ਨਿੰਬੂ ਵਿੱਚ ਕਈ ਖਾਸ ਕੁਦਰਤੀ ਗੁਣ ਪਾਏ ਜਾਂਦੇ ਹਨ। ਜੋ ਚਮੜੀ ਅਤੇ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦਗਾਰ ਹੁੰਦੇ ਹਨ। ਨਿੰਬੂ ਦੀ ਵਰਤੋਂ ਨਾਲ ਇਮਿਊਨਿਟੀ ਵਧਦੀ ਹੈ, ਜਿਸ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਬਚ ਸਕਦੇ ਹੋ। ਇਸ ‘ਚ ਵਿਟਾਮਿਨ ਸੀ, ਕੈਲਸ਼ੀਅਮ, ਫੋਲੇਟ ਅਤੇ ਪੋਟਾਸ਼ੀਅਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ।ਇਸ ਦੇ ਰੋਜ਼ਾਨਾ ਸੇਵਨ ਕਰਨ ਨਾਲ ਸਿਹਤ ਸੰਬੰਧੀ ਕਈ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ।
ਅਕਸਰ ਕਈ ਵਾਰ ਘਰ ‘ਚ ਰੱਖੇ ਨਿੰਬੂ ਸੁੱਕ ਜਾਂਦੇ ਹਨ। ਜਿਸ ਨੂੰ ਅਸੀਂ ਬੇਕਾਰ ਸਮਝ ਕੇ ਸੁੱਟ ਦਿੰਦੇ ਹਾਂ। ਪਰ ਇਹ ਸਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਸੁੱਕੇ ਨਿੰਬੂਆਂ ਨੂੰ ਕਈ ਤਰੀਕਿਆਂ ਨਾਲ ਵਰਤ ਸਕਦੇ ਹੋ। ਸੁੱਕੇ ਨਿੰਬੂ ਕਿਸ ਕੰਮ ਆ ਸਕਦੇ ਹਨ ਹੇਠ ਲਿਖੇ ਅਨੁਸਾਰ ਹੈ –
ਸਕਿਨ ਲਈ ਵਰਤੋਂ – ਸੁੱਕੇ ਨਿੰਬੂਆਂ ਨੂੰ ਹੋਰ ਚੰਗੀ ਤਰ੍ਹਾਂ ਸੁਕਾ ਕੇ ਇਸਦਾ ਪਾਊਡਰ ਬਣਾ ਲਵੋ। ਫਿਰ ਇਸ ਵਿੱਚ ਸ਼ਹਿਦ ਅਤੇ ਮਲਾਈ ਪਾਕੇ ਇੱਕ ਪੈਕ ਬਣਾਲੋ, ਇਸਦੀ ਵਰਤੋਂ ਫੇਸ਼ ਵਾਸ਼ ਦੇ ਰੂਪ ਵਿੱਚ ਕਰ ਸਕਦੇ ਹੋ।
ਆਚਾਰ ਬਣਾਓ – ਸੁੱਕੇ ਨਿੰਬੂਆਂ ਨੂੰ ਧੋ ਕੇ ਕੱਟ ਲਓ। ਫਿਰ ਇਸਨੂੰ ਪਹਿਲਾਂ ਦੇ ਬਣੇ ਹੋਏ ਆਚਾਰ ‘ਚ ਮਿਲਾਓ।ਕੁਝ ਦਿਨਾਂ ‘ਚ ਤੁਹਾਡਾ ਆਚਾਰ ਬਣ ਕੇ ਤਿਆਰ ਹੋ ਜਾਵੇਗਾ।
ਰਸੋਈ ਨੂੰ ਸਾਫ਼ ਕਰੋ – ਨਿੰਬੂ ‘ਚ ਸਫਾਈ ਦੇ ਗੁਣ ਹੁੰਦੇ ਹਨ, ਇਸ ‘ਚ ਮੌਜੂਦ ਤੇਜ਼ਾਬ ਤੱਤ ਸਫਾਈ ਕਰਨ ‘ਚ ਮਦਦਗਾਰ ਹੁੰਦੇ ਹਨ। ਤੁਸੀਂ ਰਸੋਈ ਦੀਆਂ ਚੀਜ਼ਾਂ ਨੂੰ ਸਾਫ਼ ਕਰਨ ਲਈ ਸੁੱਕੇ ਨਿੰਬੂ ਦੀ ਵਰਤੋਂ ਵੀ ਕਰ ਸਕਦੇ ਹੋ।
ਬਰਤਨ ਸਾਫ਼ ਕਰੋ – ਕਈ ਵਾਰ ਬਰਤਨ ਵਿੱਚ ਜ਼ਿਆਦਾ ਤੇਲ ਹੋਣ ਕਰਕੇ ਇਸਦੀ ਚਿਕਨਾਈ ਨਹੀਂ ਜਾਂਦੀ ਤਾਂ ਬਰਤਨ ਦੀ ਚਿਕਨਾਈ ਨੂੰ ਦੂਰ ਕਰਨ ਲਈ ਇਸ ਨੂੰ ਸੁੱਕੇ ਨਿੰਬੂ ਨਾਲ ਰਗੜਿਆ ਜਾ ਸਕਦਾ ਹੈ।
ਭੋਜਨ ਵਿੱਚ ਸੁੱਕੇ ਨਿੰਬੂ ਦੀ ਵਰਤੋਂ ਕਰੋ – ਜੇਕਰ ਤੁਸੀਂ ਘਰ ‘ਚ ਸੂਪ ਬਣਾ ਰਹੇ ਹੋ ਤਾਂ ਇਸ ਦਾ ਸਵਾਦ ਵਧਾਉਣ ਲਈ ਤੁਸੀਂ ਸੁੱਕਾ ਨਿੰਬੂ ਪਾ ਸਕਦੇ ਹੋ। ਇਸ ਤੋਂ ਇਲਾਵਾ ਮੱਛੀ ਬਣਾਉਣ ਸਮੇਂ ਸੁੱਕੇ ਨਿੰਬੂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇਸ ਨਾਲ ਖਟਾਈ ਵਧੇਗੀ ਅਤੇ ਮੱਛੀ ਦਾ ਸਵਾਦ ਵੀ ਵਧੀਆ ਹੋਵੇਗਾ।
ਹਰਬਲ ਚਾਹ – ਜੇਕਰ ਤੁਸੀਂ ਹਰਬਲ ਟੀ ਦਾ ਸੇਵਨ ਕਰਦੇ ਹੋ ਤਾਂ ਇਸ ‘ਚ ਸੁੱਕੇ ਨਿੰਬੂ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਸੁੱਕੇ ਨਿੰਬੂ ਦੇ ਟੁਕੜੇ ਕੱਟ ਕੇ ਰਾਤ ਭਰ ਪਾਣੀ ‘ਚ ਛੱਡ ਦਿਓ। ਤੁਸੀਂ ਸਵੇਰੇ ਹਰਬਲ ਟੀ ‘ਚ ਇਸ ਦੀ ਵਰਤੋਂ ਕਰ ਸਕਦੇ ਹੋ।












