June 17, 2026, 7:55 am
----------- Advertisement -----------
HomeNewsLatest Newsਹੁਸ਼ਿਆਰਪੁਰ  ਨੇੜੇ ਸੜਕ ਹਾਦਸੇ 'ਚ ਮੌ.ਤ, ਗੁੱਸੇ 'ਚ ਆਏ ਲੋਕਾਂ ਨੇ ਕੀਤੀ...

ਹੁਸ਼ਿਆਰਪੁਰ  ਨੇੜੇ ਸੜਕ ਹਾਦਸੇ ‘ਚ ਮੌ.ਤ, ਗੁੱਸੇ ‘ਚ ਆਏ ਲੋਕਾਂ ਨੇ ਕੀਤੀ ਸੜਕ ਜਾਮ

Published on

----------- Advertisement -----------

ਹੁਸ਼ਿਆਰਪੁਰ, ਪੰਜਾਬ ਦੇ ਗੜ੍ਹਸ਼ੰਕਰ-ਨੰਗਲ ਸੜਕ ‘ਤੇ ਪਿੰਡ ਸ਼ਾਹਪੁਰ ਘਾਟ ਨੇੜੇ ਇੱਕ ਤੇਜ਼ ਰਫਤਾਰ ਟਿੱਪਰ ਨੇ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਦਿੱਤੀ। ਟਰੈਕਟਰ-ਟਰਾਲੀ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਗੁੱਸੇ ‘ਚ ਆਏ ਲੋਕਾਂ ਨੇ ਸੜਕ ਜਾਮ ਕਰ ਦਿੱਤੀ ਅਤੇ ਪੁਲਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਸੁਖਦੇਵ ਸਿੰਘ (22) ਪੁੱਤਰ ਜਸਵੰਤ ਸਿੰਘ ਵਾਸੀ ਭੰਗਲਾਂ ਖੇੜਾ ਜ਼ਿਲ੍ਹਾ ਰੂਪਨਗਰ ਬਿਨਾਂ ਨੰਬਰੀ ਟਰੈਕਟਰ ਟਰਾਲੀ ’ਤੇ ਰੇਤਾ ਲੱਦ ਕੇ ਗੜ੍ਹਸ਼ੰਕਰ ਵੱਲ ਆ ਰਿਹਾ ਸੀ। ਜਦੋਂ ਉਹ ਸ਼ਾਹਪੁਰ ਘਾਟ ਤੋਂ ਉਤਰ ਰਿਹਾ ਸੀ ਤਾਂ ਪਿੱਛੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਿੱਪਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਕਰਕੇ ਟਰੈਕਟਰ ਚਾਲਕ ਦੀ ਦਰਦਨਾਕ ਮੌਤ ਹੋ ਗਈ। 

ਟਿੱਪਰ ਚਾਲਕ ਟਿੱਪਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ, ਜਿਸ ਨੂੰ ਪੁਲਿਸ ਅਤੇ ਲੋਕਾਂ ਨੇ ਨਵਾਂਸ਼ਹਿਰ ਰੋਡ ‘ਤੇ ਕਾਬੂ ਕਰ ਲਿਆ। ਜਿਸ ਤੋਂ ਬਾਅਦ ਗੁੱਸੇ ‘ਚ ਆਏ ਲੋਕਾਂ ਨੇ ਸੜਕ ਜਾਮ ਕਰ ਦਿੱਤੀ ਅਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਨੰਗਲ ਰੋਡ ‘ਤੇ ਟਿੱਪਰਾਂ ਦਾ ਪੂਰਾ ਆਤੰਕ ਹੈ। ਗੜ੍ਹਸ਼ੰਕਰ ਪੁਲੀਸ ਨੇ ਮੁਲਜ਼ਮ ਟਿੱਪਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਦੋਵਾਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸ਼੍ਰੀ ਗੁਰੂ ਰਵਿਦਾਸ ਜੀ ਏਅਰਪੋਰਟ ਰੱਖਿਆ ਗਿਆ ਆਦਮਪੁਰ ਹਵਾਈ ਅੱਡੇ ਦਾ ਨਾਂਅ, ਨੋਟੀਫਿਕੇਸ਼ਨ ਜਾਰੀ

ਪੰਜਾਬ ਦੇ ਦੋਆਬਾ ਖੇਤਰ ਲਈ ਇੱਕ ਬੇਹੱਦ ਮਹੱਤਵਪੂਰਨ ਅਤੇ ਇਤਿਹਾਸਕ ਫੈਸਲੇ ਤਹਿਤ ਜਲੰਧਰ ਜ਼ਿਲ੍ਹੇ...

ਨੀਟ ਦੀ ਮੁੜ ਪ੍ਰੀਖਿਆ ਨੂੰ ਲੈ ਕੇ ਭਾਰਤ ਵਿਚ ਟੈਲੀਗ੍ਰਾਮ ਐਪ ‘ਤੇ ਪਾਬੰਦੀ

ਕੇਂਦਰ ਸਰਕਾਰ ਨੀਟ ਦੀ ਮੁੜ-ਪ੍ਰੀਖਿਆ ਨੂੰ ਲੈ ਕੇ ਹਾਈ ਅਲਰਟ 'ਤੇ ਹੈ ਅਤੇ ਪੇਪਰ...

ਈਡੀ ਪਾਰਟੀ ਦੇ ਅਹੁਦੇਦਾਰ ਪੰਜਾਬ ਵਿੱਚ ਨਸ਼ਾ ਵੇਚਦੇ ਫੜੇ ਗਏ, ਕੀ ਈਡੀ ਪਾਰਟੀ ਦੇ ਤਾਰ ਨਸ਼ੇ ਨਾਲ ਜੁੜੇ ਹੋਏ ਹਨ?- ਕੇਜਰੀਵਾਲ

ਨਵੀਂ ਦਿੱਲੀ/ਪੰਜਾਬ, 15 ਜੂਨ:ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਭਗਵੰਤ ਮਾਨ ਸਰਕਾਰ ਵੱਲੋਂ ਚਲਾਈ ਜਾ ਰਹੀ...

‘ਕਾਕਰੋਚ ਜਨਤਾ ਪਾਰਟੀ’ ਦੇ ਸੰਸਥਾਪਕ ਅਭਿਜੀਤ ਦੀਪਕੇ ਤੇ ਹਮਲਾ!

ਜੈਪੁਰ ਵਿੱਚ ਕਾਕਰੋਚ ਜਨਤਾ ਪਾਰਟੀ ਦੇ ਅਭਿਜੀਤ ਦੀਪਕੇ ਨੂੰ ਥੱਪੜ ਮਾਰਿਆ ਗਿਆ ਹੈ। ਦੱਸਿਆ...

ਪੰਜਾਬੀ ਗੀਤ ਦੇ ਫੈਨ ਹੋਏ ਫਰਾਂਸ ਦੇ ਰਾਸ਼ਟਰਪਤੀ ਮੈਕ੍ਰੋਂ! PM ਮੋਦੀ ਨਾਲ ਸ਼ੇਅਰ ਕੀਤੀ ਰੀਲ

ਭਾਰਤ ਅਤੇ ਫਰਾਂਸ ਦੀ ਦੋਸਤੀ ਦਾ ਇੱਕ ਵਿਲੱਖਣ ਅਤੇ ਫਿਲਮੀ ਅੰਦਾਜ ਸੋਸ਼ਲ ਮੀਡੀਆ ‘ਤੇ...

ਅੰਮ੍ਰਿਤਸਰ ਕੋਰਟ ਨੇ ਬਿਕਰਮ ਮਜੀਠੀਆ ਨੂੰ ਦਿੱਤੀ ਅੰਤਰਿਮ ਜ਼ਮਾਨਤ, ਪੁਲਿਸ ਥਾਣੇ ‘ਚ ਦਾਖਲ ਹੋਣ ਵਾਲੇ ਮਾਮਲੇ ‘ਚ ਮਿਲੀ ਰਾਹਤ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਸਮੇਤ ਤਿੰਨ...