ਦੋਵੇਂ ਅਕਸਰ ਸੋਸ਼ਲ ਮੀਡੀਆ ‘ਤੇ ਮਜ਼ਾਕ ਮਸਤੀ ਕਰਦੇ ਨਜ਼ਰ ਆਉਂਦੇ ਹਨ। ਹੁਣ ਰੋਹਨਪ੍ਰੀਤ ਸਿੰਘ ਨੇ ਆਪਣੀ ਇੱਕ ਵੀਡੀਓ ਪੋਸਟ ਕੀਤੀ ਹੈ, ਜਿਸ ਵਿੱਚ ਉਹ ਦੱਸ ਰਿਹਾ ਹੈ ਕਿ ਜੇਕਰ ਉਹ ਸਵੇਰੇ ਦੇਰ ਨਾਲ ਉੱਠਦਾ ਹੈ ਤਾਂ ਉਸਨੂੰ ਚੱਪਲਾਂ ਪੈਂਦੀਆਂ ਹਨ। ਨੇਹਾ ਕੱਕੜ ਨੇ ਵੀ ਉਨ੍ਹਾਂ ਦੇ ਇਸ ਵੀਡੀਓ ‘ਤੇ ਕੰਮੈਂਟ ਕੀਤਾ ਹੈ। ਰੋਹਨਪ੍ਰੀਤ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ ਹੈ।

https://www.instagram.com/p/CYxy2igMsUb/

ਵੀਡੀਓ ‘ਚ ਰੋਹਨਪ੍ਰੀਤ ਮਜ਼ਾਕੀਆ ਡਾਇਲਾਗ ਬੋਲ ਰਿਹਾ ਹੈ। ਵੀਡੀਓ ‘ਚ ਉਸ ਨੂੰ ਪੁੱਛਿਆ ਗਿਆ ਹੈ ਕਿ ਜਦੋਂ ਤੁਸੀਂ ਸਵੇਰੇ ਦੇਰ ਨਾਲ ਉੱਠਦੇ ਹੋ ਤਾਂ ਤੁਹਾਨੂੰ ਕੀ ਖਾਣਾ ਮਿਲਦਾ ਹੈ? ਇਸ ‘ਤੇ ਰੋਹਨਪ੍ਰੀਤ ਜਵਾਬ ਦਿੰਦਾ ਹੈ, ‘ਚੱਪਲ ‘। ਰੋਹਨਪ੍ਰੀਤ ਦਾ ਇਹ ਵੀਡੀਓ ਇੰਨਾ ਮਜ਼ਾਕੀਆ ਹੈ ਕਿ ਦੇਖਣ ਵਾਲੇ ਨੂੰ ਹੱਸ-ਹੱਸ ਕਮਲੇ ਕਰ ਦਿੰਦਾ ਹੈ। ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ।

ਦੱਸਣਯੋਗ ਹੈ ਕਿ ਨੇਹਾ ਕੱਕੜ ਨੇ ਅਕਤੂਬਰ 2021 ਵਿੱਚ ਰੋਹਨਪ੍ਰੀਤ ਸਿੰਘ ਨਾਲ ਦਿੱਲੀ ਵਿੱਚ ਵਿਆਹ ਕੀਤਾ ਸੀ। ਇਸ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਦੋਵੇਂ ਪੇਸ਼ੇ ਤੋਂ ਗਾਇਕ ਹਨ। ਇਹ ਜੋੜੀ ‘ਖਿਯਾਲ ਰੱਖਾ ਕਰ’, ‘ਦੋ ਗਲਾਂ’ ਸਮੇਤ ਕਈ ਮਿਊਜ਼ਿਕ ਵੀਡੀਓਜ਼ ‘ਚ ਇਕੱਠੇ ਕੰਮ ਕਰ ਚੁੱਕੀ ਹੈ। ਇਹ ਗੀਤ ਇਸ ਜੋੜੀ ‘ਤੇ ਹੀ ਫਿਲਮਾਇਆ ਗਿਆ ਹੈ, ਜਿਸ ‘ਚ ਦੋਵਾਂ ਦੀ ਕੈਮਿਸਟਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸ਼੍ਰੀ ਗੁਰੂ ਰਵਿਦਾਸ ਜੀ ਏਅਰਪੋਰਟ ਰੱਖਿਆ ਗਿਆ ਆਦਮਪੁਰ ਹਵਾਈ ਅੱਡੇ ਦਾ ਨਾਂਅ, ਨੋਟੀਫਿਕੇਸ਼ਨ ਜਾਰੀ

ਪੰਜਾਬ ਦੇ ਦੋਆਬਾ ਖੇਤਰ ਲਈ ਇੱਕ ਬੇਹੱਦ ਮਹੱਤਵਪੂਰਨ ਅਤੇ ਇਤਿਹਾਸਕ ਫੈਸਲੇ ਤਹਿਤ ਜਲੰਧਰ ਜ਼ਿਲ੍ਹੇ...

ਨੀਟ ਦੀ ਮੁੜ ਪ੍ਰੀਖਿਆ ਨੂੰ ਲੈ ਕੇ ਭਾਰਤ ਵਿਚ ਟੈਲੀਗ੍ਰਾਮ ਐਪ ‘ਤੇ ਪਾਬੰਦੀ

ਕੇਂਦਰ ਸਰਕਾਰ ਨੀਟ ਦੀ ਮੁੜ-ਪ੍ਰੀਖਿਆ ਨੂੰ ਲੈ ਕੇ ਹਾਈ ਅਲਰਟ 'ਤੇ ਹੈ ਅਤੇ ਪੇਪਰ...

ਈਡੀ ਪਾਰਟੀ ਦੇ ਅਹੁਦੇਦਾਰ ਪੰਜਾਬ ਵਿੱਚ ਨਸ਼ਾ ਵੇਚਦੇ ਫੜੇ ਗਏ, ਕੀ ਈਡੀ ਪਾਰਟੀ ਦੇ ਤਾਰ ਨਸ਼ੇ ਨਾਲ ਜੁੜੇ ਹੋਏ ਹਨ?- ਕੇਜਰੀਵਾਲ

ਨਵੀਂ ਦਿੱਲੀ/ਪੰਜਾਬ, 15 ਜੂਨ:ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਭਗਵੰਤ ਮਾਨ ਸਰਕਾਰ ਵੱਲੋਂ ਚਲਾਈ ਜਾ ਰਹੀ...

‘ਕਾਕਰੋਚ ਜਨਤਾ ਪਾਰਟੀ’ ਦੇ ਸੰਸਥਾਪਕ ਅਭਿਜੀਤ ਦੀਪਕੇ ਤੇ ਹਮਲਾ!

ਜੈਪੁਰ ਵਿੱਚ ਕਾਕਰੋਚ ਜਨਤਾ ਪਾਰਟੀ ਦੇ ਅਭਿਜੀਤ ਦੀਪਕੇ ਨੂੰ ਥੱਪੜ ਮਾਰਿਆ ਗਿਆ ਹੈ। ਦੱਸਿਆ...

ਪੰਜਾਬੀ ਗੀਤ ਦੇ ਫੈਨ ਹੋਏ ਫਰਾਂਸ ਦੇ ਰਾਸ਼ਟਰਪਤੀ ਮੈਕ੍ਰੋਂ! PM ਮੋਦੀ ਨਾਲ ਸ਼ੇਅਰ ਕੀਤੀ ਰੀਲ

ਭਾਰਤ ਅਤੇ ਫਰਾਂਸ ਦੀ ਦੋਸਤੀ ਦਾ ਇੱਕ ਵਿਲੱਖਣ ਅਤੇ ਫਿਲਮੀ ਅੰਦਾਜ ਸੋਸ਼ਲ ਮੀਡੀਆ ‘ਤੇ...

ਅੰਮ੍ਰਿਤਸਰ ਕੋਰਟ ਨੇ ਬਿਕਰਮ ਮਜੀਠੀਆ ਨੂੰ ਦਿੱਤੀ ਅੰਤਰਿਮ ਜ਼ਮਾਨਤ, ਪੁਲਿਸ ਥਾਣੇ ‘ਚ ਦਾਖਲ ਹੋਣ ਵਾਲੇ ਮਾਮਲੇ ‘ਚ ਮਿਲੀ ਰਾਹਤ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਸਮੇਤ ਤਿੰਨ...