September 17, 2026, 11:13 pm
----------- Advertisement -----------
HomeNewsLifestyleਜਾਣ ਕੇ ਹੋ ਜਾਓਗੇ ਹੈਰਾਨ, ਸੁੱਟਣ ਦੀ ਜਗ੍ਹਾ ਵਰਤੋਂ 'ਚ ਆ ਸਕਦੇ...

ਜਾਣ ਕੇ ਹੋ ਜਾਓਗੇ ਹੈਰਾਨ, ਸੁੱਟਣ ਦੀ ਜਗ੍ਹਾ ਵਰਤੋਂ ‘ਚ ਆ ਸਕਦੇ ਹਨ ਸੁੱਕੇ ਨਿੰਬੂ

Published on

----------- Advertisement -----------

ਨਿੰਬੂ ਵਿੱਚ ਕਈ ਖਾਸ ਕੁਦਰਤੀ ਗੁਣ ਪਾਏ ਜਾਂਦੇ ਹਨ। ਜੋ ਚਮੜੀ ਅਤੇ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦਗਾਰ ਹੁੰਦੇ ਹਨ। ਨਿੰਬੂ ਦੀ ਵਰਤੋਂ ਨਾਲ ਇਮਿਊਨਿਟੀ ਵਧਦੀ ਹੈ, ਜਿਸ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਬਚ ਸਕਦੇ ਹੋ। ਇਸ ‘ਚ ਵਿਟਾਮਿਨ ਸੀ, ਕੈਲਸ਼ੀਅਮ, ਫੋਲੇਟ ਅਤੇ ਪੋਟਾਸ਼ੀਅਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ।ਇਸ ਦੇ ਰੋਜ਼ਾਨਾ ਸੇਵਨ ਕਰਨ ਨਾਲ ਸਿਹਤ ਸੰਬੰਧੀ ਕਈ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ।
ਅਕਸਰ ਕਈ ਵਾਰ ਘਰ ‘ਚ ਰੱਖੇ ਨਿੰਬੂ ਸੁੱਕ ਜਾਂਦੇ ਹਨ। ਜਿਸ ਨੂੰ ਅਸੀਂ ਬੇਕਾਰ ਸਮਝ ਕੇ ਸੁੱਟ ਦਿੰਦੇ ਹਾਂ। ਪਰ ਇਹ ਸਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਸੁੱਕੇ ਨਿੰਬੂਆਂ ਨੂੰ ਕਈ ਤਰੀਕਿਆਂ ਨਾਲ ਵਰਤ ਸਕਦੇ ਹੋ। ਸੁੱਕੇ ਨਿੰਬੂ ਕਿਸ ਕੰਮ ਆ ਸਕਦੇ ਹਨ ਹੇਠ ਲਿਖੇ ਅਨੁਸਾਰ ਹੈ –


ਸਕਿਨ ਲਈ ਵਰਤੋਂ –
ਸੁੱਕੇ ਨਿੰਬੂਆਂ ਨੂੰ ਹੋਰ ਚੰਗੀ ਤਰ੍ਹਾਂ ਸੁਕਾ ਕੇ ਇਸਦਾ ਪਾਊਡਰ ਬਣਾ ਲਵੋ। ਫਿਰ ਇਸ ਵਿੱਚ ਸ਼ਹਿਦ ਅਤੇ ਮਲਾਈ ਪਾਕੇ ਇੱਕ ਪੈਕ ਬਣਾਲੋ, ਇਸਦੀ ਵਰਤੋਂ ਫੇਸ਼ ਵਾਸ਼ ਦੇ ਰੂਪ ਵਿੱਚ ਕਰ ਸਕਦੇ ਹੋ।
ਆਚਾਰ ਬਣਾਓ – ਸੁੱਕੇ ਨਿੰਬੂਆਂ ਨੂੰ ਧੋ ਕੇ ਕੱਟ ਲਓ। ਫਿਰ ਇਸਨੂੰ ਪਹਿਲਾਂ ਦੇ ਬਣੇ ਹੋਏ ਆਚਾਰ ‘ਚ ਮਿਲਾਓ।ਕੁਝ ਦਿਨਾਂ ‘ਚ ਤੁਹਾਡਾ ਆਚਾਰ ਬਣ ਕੇ ਤਿਆਰ ਹੋ ਜਾਵੇਗਾ।


ਰਸੋਈ ਨੂੰ ਸਾਫ਼ ਕਰੋ –
ਨਿੰਬੂ ‘ਚ ਸਫਾਈ ਦੇ ਗੁਣ ਹੁੰਦੇ ਹਨ, ਇਸ ‘ਚ ਮੌਜੂਦ ਤੇਜ਼ਾਬ ਤੱਤ ਸਫਾਈ ਕਰਨ ‘ਚ ਮਦਦਗਾਰ ਹੁੰਦੇ ਹਨ। ਤੁਸੀਂ ਰਸੋਈ ਦੀਆਂ ਚੀਜ਼ਾਂ ਨੂੰ ਸਾਫ਼ ਕਰਨ ਲਈ ਸੁੱਕੇ ਨਿੰਬੂ ਦੀ ਵਰਤੋਂ ਵੀ ਕਰ ਸਕਦੇ ਹੋ।


ਬਰਤਨ ਸਾਫ਼ ਕਰੋ –
ਕਈ ਵਾਰ ਬਰਤਨ ਵਿੱਚ ਜ਼ਿਆਦਾ ਤੇਲ ਹੋਣ ਕਰਕੇ ਇਸਦੀ ਚਿਕਨਾਈ ਨਹੀਂ ਜਾਂਦੀ ਤਾਂ ਬਰਤਨ ਦੀ ਚਿਕਨਾਈ ਨੂੰ ਦੂਰ ਕਰਨ ਲਈ ਇਸ ਨੂੰ ਸੁੱਕੇ ਨਿੰਬੂ ਨਾਲ ਰਗੜਿਆ ਜਾ ਸਕਦਾ ਹੈ।


ਭੋਜਨ ਵਿੱਚ ਸੁੱਕੇ ਨਿੰਬੂ ਦੀ ਵਰਤੋਂ ਕਰੋ –
ਜੇਕਰ ਤੁਸੀਂ ਘਰ ‘ਚ ਸੂਪ ਬਣਾ ਰਹੇ ਹੋ ਤਾਂ ਇਸ ਦਾ ਸਵਾਦ ਵਧਾਉਣ ਲਈ ਤੁਸੀਂ ਸੁੱਕਾ ਨਿੰਬੂ ਪਾ ਸਕਦੇ ਹੋ। ਇਸ ਤੋਂ ਇਲਾਵਾ ਮੱਛੀ ਬਣਾਉਣ ਸਮੇਂ ਸੁੱਕੇ ਨਿੰਬੂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇਸ ਨਾਲ ਖਟਾਈ ਵਧੇਗੀ ਅਤੇ ਮੱਛੀ ਦਾ ਸਵਾਦ ਵੀ ਵਧੀਆ ਹੋਵੇਗਾ।


ਹਰਬਲ ਚਾਹ – ਜੇਕਰ ਤੁਸੀਂ ਹਰਬਲ ਟੀ ਦਾ ਸੇਵਨ ਕਰਦੇ ਹੋ ਤਾਂ ਇਸ ‘ਚ ਸੁੱਕੇ ਨਿੰਬੂ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਸੁੱਕੇ ਨਿੰਬੂ ਦੇ ਟੁਕੜੇ ਕੱਟ ਕੇ ਰਾਤ ਭਰ ਪਾਣੀ ‘ਚ ਛੱਡ ਦਿਓ। ਤੁਸੀਂ ਸਵੇਰੇ ਹਰਬਲ ਟੀ ‘ਚ ਇਸ ਦੀ ਵਰਤੋਂ ਕਰ ਸਕਦੇ ਹੋ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਾਨਸਿਕ ਤਣਾਅ ਬਣ ਸਕਦੈ ਪਰਿਵਾਰਕ ਸਮੱਸਿਆਵਾਂ ਦੀ ਵਜ੍ਹਾ, ਸਮੇਂ ਸਿਰ ਇਲਾਜ ਦੀ ਸਲਾਹ

ਚੰਡੀਗੜ੍ਹ, 17 ਸਤੰਬਰ 2026: ਅਸੀਂ ਅਕਸਰ ਤਣਾਅ ਨੂੰ ਵਿਅਕਤੀ ਦੇ ਸੁਭਾਅ ਦਾ ਹਿੱਸਾ ਮੰਨ ਲੈਂਦੇ...

ਪੰਜਾਬ ਨੇ 3,100 ਖੇਡ ਮੈਦਾਨ ਬਣਾਏ ਹਨ, ਜਿਨ੍ਹਾਂ ਵਿੱਚੋਂ ਲਗਭਗ 750 ਪਹਿਲਾਂ ਹੀ ਲੋਕਾਂ ਨੂੰ ਸਮਰਪਿਤ ਕੀਤੇ ਜਾ ਚੁੱਕੇ ਹਨ: ਬਲਤੇਜ ਪੰਨੂ

ਚੰਡੀਗੜ੍ਹ 17 ਸਤੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਅਤੇ ਨਸ਼ਾ ਮੁਕਤੀ ਮੋਰਚਾ...

SGPC ਮੈਂਬਰ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ FIR ਦਰਜ, ਜ਼ਬਰ-ਜਨਾਹ ਦੇ ਇਲਜ਼ਾਮਾਂ ਮਗਰੋਂ ਦਿੱਤਾ ਅਸਤੀਫ਼ਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ...

ਸਖ਼ਤ ਸਜ਼ਾ ਤੇ ਸਮਾਂਬੱਧ ਜਾਂਚ ਦੀ ਲੋੜ, ਗਿਆਨੀ ਰਘਬੀਰ ਦਾ ਬਿਆਨ ਆਇਆ ਸਾਹਮਣੇ

ਪੰਜਾਬ ਸਰਕਾਰ ਵੱਲੋਂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026’ ਦੇ ਸਬੰਧ ‘ਚ...

ਸ਼ਾਹਕੋਟ ਤੋਂ ‘ਆਪ’ ਨੇ ਬਦਲਿਆ ਹਲਕਾ ਇੰਚਾਰਜ

ਆਮ ਆਦਮੀ ਪਾਰਟੀ ਪੰਜਾਬ ਵਲੋਂ ਸੰਗਠਨਾਤਮਕ ਪੱਧਰ ’ਤੇ ਅਹਿਮ ਨਿਯੁਕਤੀ ਕਰਦਿਆਂ ਸ਼ਾਹਕੋਟ ਵਿਧਾਨ ਸਭਾ...

Gippy Grewal ਨਾਲ ਫਲਾਈਟ ‘ਚ ਬਦਸਲੂਕੀ, ਬਿਜ਼ਨੈੱਸ ਕਲਾਸ ਦਾ ਟਿਕਟ ਦੇ ਕੇ ਇਕਾਨਮੀ ਸੀਟ ‘ਤੇ ਬਿਠਾਇਆ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਏਅਰ ਕੈਨੇਡਾ ਦੀ ਫਲਾਈਟ ਵਿਚ ਆਪਣੇ ਨਾਲ ਹੋਏ ਤਜਰਬੇ...

ਪੈਟਰੋਲ ਤੇ ਡੀਜ਼ਲ ’ਤੇ ਸਰਕਾਰ ਦਾ ਵੱਡਾ ਫੈਸਲਾ, ਪੈਟਰੋਲ ’ਤੇ ₹1 ਅਤੇ ਡੀਜ਼ਲ ’ਤੇ ₹5 ਘਟਾਇਆ ਵਿੰਡਫਾਲ ਟੈਕਸ

ਸਰਕਾਰ ਨੇ ਦੇਸ਼ ਤੋਂ ਬਾਹਰ ਭੇਜੇ ਜਾਣ ਵਾਲੇ ਪੈਟਰੋਲ, ਡੀਜ਼ਲ ਤੇ ਜੈੱਟ ਈਂਧਣ ‘ਤੇ...

‘ਅਸੀਂ ਕੈਨੇਡਾ ‘ਤੇ ਰਾਜ ਕਰਾਂਗੇ, ਸਾਨੂੰ ਕੋਈ ਨਹੀਂ ਰੋਕ ਸਕਦਾ’: Lawrence Bishnoi ਗੈਂਗ ਦਾ ਕਥਿਤ ਪੱਤਰ ਵਾਇਰਲ

ਕੈਨੇਡਾ ਦੇ ਰੱਖਿਆ ਮੰਤਰੀ, ਸੈਨਾ ਅਤੇ ਪੁਲੀਸ ਨੂੰ ਪਿਛਲੇ ਸਾਲ ਕਥਿਤ ਤੌਰ 'ਤੇ ਲਾਰੈਂਸ...

ਰਾਜੋਆਣਾ ਦੀ ਪ੍ਰਧਾਨ ਮੰਤਰੀ ਨੂੰ ਚਿੱਠੀ, ਰਹਿਮ ਦੀ ਅਪੀਲ ‘ਤੇ ਜਲਦੀ ਫੈਸਲਾ ਲੈਣ ਦੀ ਮੰਗ

ਬਲਵੰਤ ਸਿੰਘ ਰਾਜੋਆਣਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿੱਖੀ ਹੈ। ਉਨ੍ਹਾਂ ਨੇ...