ਜ਼ਿੰਬਾਬਵੇ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਇੱਕ ਭਾਰਤੀ ਅਰਬਪਤੀ ਉਦਯੋਗਪਤੀ ਅਤੇ ਉਸਦੇ ਪੁੱਤਰ ਸਣੇ ਛੇ ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ ਦਾ ਸ਼ਿਕਾਰ ਹੋਣ ਵਾਲਾ ਜਹਾਜ਼ ਇੱਕ ਭਾਰਤੀ ਉਦਯੋਗਪਤੀ ਦੀ ਕੰਪਨੀ ਦਾ ਨਿੱਜੀ ਜਹਾਜ਼ ਸੀ, ਜੋ ਜ਼ਿੰਬਾਬਵੇ ਦੇ ਦੱਖਣ-ਪੱਛਮੀ ਖੇਤਰ ਵਿੱਚ ਸਥਿਤ ਇੱਕ ਹੀਰੇ ਦੀ ਖਾਨ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਜਹਾਜ਼ ਤਕਨੀਕੀ ਖਰਾਬੀ ਕਾਰਨ ਹਾਦਸੇ ਦਾ ਸ਼ਿਕਾਰ ਹੋਇਆ। ਦੱਸ ਦਈਏ ਕਿ ਹਾਦਸੇ ਵਿੱਚ ਮਾਰੇ ਗਏ ਅਰਬਪਤੀ ਹਰਪਾਲ ਸਿੰਘ ਰੰਧਾਵਾ ਰੀਓਜ਼ਿਮ ਨਾਮ ਦੀ ਇੱਕ ਮਾਈਨਿੰਗ ਕੰਪਨੀ ਦਾ ਮਾਲਕ ਸੀ, ਜੋ ਜ਼ਿੰਬਾਬਵੇ ਵਿੱਚ ਸੋਨੇ, ਕੋਲੇ ਦੀ ਖਾਣਨ ਕਰਦੀ ਹੈ ਅਤੇ ਨਿੱਕਲ ਅਤੇ ਤਾਂਬੇ ਵਰਗੀਆਂ ਧਾਤਾਂ ਨੂੰ ਸ਼ੁੱਧ ਕਰਨ ਦਾ ਕੰਮ ਵੀ ਕਰਦੀ ਹੈ। ਜਹਾਜ਼ ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਹਰਪਾਲ ਸਿੰਘ ਰੰਧਾਵਾ, ਉਸ ਦਾ ਪੁੱਤਰ ਅਤੇ ਚਾਰ ਹੋਰ ਲੋਕ ਸ਼ਾਮਿਲ ਸਨ। ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼ ਸੇਸੇਨਾ 206 ਜਹਾਜ਼ ਸੀ।ਇਹ ਸਿੰਗਲ ਇੰਜਣ ਵਾਲੇ ਜਹਾਜ਼ ਰਿਓਜ਼ਿਮ ਕੰਪਨੀ ਦੀ ਮਲਕੀਅਤ ਹਨ। ਇਹ ਜਹਾਜ਼ ਰਾਜਧਾਨੀ ਹਰਾਰੇ ਤੋਂ ਮੁਰੋਵਾ ਹੀਰੇ ਦੀ ਖਾਨ ਵੱਲ ਜਾ ਰਿਹਾ ਸੀ ਜਦੋਂ ਮਾਸ਼ਾਵਾ ਖੇਤਰ ਵਿੱਚ ਇਹ ਹਾਦਸਾਗ੍ਰਸਤ ਹੋ ਗਿਆ। ਜਿਸ ਵਿੱਚ ਜਹਾਜ਼ ਵਿੱਚ ਸਵਾਰ ਸਾਰੇ ਛੇ ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਬੀਤੇ ਸ਼ੁੱਕਰਵਾਰ ਸਵੇਰੇ 7.30 ਤੋਂ 8 ਵਜੇ ਦਰਮਿਆਨ ਵਾਪਰੀ। ਮੀਡੀਆ ਰਿਪੋਰਟਾਂ ਮੁਤਾਬਕ ਤਕਨੀਕੀ ਖਰਾਬੀ ਕਰਕੇ ਜਹਾਜ਼ ਹਵਾ ‘ਚ ਫਟ ਗਿਆ। ਮ੍ਰਿਤਕਾਂ ਦੇ ਨਾਵਾਂ ਦਾ ਐਲਾਨ ਹੋਣਾ ਅਜੇ ਬਾਕੀ ਹੈ ਪਰ ਹਰਪਾਲ ਸਿੰਘ ਰੰਧਾਵਾ ਦੇ ਦੋਸਤ ਅਤੇ ਫਿਲਮ ਨਿਰਮਾਤਾ ਹੋਪਵੈਲ ਚਿਨੋਨੋ ਨੇ ਹਰਪਾਲ ਸਿੰਘ ਰੰਧਾਵਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਕੰਪਨੀ ਨੇ ਵੀ ਰੰਧਾਵਾ ਦੀ ਮੌਤ ਦੀ ਪੁਸ਼ਟੀ ਕਰਦਿਆਂ ਇੱਕ ਬਿਆਨ ਜਾਰੀ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਰੰਧਾਵਾ ਚਾਰ ਅਰਬ ਡਾਲਰ ਦੀ ਇਕਵਿਟੀ ਫਰਮ ਜੇਮ ਹੋਲਡਿੰਗ ਦੇ ਸੰਸਥਾਪਕ ਹਨ।
----------- Advertisement -----------
ਜ਼ਿੰਬਾਬਵੇ ਵਿੱਚ ਇੱਕ ਜਹਾਜ਼ ਹਾਦਸੇ ਦੌਰਾਨ ਭਾਰਤੀ ਅਰਬਪਤੀ ਉਦਯੋਗਪਤੀ ਸਣੇ 6 ਲੋਕਾਂ ਦੀ ਹੋਈ ਮੌ.ਤ
Published on
----------- Advertisement -----------












