November 2, 2026, 11:01 am
----------- Advertisement -----------
HomeNewsBreaking Newsਮਨਪ੍ਰੀਤ ਬਾਦਲ ਨੇ ਜ਼ਮਾਨਤ ਅਰਜ਼ੀ ਲਈ ਵਾਪਸ, ਵਕੀਲ ਨੇ ਦੱਸਿਆ ਹੈਰਾਨੀਜਨਕ ਕਾਰਨ

ਮਨਪ੍ਰੀਤ ਬਾਦਲ ਨੇ ਜ਼ਮਾਨਤ ਅਰਜ਼ੀ ਲਈ ਵਾਪਸ, ਵਕੀਲ ਨੇ ਦੱਸਿਆ ਹੈਰਾਨੀਜਨਕ ਕਾਰਨ

Published on

----------- Advertisement -----------

ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਆਪਣੀ ਜ਼ਮਾਨਤ ਪਟੀਸ਼ਨ ਵਾਪਸ ਲੈ ਲਈ ਹੈ। ਮਨਪ੍ਰੀਤ ਨੇ ਬਠਿੰਡਾ ਸੈਸ਼ਨ ਕੋਰਟ ਤੋਂ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਸੀ ਅਤੇ ਅੱਜ ਇਸ ‘ਤੇ ਸੁਣਵਾਈ ਹੋਣੀ ਸੀ। ਉਨ੍ਹਾਂ ਦੇ ਵਕੀਲ ਸੁਖਵਿੰਦਰ ਸਿੰਘ ਭਿੰਡਰ ਨੇ ਕਿਹਾ ਕਿ ਜਦੋਂ ਪਟੀਸ਼ਨ ਦਾਇਰ ਕੀਤੀ ਗਈ ਸੀ ਤਾਂ ਜਾਂਚ ਜਾਰੀ ਸੀ। ਹੁਣ ਜਦੋਂ ਇਸ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਹੈ ਤਾਂ ਅਸੀਂ ਨਵੇਂ ਤੱਥਾਂ ਨਾਲ ਪਟੀਸ਼ਨ ਦਾਇਰ ਕਰਾਂਗੇ।
ਓਧਰ, ਮਨਪ੍ਰੀਤ ਬਾਦਲ ਦੇ ਵਿਦੇਸ਼ ਭੱਜਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਲੁੱਕਆਊਟ ਸਰਕੂਲਰ (LOC) ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਸਾਰੇ ਹਵਾਈ ਅੱਡਿਆਂ ‘ਤੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਵਿਜੀਲੈਂਸ ਨੂੰ ਸ਼ੱਕ ਹੈ ਕਿ ਮਾਮਲਾ ਦਰਜ ਹੋਣ ਤੋਂ ਬਾਅਦ ਮਨਪ੍ਰੀਤ ਬਾਦਲ ਵਿਦੇਸ਼ ਭੱਜ ਸਕਦਾ ਹੈ। ਵਿਜੀਲੈਂਸ ਬਿਊਰੋ ਨੇ ਮਨਪ੍ਰੀਤ ਬਾਦਲ ਖ਼ਿਲਾਫ਼ ਜ਼ਮੀਨ ਅਲਾਟਮੈਂਟ ਮਾਮਲੇ ਵਿੱਚ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਮਨਪ੍ਰੀਤ ਤੋਂ ਇਲਾਵਾ 5 ਹੋਰ ਮੁਲਜ਼ਮ ਨਾਮਜ਼ਦ ਕੀਤੇ ਗਏ ਸਨ। ਮਨਪ੍ਰੀਤ ਬਾਦਲ ਨੇ ਗ੍ਰਿਫਤਾਰੀ ਤੋਂ ਬਚਣ ਲਈ ਚਾਰ ਦਿਨ ਪਹਿਲਾਂ ਅਦਾਲਤ ਤੋਂ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਸੀ। ਮਨਪ੍ਰੀਤ ਦੀ ਭਾਲ ਵਿੱਚ ਵਿਜੀਲੈਂਸ ਬਿਊਰੋ ਨੇ ਕੱਲ੍ਹ ਮੁਕਤਸਰ ਦੇ ਪਿੰਡ ਬਾਦਲ ਵਿੱਚ ਉਸ ਦੇ ਘਰ ਵੀ ਛਾਪਾ ਮਾਰਿਆ ਸੀ। ਹਾਲਾਂਕਿ ਮਨਪ੍ਰੀਤ ਬਾਦਲ ਉੱਥੇ ਨਹੀਂ ਮਿਲੇ। ਮਨਪ੍ਰੀਤ ਬਾਦਲ ‘ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਦੀਵਾਲੀ ਤੋਂ ਪਹਿਲਾਂ ਕਮਰਸ਼ੀਅਲ ਗੈਸ ਸਿਲੰਡਰ ਹੋਇਆ ਮਹਿੰਗਾ, ਲਗਾਤਾਰ ਤੀਜੇ ਮਹੀਨੇ ਵਧੇ ਭਾਅ

ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਲੈ ਕੇ ਕੋਲਕਾਤਾ, ਮੁੰਬਈ ਤੇ ਚੇਨਈ ਤੱਕ ਕਮਰਸ਼ੀਅਲ ਗੈਸ...

ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਅਗਲੀ ਕਿਸ਼ਤ ਜਾਰੀ, 37.43 ਲੱਖ ਮਹਿਲਾਵਾਂ ਦੇ ਖਾਤਿਆਂ ‘ਚ ਪਹੁੰਚਣਗੇ 1291 ਕਰੋੜ ਰੁਪਏ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਅਬੋਹਰ ਵਿਖੇ ਕਰਵਾਏ ਗਏ ‘ਮੁੱਖ...

ਧੀ ਦਾ ਕਤਲ ਕਰਨ ਵਾਲੇ ਪਿਓ ਨੇ ਚੁੱਕਿਆ ਖੌਫ਼ਨਾਕ ਕਦਮ! ਹੁਸ਼ਿਆਰਪੁਰ ਦੇ ਭੰਗੀ ਚੋਅ ਨੇੜੇ ਮਿਲੀ ਦੇਹ

ਪਿੰਡ ਧੂਤ ਕਲਾਂ ਵਿਖੇ ਆਪਣੀ 16 ਸਾਲਾ ਧੀ ਇੰਦਰਪ੍ਰੀਤ ਕੌਰ ਉਰਫ ਇੰਦਰ ਦਾ ਬੇਰਹਿਮੀ...

ਰਚਨਾਤਮਕਤਾ ਅਤੇ ਮਾਸੂਮੀਅਤ ਦਾ ਸੁਮੇਲ: ‘ਦਿ ਕ੍ਰਿਏਟਿਵ ਬੀਜ਼’ ਨੇ ਕਿਡਪ੍ਰਿਨਿਓਰ ਸਮਾਗਮ ਵਿੱਚ ਨਵੀਨਤਾਕਾਰੀ ਉਤਪਾਦਾਂ ਨਾਲ ਸਭ ਦਾ ਦਿਲ ਜਿੱਤਿਆ

ਚੰਡੀਗੜ੍ਹ, 31 ਅਕਤੂਬਰ:ਛੋਟੀ ਉਮਰ ਤੋਂ ਹੀ ਬੱਚਿਆਂ ਵਿੱਚ ਉੱਦਮੀ ਭਾਵਨਾ ਪੈਦਾ ਕਰਨ ਦੇ ਮਕਸਦ...

ਭਗਵੰਤ ਮਾਨ ਸਰਕਾਰ ਵੱਲੋਂ ਨਸ਼ਾ ਤਸਕਰੀ ਦੇ ਕੇਸਾਂ ਦੇ ਤੇਜ਼ੀ ਨਾਲ ਨਿਪਟਾਰੇ ਲਈ ਇਤਿਹਾਸਕ ਕਦਮ; 35 ਵਿਸ਼ੇਸ਼ ਐੱਨ.ਡੀ.ਪੀ.ਐੱਸ. ਅਦਾਲਤਾਂ ਹੋਣਗੀਆਂ ਸਥਾਪਤ

ਚੰਡੀਗੜ੍ਹ, 31 ਅਕਤੂਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅੱਜ ਹੋਈ ਪੰਜਾਬ ਕੈਬਨਿਟ...

ਜੰਮੂ-ਕਸ਼ਮੀਰ ਦੇ CM ਉਮਰ ਅਬਦੁੱਲਾ ਨੇ ਨਿਧੀ ਰਾਜ਼ਦਾਨ ਨਾਲ ਕਰਵਾਇਆ ਵਿਆਹ, ਤਸਵੀਰਾਂ ਸਾਂਝੀਆਂ ਕਰਕੇ ਲਿਖਿਆ “ਨਵਾਂ ਸਫ਼ਰ ਸ਼ੁਰੂ”

ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਨਿਧੀ ਰਾਜਦਾਨ ਨਾਲ ਵਿਆਹ ਕਰਵਾਇਆ ਹੈ। ਉਨ੍ਹਾਂ...

17 ਜੱਟ ਸਿੱਖ-11 ਦਲਿਤ ਤੇ 4 ਮਹਿਲਾਵਾਂ… AAP ਦੀ ਪਹਿਲੀ ਲਿਸਟ ‘ਚ ਕਿਸ ਜਾਤੀ17 ਜੱਟ ਸਿੱਖ-11 ਦਲਿਤ ਤੇ 4 ਮਹਿਲਾਵਾਂ

ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿਚਕਾਰ ਆਮ ਆਦਮੀ ਪਾਰਟੀ ਨੇ ਸ਼ਨੀਵਾਰ ਯਾਨੀ 31...

ਜੇਲ੍ਹ ਵਿੱਚ ਬੰਦ ਨਸ਼ਾ ਤਸਕਰ ਦਾ ਢਾਇਆ 70 ਸਾਲ ਪੁਰਾਣਾ ਘਰ, ਨਸ਼ੇ ਖਿਲਾਫ ਪੁਲਿਸ ਦੀ ਕਾਰਵਾਈ

ਪੰਜਾਬ ਸਰਕਾਰ ਦੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਜਲੰਧਰ ਕਮਿਸ਼ਨਰੇਟ ਪੁਲਿਸ ਅਤੇ ਨਗਰ ਨਿਗਮ...

1984 ਰਕਾਬ ਗੰਜ ਸਾਹਿਬ ਵਿਖੇ ਹਿੰਸਾ ਦਾ ਮਾਮਲਾ, ਮੰਤਰੀ ਸਿਰਸਾ ਵੱਲੋਂ ਹਾਈਕੋਰਟ ‘ਚ ਵਿਸਥਾਰਤ ਜਾਂਚ ਮੰਗ

ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ...