ਇਤਰਾਜ਼ਯੋਗ ਵੀਡੀਓਜ਼ ਨੂੰ ਲੈ ਕੇ ਵਿਵਾਦਾਂ ‘ਚ ਘਿਰੇ ਜਲੰਧਰ ਦੇ ਮਸ਼ਹੂਰ ਕੁਲੜ੍ਹ ਪੀਜ਼ਾ ਜੋੜੇ ਖਿਲਾਫ ਮਹਿਲਾ ਵਿਨੀਤ ਕੌਰ ਨੇ ਮੋਰਚਾ ਲਾ ਦਿੱਤਾ ਹੈ। ਇਸ ਤੋਂ ਪਹਿਲਾਂ ਵਿਨੀਤ ਕੌਰ ਨੇ ਹੱਥ ਵਿੱਚ ਤਖ਼ਤੀ ਲੈ ਕੇ ਕੁਲੜ੍ਹ ਪੀਜ਼ਾ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ। ਇਸ ਮਗਰੋਂ ਥਾਣਾ ਡਵੀਜ਼ਨ ਨੰਬਰ 4 ਵਿੱਚ ਧਰਨਾ ਦਿੱਤਾ ਗਿਆ। ਹੁਣ ਵਿਨੀਤ ਕੌਰ ਕੁਲੜ੍ਹ ਪੀਜ਼ਾ ਜੋੜੇ ਖਿਲਾਫ ਅਸ਼ਲੀਲਤਾ ਫੈਲਾਉਣ ਦਾ ਮਾਮਲਾ ਦਰਜ ਕਰਵਾਉਣ ਲਈ ਡੀਸੀ ਦਫਤਰ ਮੂਹਰੇ ਬੈਠ ਗਈ ਹੈ। ਵਿਨੀਤ ਕੌਰ ਨੇ ਦੋਸ਼ ਲਾਇਆ ਹੈ ਕਿ ਜਲੰਧਰ ਦੇ ਖਾਂਬੜਾ ਚਰਚ ਦਾ ਪਾਸਟਰ ਅੰਕੁਰ ਨਰੂਲਾ, ਜਿਸ ਨੇ ਉਸ ਨੂੰ ਝੂਠੇ ਕੇਸ ਵਿੱਚ ਜੇਲ੍ਹ ਭੇਜਿਆ ਸੀ, ਉਹ ਵੀ ਕੁਲੜ੍ਹ ਪੀਜ਼ਾ ਵਾਲਿਆਂ ਦਾ ਸਾਥ ਦੇ ਰਿਹਾ ਹੈ। ਇਸ ਮਾਮਲੇ ਵਿੱਚ ਉਸਦਾ ਨਾਮ ਲਿਆ ਜਾਵੇ ਅਤੇ ਉਸਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਜਾਵੇ।
ਇਸਤੋਂ ਇਲਾਵਾ ਵਿਨੀਤ ਕੌਰ ਨੇ ਦੋਸ਼ ਲਾਇਆ ਕਿ ਕੁਲੜ੍ਹ ਪੀਜ਼ਾ ਜੋੜੇ ਦੀ ਇਤਰਾਜ਼ਯੋਗ ਵੀਡੀਓ ਜਾਰੀ ਹੋਣ ਤੋਂ ਬਾਅਦ ਉਸ ਦੀ ਮਾਂ ਦਾ ਬਿਆਨ ਆਇਆ ਹੈ ਕਿ 70 ਫੀਸਦੀ ਔਰਤਾਂ ਅਜਿਹਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਨੂੰਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਕੁਲੜ੍ਹ ਪੀਜ਼ਾ ਜੋੜੇ ਦੀ ਮਾਂ ਦੱਸੇ ਕਿ ਕਿਹੜੇ 70 ਫੀਸਦੀ ਜੋੜੇ ਅਜਿਹੀਆਂ ਘਿਨਾਉਣੀਆਂ ਹਰਕਤਾਂ ਕਰਦੇ ਹਨ।ਵਿਨੀਤ ਕੌਰ ਨੇ ਕਿਹਾ ਕਿ ਉਹ ਲੜਕੀਆਂ ਦੀ ਇੱਜ਼ਤ ਬਚਾਉਣ ਲਈ ਨਿਕਲੀ ਹੈ। ਪਹਿਲਾਂ ਤਾਂ ਇਹ ਜੋੜਾ ਗਲਤ ਕੰਮ ਕਰ ਰਿਹਾ ਹੈ ਅਤੇ ਇਸ ਤੋਂ ਇਲਾਵਾ ਪਾਸਟਰ ਨਰੂਲਾ, ਉਨ੍ਹਾਂ ਦੀ ਪਤਨੀ ਅਤੇ ਗਾਇਕ ਐਮੀ ਵਿਰਕ ਵਰਗੇ ਲੋਕ ਅਜਿਹੇ ਲੋਕਾਂ ਦਾ ਸਮਰਥਨ ਕਰ ਰਹੇ ਹਨ। ਉਸ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਘਰਾਂ ਵਿੱਚ ਵੀ ਅਜਿਹਾ ਹੀ ਹੋਇਆ ਹੋਵੇਗਾ ਜਿਸ ਕਰਕੇ ਇਹ ਲੋਕ ਉਸ ਦਾ ਸਾਥ ਦੇ ਰਹੇ ਹਨ। ਔਰਤ ਨੇ ਕਿਹਾ ਕਿ ਉਸ ਦੇ ਵਿਆਹ ਨੂੰ 15 ਸਾਲ ਹੋ ਗਏ ਹਨ ਪਰ ਉਸ ਨੇ ਅਜਿਹਾ ਕਦੇ ਨਹੀਂ ਕੀਤਾ। ਅਜਿਹਾ ਕੰਮ ਕੌਣ ਕਰਦਾ ਹੈ?












