ਲੁਧਿਆਣਾ ਦੇ ਸਰਕਾਰੀ ਸਕੂਲ ਸੇਖੇਵਾਲ ‘ਚ ਕਲਰਕ ਭਰਤੀ ਪ੍ਰੀਖਿਆ ‘ਚ ਫਰਜ਼ੀ ਉਮੀਦਵਾਰ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਨੌਜਵਾਨ ਫਿਰੋਜ਼ਪੁਰ ਤੋਂ ਉਮੀਦਵਾਰ ਦੀ ਥਾਂ ਪੇਪਰ ਦੇਣ ਆਏ ਸਨ। ਸਟਾਫ਼ ਨੇ ਜਦੋਂ ਨੌਜਵਾਨਾਂ ਦੀ ਬਾਇਓਮੈਟ੍ਰਿਕ ‘ਤੇ ਉਂਗਲੀ ਨੂੰ ਸਕੈਨ ਕੀਤਾ ਤਾਂ ਉਹ ਮੇਲ ਨਹੀਂ ਸੀ।
ਇਸ ਤੋਂ ਬਾਅਦ ਸਟਾਫ ਨੇ ਰਿਵੈਰੀਫਿਕੇਸ਼ਨ ਕੀਤੀ ਤਾਂ ਪਤਾ ਲੱਗਾ ਕਿ ਉਮੀਦਵਾਰ ਫਰਜ਼ੀ ਹੈ। ਜਦੋਂ ਉਸ ਤੋਂ ਆਧਾਰ ਕਾਰਡ ਮੰਗਿਆ ਗਿਆ ਤਾਂ ਉਹ ਵੀ ਜਾਅਲੀ ਪਾਇਆ ਗਿਆ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਅਸਲ ਉਮੀਦਵਾਰ ਦਾ ਨਾਮ ਰਾਜ ਸਿੰਘ ਹੈ ਅਤੇ ਉਹ ਫਿਰੋਜ਼ਪੁਰ ਦੇ ਪਿੰਡ ਖੁੰਦੜ ਹਿਠਾੜ ਦਾ ਰਹਿਣ ਵਾਲਾ ਹੈ। ਦੂਜੇ ਪਾਸੇ ਉਸ ਦੀ ਥਾਂ ਪੇਪਰ ਦੇਣ ਆਏ ਨੌਜਵਾਨ ਦਾ ਨਾਂ ਹਰਨੇਕ ਸਿੰਘ ਹੈ।
ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਨੂੰਨੀ ਰਾਇ ਲੈ ਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਅਸਲ ਉਮੀਦਵਾਰ ਵਿਰੁੱਧ ਵੀ ਕਾਰਵਾਈ ਕੀਤੀ ਜਾ ਸਕਦੀ ਹੈ।












