ਟੀਮ ਇੰਡੀਆ ਨੇ ਵਿਸ਼ਵ ਕੱਪ ਦੇ ਪਹਿਲੇ ਮੈਚ ‘ਚ ਆਸਟ੍ਰੇਲੀਆ ਨੂੰ 49.3 ਓਵਰਾਂ ‘ਚ 199 ਦੌੜਾਂ ‘ਤੇ ਆਲ ਆਊਟ ਕਰ ਦਿੱਤਾ ਹੈ। ਚੇਨਈ ਦੇ ਚੇਪਾਕ ਮੈਦਾਨ ‘ਤੇ ਐਤਵਾਰ ਨੂੰ ਭਾਰਤੀ ਸਪਿਨਰਾਂ ਦਾ ਦਬਦਬਾ ਰਿਹਾ। ਰਵਿੰਦਰ ਜਡੇਜਾ, ਕੁਲਦੀਪ ਯਾਦਵ ਅਤੇ ਰਵੀਚੰਦਰਨ ਅਸ਼ਵਿਨ ਨੇ ਮਿਲ ਕੇ 6 ਕੰਗਾਰੂ ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜਿਆ।
ਆਸਟ੍ਰੇਲੀਆ ਟੀਮ ਵੱਲੋਂ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ 41 ਦੌੜਾਂ ਅਤੇ ਸਟੀਵ ਸਮਿਥ ਨੇ 46 ਦੌੜਾਂ ਬਣਾਈਆਂ। ਭਾਰਤੀ ਟੀਮ ਵੱਲੋਂ ਰਵਿੰਦਰ ਜਡੇਜਾ ਨੇ ਤਿੰਨ ਵਿਕਟਾਂ ਲਈਆਂ। ਕੁਲਦੀਪ ਯਾਦਵ ਅਤੇ ਜਸਪ੍ਰੀਤ ਬੁਮਰਾਹ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਜਦਕਿ ਰਵੀਚੰਦਰਨ ਅਸ਼ਵਿਨ ਅਤੇ ਮੁਹੰਮਦ ਸਿਰਾਜ ਨੂੰ 1-1 ਵਿਕਟ ਮਿਲੀ।
ਉਧਰ ਭਾਰਤ ਨੇ 3 ਓਵਰਾਂ ਤੇ 5 ਸਕੋਰ ਬਣਾਏ ਹਨ। ਹੁਣ ਤੱਕ ਭਾਰਤ ਨੇ 3 ਵਿਕਟ ਗਵਾ ਲਏ ਹਨ।












