October 26, 2026, 11:27 pm
----------- Advertisement -----------
HomeNewsBreaking Newsਦਿੱਲੀ 'ਚ ਅੱਜ ਭਾਰਤ-ਅਫਗਾਨਿਸਤਾਨ ਮੈਚ, ਇਨ੍ਹਾਂ ਰਸਤਿਆਂ 'ਤੇ ਵਾਹਨਾਂ ਦੇ ਦਾਖਲੇ 'ਤੇ...

ਦਿੱਲੀ ‘ਚ ਅੱਜ ਭਾਰਤ-ਅਫਗਾਨਿਸਤਾਨ ਮੈਚ, ਇਨ੍ਹਾਂ ਰਸਤਿਆਂ ‘ਤੇ ਵਾਹਨਾਂ ਦੇ ਦਾਖਲੇ ‘ਤੇ ਪਾਬੰਦੀ

Published on

----------- Advertisement -----------

ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਵਿਸ਼ਵ ਕੱਪ ਕ੍ਰਿਕਟ ਮੈਚ ਬੁੱਧਵਾਰ ਦੁਪਹਿਰ ਨੂੰ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਮੈਚ ਵਿੱਚ ਦਰਸ਼ਕਾਂ ਦੀ ਭਾਰੀ ਭੀੜ ਇਕੱਠੀ ਹੋਣ ਦੀ ਸੰਭਾਵਨਾ ਹੈ। ਅਜਿਹੇ ‘ਚ ਦਿੱਲੀ ਟ੍ਰੈਫਿਕ ਪੁਲਸ ਨੇ ਸਟੇਡੀਅਮ ਨੇੜੇ ਕੁਝ ਸੜਕਾਂ ‘ਤੇ ਵਾਹਨਾਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਹੈ। ਟਰੈਫਿਕ ਪੁਲੀਸ ਨੇ ਵਾਹਨ ਚਾਲਕਾਂ ਨੂੰ ਬਦਲਵੇਂ ਰਸਤੇ ਅਪਣਾਉਣ ਦੀ ਸਲਾਹ ਦਿੱਤੀ ਹੈ।
ਦਿੱਲੀ ਟ੍ਰੈਫਿਕ ਪੁਲਸ ਦੇ ਅਧਿਕਾਰੀ ਨੇ ਦੱਸਿਆ ਕਿ ਮੈਚ ਦੌਰਾਨ ਦਰਿਆਗੰਜ ਤੋਂ ਬਹਾਦਰ ਸ਼ਾਹ ਜ਼ਫਰ ਮਾਰਗ ਅਤੇ ਗੁਰੂ ਨਾਨਕ ਚੌਕ ਤੋਂ ਆਸਫ ਅਲੀ ਰੋਡ ਤੱਕ ਕਿਸੇ ਵੀ ਭਾਰੀ ਵਾਹਨ ਅਤੇ ਬੱਸ ਨੂੰ ਚੱਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਟ੍ਰੈਫਿਕ ਪੁਲਸ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੁੱਧਵਾਰ ਨੂੰ ਦੁਪਹਿਰ 12 ਵਜੇ ਤੋਂ ਲੈ ਕੇ ਅੱਧੀ ਰਾਤ 12 ਵਜੇ ਤੱਕ ਰਾਜਘਾਟ ਤੋਂ ਜਵਾਹਰ ਲਾਲ ਨਹਿਰੂ ਮਾਰਗ, ਕਮਲਾ ਮਾਰਕੀਟ ਤੋਂ ਰਾਜਘਾਟ, ਆਸਫ ਅਲੀ ਰੋਡ ਤੁਰਕਮਾਨ ਗੇਟ ਤੋਂ ਦਿੱਲੀ ਗੇਟ ਅਤੇ ਬਹਾਦਰ ਸ਼ਾਹ ਮਾਰਗ, ਜ਼ਫਰ ਮਾਰਗ ਤੋਂ ਰਾਮਚਰਨ ਅਗਰਵਾਲ ਚੌਕ ਤੋਂ ਦਿੱਲੀ ਗੇਟ ਤੱਕ ਆਵਾਜਾਈ ਤੋਂ ਬਚਣ।
ਇਸ ਦੇ ਨਾਲ ਹੀ ਟ੍ਰੈਫਿਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਗੇਟ ਨੰਬਰ 1 ਤੋਂ 7 ਤੱਕ ਦੇ ਐਂਟਰੀ ਗੇਟ ਸਟੇਡੀਅਮ ਦੇ ਦੱਖਣੀ ਹਿੱਸੇ ‘ਚ ਸਥਿਤ ਹਨ ਅਤੇ ਇਨ੍ਹਾਂ ਗੇਟਾਂ ‘ਤੇ ਐਂਟਰੀ ਬਹਾਦਰ ਸ਼ਾਹ ਜ਼ਫਰ ਮਾਰਗ ਤੋਂ ਹੋਵੇਗੀ। ਗੇਟ ਨੰਬਰ 8 ਤੋਂ 15 ਸਟੇਡੀਅਮ ਦੇ ਪੂਰਬੀ ਪਾਸੇ ਹਨ। ਇਨ੍ਹਾਂ ਗੇਟਾਂ ‘ਤੇ ਐਂਟਰੀ ਅੰਬੇਡਕਰ ਸਟੇਡੀਅਮ ਬੱਸ ਟਰਮੀਨਲ ਦੇ ਅੱਗੇ ਜਵਾਹਰ ਲਾਲ ਨਹਿਰੂ ਮਾਰਗ ਤੋਂ ਹੋਵੇਗੀ। ਗੇਟ ਨੰਬਰ 16 ਤੋਂ 18 ਸਟੇਡੀਅਮ ਦੇ ਪੱਛਮੀ ਪਾਸੇ ਸਥਿਤ ਹਨ ਅਤੇ ਇਨ੍ਹਾਂ ਗੇਟਾਂ ‘ਤੇ ਐਂਟਰੀ ਪੈਟਰੋਲ ਪੰਪ ਨੇੜੇ ਬਹਾਦਰ ਸ਼ਾਹ ਜ਼ਫਰ ਮਾਰਗ ਤੋਂ ਹੋਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਰੋਹਿਤ ਕੁਮਾਰ ਮੋਂਟੂ ਵੋਹਰਾ ਕਾਂਗਰਸ ਪਾਰਟੀ ਵਿਚ ਸ਼ਾਮਿਲ

ਸ਼੍ਰੋਮਣੀ ਅਕਾਲੀ ਦਲ (ਬ) ਨੂੰ ਉਸ ਸਮੇਂ ਵੱਡਾ ਸਿਆਸੀ ਝਟਕਾ ਲੱਗਿਆ, ਜਦੋਂ ਸਾਲ 2022 ਦੀਆਂ...

ਅੰਤਿਮ ਅਰਦਾਸ ਤੋਂ ਵਾਪਸ ਆ ਰਹੇ 24 ਲੋਕਾਂ ਦੀ ਹਾਦਸੇ ਵਿਚ ਮੌਤ

ਕੀਨੀਆ ਵਿੱਚ ਐਤਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਘੱਟੋ-ਘੱਟ 24 ਲੋਕਾਂ ਦੀ ਮੌਤ...

ਪੰਜਾਬ ਤੇ ਚੰਡੀਗੜ੍ਹ ਦੇ ਤਾਪਮਾਨ ਵਿਚ ਆਈ ਕਮੀ, ਲੋਕਾਂ ਨੂੰ ਠੰਢ ਦਾ ਹੋ ਰਿਹਾ ਅਹਿਸਾਸ

ਪੰਜਾਬ ਅਤੇ ਚੰਡੀਗੜ੍ਹ ਵਿਚ ਅੱਜ (26 ਅਕਤੂਬਰ) ਮੌਸਮ ਸਾਫ਼ ਅਤੇ ਖੁਸ਼ਕ ਰਹੇਗਾ। ਸਵੇਰ ਅਤੇ...

ਪੰਜਾਬੀ ਅਦਾਕਾਰਾ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਕੀਤਾ ਖੁਦ ਖੁਲਾਸਾ

'ਬਿੱਗ ਬੌਸ 14' ਦੀ ਸਾਬਕਾ ਮੁਕਾਬਲੇਬਾਜ਼ ਅਤੇ ਪੰਜਾਬੀ ਗਾਇਕਾ-ਅਦਾਕਾਰਾ ਸਾਰਾ ਗੁਰਪਾਲ ਨੇ ਸੋਸ਼ਲ ਮੀਡੀਆ...

ਮੋਗਾ ਗੋਲੀਕਾਂਡ: ਮੌਕੇ ‘ਤੇ ਪਹੁੰਚੇ DGP ਗੌਰਵ ਯਾਦਵ, ਹੁਣ ਤੱਕ 5 ਮੁਲਜ਼ਮ ਗ੍ਰਿਫ਼ਤਾਰ

ਮੋਗਾ ਦੇ ਅੰਗਦਪੁਰਾ ਮੁਹੱਲੇ ‘ਚ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੰਜਾਬ ਦੇ ਡੀਜੀਪੀ...

ਝੋਟਾ ਕਤਲ ਮਾਮਲਾ: ਧਰਨੇ ਦਾ 14ਵਾਂ ਦਿਨ, CM ਮਾਨ ਬੋਲੇ- ਸਰਕਾਰ ਨੇ ਸਾਰੀਆਂ ਜਾਇਜ਼ ਮੰਗਾਂ ਮੰਨੀਆਂ

ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਧਰਨੇ...

ਦਲੇਰ ਮਹਿੰਦੀ ਵਿਵਾਦ ‘ਚ ਵੱਡਾ ਮੋੜ, ਮੰਤਰੀ ਸੁਬੋਧ ਉਨਿਆਲ ਨੇ ਫ਼ੋਨ ‘ਤੇ ਮੰਗੀ ਮੁਆਫ਼ੀ

ਕੈਬਨਿਟ ਮੰਤਰੀ ਸੁਬੋਧ ਉਨਿਆਲ ਨੇ ਇੱਕ ਫ਼ੋਨ ਗੱਲਬਾਤ ਦੌਰਾਨ ਗਾਇਕ ਦਲੇਰ ਮਹਿੰਦੀ ਤੋਂ ਮੁਆਫ਼ੀ...

ਰਾਹੁਲ ਗਾਂਧੀ ਦੇ ਕਾਫਲੇ ਦੀਆਂ ਗੱਡੀਆਂ ਆਪਸ ‘ਚ ਟਕਰਾਈਆਂ, ਰਾਹੁਲ ਗਾਂਧੀ ਸੁਰੱਖਿਅਤ

2018 ਦੇ ਅਪਰਾਧਿਕ ਮਾਣਹਾਨੀ ਦੇ ਇਕ ਮਾਮਲੇ ਵਿਚ ਫ਼ੈਸਲੇ ਲਈ ਸੁਲਤਾਨਪੁਰ ਸਥਿਤ ਸੰਸਦ ਮੈਂਬਰਾਂ/ਵਿਧਾਇਕਾਂ...

ਬ੍ਰਿਟਿਸ਼ ਕੋਲੰਬੀਆ ਚੋਣਾਂ ’ਚ ਪੰਜਾਬੀਆਂ ਦਾ ਦਬਦਬਾ, ਵਿਦੇਸ਼ਾਂ ’ਚ ਵਧਿਆ ਮਾਣ!

 ਬ੍ਰਿਟਿਸ਼ ਕੋਲੰਬੀਆ (ਬੀ ਸੀ) ਦੀਆਂ ਸੂਬਾਈ ਚੋਣਾਂ ਵਿੱਚ ਪੰਜਾਬੀ ਮੂਲ ਦੇ 15 ਉਮੀਦਵਾਰਾਂ ਨੇ...