June 24, 2026, 3:44 pm
----------- Advertisement -----------
HomeNewsNational-Internationalਭਾਰਤੀ ਮੂਲ ਦੀ ਔਰਤ ਨੂੰ ਸਿੰਗਾਪੁਰ ਪੁਲਿਸ ਨੇ ਕੀਤਾ ਗ੍ਰਿਫ.ਤਾਰ, ਫਰਜ਼ੀ ਕਾਲ...

ਭਾਰਤੀ ਮੂਲ ਦੀ ਔਰਤ ਨੂੰ ਸਿੰਗਾਪੁਰ ਪੁਲਿਸ ਨੇ ਕੀਤਾ ਗ੍ਰਿਫ.ਤਾਰ, ਫਰਜ਼ੀ ਕਾਲ ਕਰ ਕੇ ਪੁਲਿਸ ਨੂੰ ਕੀਤਾ ਪ੍ਰੇਸ਼ਾਨ

Published on

----------- Advertisement -----------

ਸਿੰਗਾਪੁਰ ‘ਚ ਭਾਰਤੀ ਮੂਲ ਦੀ ਇਕ ਔਰਤ ‘ਤੇ ਫਰਜ਼ੀ ਕਾਲ ਕਰ ਕੇ ਪੁਲਿਸ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲੱਗਿਆ ਹੈ। ਮਹਿਲਾ ਨੇ ਆਪਣੇ ਇੱਕ ਦੋਸਤ ਦੀ ਕਥਿਤ ਖੁਦਕੁਸ਼ੀ ਦੀ ਕੋਸ਼ਿਸ਼ ਦੇ ਸਬੰਧ ਵਿੱਚ ਪੁਲਿਸ ਨੂੰ ਫ਼ੋਨ ਕੀਤਾ ਸੀ, ਪਰ ਜਾਂਚ ਕਰਨ ‘ਤੇ ਕਾਲ ਫਰਜ਼ੀ ਪਾਈ ਗਈ। ਚਾਰਜਸ਼ੀਟ ਮੁਤਾਬਕ ਔਰਤ ਨੇ 26 ਅਗਸਤ ਨੂੰ ਦੋ ਵਾਰ ਪੁਲਿਸ ਨੂੰ ਫਰਜ਼ੀ ਕਾਲ ਕੀਤੀ ਸੀ।

 ਦੱਸ ਦਈਏ ਕਿ ਜਾਂਚ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਔਰਤ ਨੇ ਜਾਣਬੁੱਝ ਕੇ ਇਹ ਫਰਜ਼ੀ ਕਾਲ ਕੀਤੀ ਸੀ। ਜਾਂਚ ਤੋਂ ਬਾਅਦ ਪੁਲਿਸ ਨੇ ਦੋਸ਼ੀ ਔਰਤ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ‘ਚ ਸ਼ਾਮਿਲ ਹੋਣ ਅਤੇ ਪੁਲਿਸ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕਰ ਲਿਆ ਹੈ।  ਜਨਵਰੀ ਤੋਂ ਅਗਸਤ ਦੇ ਵਿਚਕਾਰ, ਸਿੰਗਾਪੁਰ ਪੁਲਿਸ ਨੂੰ ਲਗਭਗ 1.3 ਮਿਲੀਅਨ ਐਮਰਜੈਂਸੀ ਕਾਲਾਂ ਆਈਆਂ ਹਨ। ਇਸ ਤਰ੍ਹਾਂ ਸਿੰਗਾਪੁਰ ਪੁਲਿਸ ਨੂੰ ਹਰ ਰੋਜ਼ ਕਰੀਬ ਪੰਜ ਹਜ਼ਾਰ ਐਮਰਜੈਂਸੀ ਕਾਲਾਂ ਆਉਂਦੀਆਂ ਹਨ। ਇਨ੍ਹਾਂ ਪੰਜ ਹਜ਼ਾਰ ਕਾਲਾਂ ਵਿੱਚੋਂ ਚਾਰ ਹਜ਼ਾਰ ਮੋਬਾਈਲ ਫੋਨਾਂ ਤੋਂ ਕੀਤੀਆਂ ਗਈਆਂ ਹਨ।

ਪੁਲਿਸ ਦਾ ਕਹਿਣਾ ਹੈ ਕਿ ਫਰਜ਼ੀ ਕਾਲਾਂ ਕਾਰਨ ਅਸਲ ਐਮਰਜੈਂਸੀ ਕਾਲਾਂ ਦਾ ਜਵਾਬ ਦੇਣ ਵਿੱਚ ਦੇਰੀ ਹੁੰਦੀ ਹੈ। ਪੁਲਿਸ ਦਾ ਕਹਿਣਾ ਹੈ ਕਿ ਐਮਰਜੈਂਸੀ ਹਾਟਲਾਈਨ ਨੰਬਰ ਦੀ ਦੁਰਵਰਤੋਂ ਕਰਨਾ ਅਪਰਾਧ ਹੈ ਅਤੇ ਦੋਸ਼ੀ ਪਾਏ ਜਾਣ ‘ਤੇ ਇਕ ਸਾਲ ਦੀ ਕੈਦ ਅਤੇ ਪੰਜ ਹਜ਼ਾਰ ਸਿੰਗਾਪੁਰ ਡਾਲਰ ਦਾ ਜੁਰਮਾਨਾ ਹੋ ਸਕਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਜ਼ਮੀਨੀ ਵਿਵਾਦ ਨੇ ਧਾਰਿਆ ਖੂਨੀ ਰੂਪ, ਇੱਕੋ ਪਰਿਵਾਰ ਦੇ 3 ਜੀਆਂ ਸਮੇਤ 4 ਮੌਤਾਂ

ਟਾਲਾ ਦੇ ਥਾਣਾ ਸੇਖਵਾਂ ਅਧੀਨ ਪੈਂਦੇ ਪਿੰਡ ਮੁੰਡੀ ਕਰਾਲ ਵਿੱਚ ਜ਼ਮੀਨੀ ਵਿਵਾਦ ਨੇ ਖੂਨੀ...

ਮਹਾਰਾਸ਼ਟਰ ਸਰਕਾਰ ਨੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ‘ਤੇ ਕਬਜ਼ਾ ਕਰਨ ਦੀ ਕੋਝੀ ਸਾਜ਼ਿਸ਼ ਰਚੀ – ਮਾਲਵਿੰਦਰ ਕੰਗ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲਨਗਰ ਨਾਂਦੇੜ ਦੇ ਪ੍ਰਬੰਧ ਸਬੰਧੀ 1956 ਦੇ ਕਾਨੂੰਨ ਨੂੰ...

‘ਕੱਲ੍ਹ ਤੋਂ ਸ਼ੁਰੂ ਹੋਵੇਗੀ SIR ਦੀ ਪ੍ਰਕਿਰਿਆ, ਘਰ-ਘਰ ਜਾਣਗੇ BLOs, 24 ਜੁਲਾਈ ਤੱਕ ਚੱਲੇਗਾ ਗਣਨਾ ਦਾ ਕੰਮ

ਪੰਜਾਬ ਵਿੱਚ 25 ਜੂਨ ਤੋਂ ਵੋਟਰ ਸੂਚੀ ਨੂੰ ਅਪਡੇਟ ਕਰਨ ਲਈ ਇੱਕ ਵਿਸ਼ੇਸ਼ ਇੰਟੈਂਸਿਵ...

ਪੰਜਾਬ SC ਕਮਿਸ਼ਨ ਅੱਗੇ ਪੇਸ਼ ਹੋਏ ਕੇਂਦਰੀ ਮੰਤਰੀ ਰਵਨੀਤ ਬਿੱਟੂ

ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਅੱਜ ਐਸਸੀ ਕਮਿਸ਼ਨ ਵੱਲੋਂ ਧਾਰਮਿਕ ਸਜ਼ਾ ਸੁਣਾਈ ਗਈ।...

ਵਿਕਸਤ ਪਿੰਡ ਪੰਜਾਬ ਨੂੰ ਦੇਸ਼ ਦਾ ਸਭ ਤੋਂ ਵੱਧ ਵਿਕਸਤ ਸੂਬਾ ਬਣਾਉਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਬਠਿੰਡਾ; 23 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ ਪੇਂਡੂ...

ਐੱਲਐੱਮਐੱਚਪੀ ਫੈਲੋਜ਼ ਅਤੇ ਨਾਰਕੋਟਿਕਸ ਐਨੋਨੀਮਸ ਨੇ ਪੰਜਾਬ ਦੇ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿਖੇ ਰਿਕਵਰੀ ਸਪੋਰਟ ਮਜ਼ਬੂਤ ਕਰਨ ਲਈ ਹੱਥ ਮਿਲਾਏ

ਚੰਡੀਗੜ੍ਹ; 23 ਜੂਨ 2026:ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੇ ਪੋਸਟ-ਟ੍ਰੀਟਮੈਂਟ ਰਿਹੈਬਿਲੀਟੇਸ਼ਨ ਪੱਖ ਨੂੰ...

ਵਿਦੇਸ਼ਾਂ ਵਿੱਚ ਕੰਮ ਕਰਦੇ ਨੌਜਵਾਨ ਵਾਪਸ ਪੰਜਾਬ ਆਉਣ, ਅਸੀਂ ਦੇਵਾਂਗੇ ਸਰਕਾਰੀ ਨੌਕਰੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਬਠਿੰਡਾ; 23 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਪੰਜਾਬ...