ਬਾਲੀਵੁੱਡ ਫਿਲਮ ਫੁਕਰੇ-3 ਦਾ 100 ਕਰੋੜ ਦਾ ਟੀਚਾ ਪਾਰ ਕਰਨ ਤੋਂ ਬਾਅਦ ਸਟਾਰ ਕਾਸਟ ਅੰਮ੍ਰਿਤਸਰ ਪਹੁੰਚੀ।ਸਟਾਰਕਾਸਟ ਨੇ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੇ ਨਾਲ ਹੀ ਉਨ੍ਹਾਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਇਹ ਟੀਚਾ ਅੱਗੇ ਵਧਦਾ ਰਹੇ। ਫਿਲਮ ਦੇ ਹੀਰੋ ਪੁਲਕਿਤ ਨੇ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀਆਂ ਹਨ।

ਦੱਸ ਦਈਏ ਕਿ ਇੰਸਟਾਗ੍ਰਾਮ ‘ਤੇ ਤਸਵੀਰਾਂ ਪੋਸਟ ਕਰਦੇ ਹੋਏ ਪੁਲਕਿਤ ਨੇ ਲਿਖਿਆ- ‘ਫੁਕਰੇ 3’ ਦੀ ਵਿਸ਼ਵਵਿਆਪੀ ਕਮਾਈ 100 ਕਰੋੜ ਰੁਪਏ ਤੋਂ ਪਾਰ ਹੋਣ ‘ਤੇ ਬਹੁਤ ਧੰਨਵਾਦ ਅਤੇ ਖੁਸ਼ੀ ਨਾਲ ਜਸ਼ਨ ਮਨਾ ਰਿਹਾ ਹਾਂ। ਇਹ ਸ਼ਾਨਦਾਰ ਮੀਲ ਪੱਥਰ ਸਾਡੇ ਦਰਸ਼ਕਾਂ ਦੇ ਅਥਾਹ ਪਿਆਰ ਅਤੇ ਸਰਵ ਸ਼ਕਤੀਮਾਨ ਦੇ ਅਸ਼ੀਰਵਾਦ ਦਾ ਪ੍ਰਮਾਣ ਹੈ। ਵਾਹਿਗੁਰੂ ਸਦਾ ਮੇਹਰ ਬਣਾਈ ਰੱਖਣ। ਫੁਕਰੇ 3 ਦੀ ਸ਼ਾਨਦਾਰ ਟੀਮ ਨੂੰ ਆਪਣੀ ਊਰਜਾ, ਸਮਾਂ, ਪਸੀਨਾ ਅਤੇ ਕਈ ਘੰਟਿਆਂ ਦੀ ਨੀਂਦ ਦਾ ਬਲੀਦਾਨ ਦੇਣ ਲਈ ਬਹੁਤ ਬਹੁਤ ਵਧਾਈ।”












