ਰੇਲ ਮੰਤਰਾਲੇ ਨੇ ਮਿਜ਼ੋਰਮ ਰੇਲਵੇ ਪੁਲ ਹਾਦਸੇ ਦੀ ਜਾਂਚ ਲਈ ਚਾਰ ਮੈਂਬਰੀ ਉੱਚ ਪੱਧਰੀ ਕਮੇਟੀ ਬਣਾਈ ਹੈ। ਰੇਲਵੇ ਨੇ ਵੀਰਵਾਰ ਨੂੰ ਹੁਕਮ ਜਾਰੀ ਕਰਕੇ ਕਮੇਟੀ ਤੋਂ ਇਕ ਮਹੀਨੇ ਦੇ ਅੰਦਰ ਜਾਂਚ ਰਿਪੋਰਟ ਮੰਗੀ ਹੈ। ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਕਿ ਇਸ ਕਮੇਟੀ ਵਿੱਚ ਆਰਡੀਐਸਓ ਦੇ ਬੀਪੀ ਅਵਸਥੀ, ਆਈਆਈਟੀ ਦਿੱਲੀ ਦੀ ਡਾਕਟਰ ਦੀਪਤੀ ਰੰਜਨ ਸਾਹੂ, ਆਈਆਰਆਈਸੀਈਐਨ ਦੇ ਸ਼ਰਦ ਕੁਮਾਰ ਅਗਰਵਾਲ ਅਤੇ ਐਨਐਫ ਰੇਲਵੇ ਦੇ ਚੀਫ ਬ੍ਰਿਜ ਇੰਜਨੀਅਰ ਸੰਦੀਪ ਸ਼ਰਮਾ ਸ਼ਾਮਲ ਹਨ।
ਦੱਸ ਦਈਏ ਕਿ ਮਿਜ਼ੋਰਮ ਦੀ ਰਾਜਧਾਨੀ ਆਈਜ਼ੌਲ ਤੋਂ 20 ਕਿਲੋਮੀਟਰ ਦੂਰ ਸਾਇਰਾਗ ਵਿਖੇ 23 ਅਗਸਤ ਨੂੰ ਸਵੇਰੇ 10 ਵਜੇ ਕੁਰੁੰਗ ਨਦੀ ‘ਤੇ ਨਿਰਮਾਣ ਅਧੀਨ ਰੇਲਵੇ ਪੁਲ ਡਿੱਗ ਗਿਆ। ਘਟਨਾ ਦੇ ਸਮੇਂ ਪੁਲ ‘ਤੇ ਪੱਛਮੀ ਬੰਗਾਲ ਦੇ 26 ਮਜ਼ਦੂਰ ਮੌਜੂਦ ਸਨ। ਇਨ੍ਹਾਂ ਵਿੱਚੋਂ 22 ਮਜ਼ਦੂਰਾਂ ਦੀਆਂ ਲਾਸ਼ਾਂ ਮਿਲੀਆਂ ਹਨ। ਤਿੰਨ ਜ਼ਖਮੀਆਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਇਕ ਮਜ਼ਦੂਰ ਦੀ ਭਾਲ ਅਜੇ ਜਾਰੀ ਹੈ। ਰੇਲਵੇ ਦਾ ਕਹਿਣਾ ਹੈ ਕਿ ਇਹ ਹਾਦਸਾ ਗੈਂਟਰੀ ਦੇ ਡਿੱਗਣ ਕਾਰਨ ਵਾਪਰਿਆ ਹੈ।
----------- Advertisement -----------
ਮਿਜ਼ੋਰਮ ਪੁਲ ਹਾਦਸੇ ਦੀ ਜਾਂਚ ਕਰੇਗੀ ਉੱਚ-ਪੱਧਰੀ ਕਮੇਟੀ, ਰੇਲਵੇ ਨੇ ਇੱਕ ਮਹੀਨੇ ਦੇ ਅੰਦਰ ਮੰਗੀ ਰਿਪੋਰਟ
Published on
----------- Advertisement -----------
----------- Advertisement -----------












