ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਘਰੇਲੂ ਗੈਸ ਸਿਲੰਡਰ (14.2 ਕਿਲੋਗ੍ਰਾਮ) ਦੀਆਂ ਕੀਮਤਾਂ ਵਿੱਚ 200 ਰੁਪਏ ਦੀ ਕਟੌਤੀ ਕੀਤੀ ਹੈ। ਇਸ ਨਾਲ ਹੁਣ ਦਿੱਲੀ ‘ਚ ਕੀਮਤ 1103 ਰੁਪਏ ਤੋਂ ਘੱਟ ਕੇ 903 ਰੁਪਏ, ਭੋਪਾਲ ‘ਚ 908 ਰੁਪਏ, ਜੈਪੁਰ ‘ਚ 906 ਰੁਪਏ ‘ਤੇ ਆ ਗਈ ਹੈ। ਨਵੀਂ ਕੀਮਤ 30 ਅਗਸਤ ਯਾਨੀ ਰੱਖੜੀ ਵਾਲੇ ਦਿਨ ਤੋਂ ਲਾਗੂ ਹੋਵੇਗੀ।

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਓਨਮ ਅਤੇ ਰੱਖੜੀ ਦੇ ਤਿਉਹਾਰ ‘ਤੇ ਕੀਮਤਾਂ ਘਟਾ ਕੇ ਭੈਣਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਲਾਭ 33 ਕਰੋੜ ਖਪਤਕਾਰਾਂ ਨੂੰ ਮਿਲੇਗਾ। ਇਸ ਫੈਸਲੇ ਨਾਲ ਵਿੱਤੀ ਸਾਲ 2023-24 ‘ਚ ਸਰਕਾਰ ‘ਤੇ 7 ਹਜ਼ਾਰ 680 ਕਰੋੜ ਰੁਪਏ ਦਾ ਬੋਝ ਪਵੇਗਾ।











