ਭਾਰਤ-ਪਾਕਿਸਤਾਨ ਕ੍ਰਿਕਟ ਮੈਚ 14 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ।ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਦੇਖਣ ਲਈ ਲੋਕਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਮੁੰਬਈ ਸੈਂਟਰਲ ਅਤੇ ਅਹਿਮਦਾਬਾਦ ਸਟੇਸ਼ਨਾਂ ਵਿਚਾਲੇ ਵਿਸ਼ੇਸ਼ ਸੁਪਰਫਾਸਟ ਟਰੇਨਾਂ ਦਾ ਇੱਕ ਜੋੜਾ ਚਲਾਇਆ ਜਾਵੇਗਾ। ਪੱਛਮੀ ਰੇਲਵੇ ਨੇ ਇਹ ਜਾਣਕਾਰੀ ਦਿੱਤੀ।
ਪੱਛਮੀ ਰੇਲਵੇ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੁੰਬਈ ਸੈਂਟਰਲ-ਅਹਿਮਦਾਬਾਦ ਸਪੈਸ਼ਲ ਟਰੇਨ ਸ਼ੁੱਕਰਵਾਰ ਰਾਤ ਨੂੰ 9.30 ਵਜੇ ਮੁੰਬਈ ਸੈਂਟਰਲ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 5.30 ਵਜੇ ਅਹਿਮਦਾਬਾਦ ਪਹੁੰਚੇਗੀ। ਇਸੇ ਤਰ੍ਹਾਂ ਅਹਿਮਦਾਬਾਦ-ਮੁੰਬਈ ਸੈਂਟਰਲ ਸਪੈਸ਼ਲ ਟਰੇਨ ਐਤਵਾਰ ਨੂੰ ਸਵੇਰੇ 4 ਵਜੇ ਅਹਿਮਦਾਬਾਦ ਤੋਂ ਰਵਾਨਾ ਹੋਵੇਗੀ ਅਤੇ ਉਸੇ ਦਿਨ ਦੁਪਹਿਰ 12:10 ਵਜੇ ਮੁੰਬਈ ਸੈਂਟਰਲ ਪਹੁੰਚੇਗੀ।
ਇਸ ਟਰੇਨ ਲਈ ‘ਵਿਸ਼ੇਸ਼ ਕਿਰਾਇਆ’ ਵਸੂਲਿਆ ਜਾਵੇਗਾ। ਸਪੈਸ਼ਲ ਟਰੇਨ ਵਿੱਚ ਏਸੀ 2-ਟੀਅਰ, ਏਸੀ 3-ਟੀਅਰ, ਸਲੀਪਰ ਅਤੇ ਜਨਰਲ ਕਲਾਸ ਕੋਚ ਹੋਣਗੇ ਅਤੇ ਇਹ ਦਾਦਰ, ਬੋਰੀਵਲੀ, ਪਾਲਘਰ, ਵਾਪੀ, ਵਲਸਾਡ, ਨਵਸਾਰੀ, ਸੂਰਤ ਅਤੇ ਵਡੋਦਰਾ ਸਟੇਸ਼ਨਾਂ ‘ਤੇ ਰੁਕੇਗੀ। ਬੁਕਿੰਗ 12 ਅਕਤੂਬਰ ਤੋਂ ਸਾਰੇ ਪਬਲਿਕ ਰਿਜ਼ਰਵੇਸ਼ਨ ਸਰਵਿਸ (ਪੀਆਰਐਸ) ਕਾਊਂਟਰਾਂ ਅਤੇ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਦੀ ਵੈੱਬਸਾਈਟ ‘ਤੇ ਸ਼ੁਰੂ ਹੋਵੇਗੀ।
----------- Advertisement -----------
ਕ੍ਰਿਕਟ ਪ੍ਰਸ਼ੰਸਕਾਂ ਲਈ ਵੱਡੀ ਖੁਸ਼ਖਬਰੀ, ਭਾਰਤ-ਪਾਕਿਸਤਾਨ ਮੈਚ ਲਈ ਮੁੰਬਈ-ਅਹਿਮਦਾਬਾਦ ਵਿਚਾਲੇ ਚੱਲੇਗੀ ਸਪੈਸ਼ਲ ਟਰੇਨ, ਪੜ੍ਹੋ ਸਾਰੀ ਜਾਣਕਾਰੀ
Published on
----------- Advertisement -----------
----------- Advertisement -----------












