ਕਾਂਗਰਸ ਵਰਕਿੰਗ ਕਮੇਟੀ (CWC) ਦੀ ਬੈਠਕ ਅੱਜ 16 ਸਤੰਬਰ ਨੂੰ ਹੈਦਰਾਬਾਦ ‘ਚ ਹੋਣ ਜਾ ਰਹੀ ਹੈ। ਕਾਂਗਰਸ 17 ਸਤੰਬਰ ਐਤਵਾਰ ਨੂੰ ਪ੍ਰੈੱਸ ਕਾਨਫਰੰਸ ਵੀ ਕਰੇਗੀ। ਕਾਂਗਰਸੀ ਨੇਤਾਵਾਂ ਕੇਸੀ ਵੇਣੂਗੋਪਾਲ ਅਤੇ ਜੈਰਾਮ ਰਮੇਸ਼ ਮੁਤਾਬਕ ਸੀਡਬਲਿਊਸੀ ਦੀ ਬੈਠਕ ‘ਚ ਕਈ ਵੱਡੇ ਮੁੱਦਿਆਂ ‘ਤੇ ਚਰਚਾ ਹੋਵੇਗੀ, ਜਿਸ ‘ਚ ਆਉਣ ਵਾਲੀਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਲਈ ਰਣਨੀਤੀ ਬਣਾਈ ਜਾਵੇਗੀ।
ਦੱਸ ਦਈਏ ਕਿ 17 ਸਤੰਬਰ ਤੇਲੰਗਾਨਾ ਦਿਵਸ ਵੀ ਹੈ। ਇਸ ਬਾਰੇ ਕਾਂਗਰਸ ਨੇ ਕਿਹਾ ਕਿ ਮੋਦੀ ਅਤੇ ਤੇਲੰਗਾਨਾ ਸਰਕਾਰ ਦੋਵੇਂ ਇੱਕ ਸਿੱਕੇ ਦੇ ਦੋ ਪਹਿਲੂ ਹਨ। ਦੋਵੇਂ ਭ੍ਰਿਸ਼ਟ ਹਨ। ਪਿਛਲੇ ਮਹੀਨੇ 20 ਅਗਸਤ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ CWC ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਇਹ ਪਹਿਲੀ ਬੈਠਕ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ 20 ਅਗਸਤ ਨੂੰ ਕਾਂਗਰਸ ਵਰਕਿੰਗ ਕਮੇਟੀ (CWC) ਦਾ ਐਲਾਨ ਕੀਤਾ ਸੀ। 39 ਮੈਂਬਰਾਂ ਵਾਲੀ ਇਸ ਕਮੇਟੀ ਵਿੱਚ ਸੋਨੀਆ, ਰਾਹੁਲ, ਪ੍ਰਿਅੰਕਾ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ (90) ਨੂੰ ਵੀ ਕਮੇਟੀ ਵਿੱਚ ਬਰਕਰਾਰ ਰੱਖਿਆ ਗਿਆ ਹੈ।
----------- Advertisement -----------
ਅੱਜ ਹੈਦਰਾਬਾਦ ‘ਚ CWC ਦੀ ਬੈਠਕ, ਸੋਨੀਆ-ਰਾਹੁਲ ਦਿੱਲੀ ਤੋਂ ਰਵਾਨਾ
Published on
----------- Advertisement -----------
----------- Advertisement -----------












