ਭਾਰਤ ਨੇ ਹਾਕੀ ‘ਚ ਪਾਕਿਸਤਾਨ ‘ਤੇ ਸਭ ਤੋਂ ਵੱਡੀ ਜਿੱਤ ਦਾ ਰਿਕਾਰਡ ਬਣਾਇਆ ਹੈ। ਭਾਰਤੀ ਟੀਮ ਨੇ ਪੂਲ-ਏ ਲੀਗ ਮੈਚ ਵਿੱਚ ਪਾਕਿਸਤਾਨ ਨੂੰ 10-2 ਨਾਲ ਹਰਾ ਦਿੱਤਾ ਹੈ। ਕਪਤਾਨ ਹਰਮਨਪ੍ਰੀਤ ਨੇ 4 ਗੋਲ ਕੀਤੇ। ਭਾਰਤ ਨੇ ਪਹਿਲੀ ਵਾਰ ਪਾਕਿਸਤਾਨ ਖਿਲਾਫ 10 ਗੋਲ ਕੀਤੇ ਹਨ।
ਹਾਂਗਜ਼ੂ ਵਿਖੇ ਏਸ਼ੀਅਨ ਗੇਮਜ਼ ਵਿੱਚ ਭਾਰਤੀ ਹਾਕੀ ਟੀਮ ਨੇ ਪਾਕਿਸਤਾਨ ਨੂੰ ਰਿਕਾਰਡ 10-2 ਨਾਲ ਹਰਾਇਆ ਕੇ ਭਾਰਤ ਸੈਮੀ ਫ਼ਾਈਨਲ ਵਿੱਚ ਪਹੁੰਚ ਗਿਆ ਹੈ। ਮੀਤ ਹੇਅਰ ਨੇ ਸਾਰੇ ਜੇਤੂ ਖਿਡਾਰੀਆਂ ਨੂੰ ਮੁਬਾਰਕਾਂ ਦਿੱਤੀਆਂ ਹਨ।
ਭਾਰਤ ਨੇ 38 ਮੈਡਲ ਜਿੱਤੇ ਹਨ। ਇਸ ਵਿੱਚ 10 ਸੋਨੇ, 14 ਚਾਂਦੀ ਅਤੇ 14 ਕਾਂਸੀ ਦੇ ਤਗਮੇ ਸ਼ਾਮਲ ਹਨ। ਭਾਰਤ ਤਮਗਾ ਸੂਚੀ ‘ਚ ਚੌਥੇ ਸਥਾਨ ‘ਤੇ ਹੈ।











