ਅੱਜ 12 ਅਕਤੂਬਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਦੀ ਵੈੱਬਸਾਈਟ ਮੁਤਾਬਕ ਸਰਾਫਾ ਬਾਜ਼ਾਰ ‘ਚ 24 ਕੈਰੇਟ ਸੋਨੇ ਦੀ ਕੀਮਤ 172 ਰੁਪਏ ਵਧ ਕੇ 58,032 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਈ। ਜਦੋਂ ਕਿ 18 ਕੈਰੇਟ ਸੋਨੇ ਦੀ ਕੀਮਤ ਵਧ ਕੇ 43,524 ਰੁਪਏ ਹੋ ਗਈ ਹੈ। ਮਾਹਿਰਾਂ ਅਨੁਸਾਰ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਕਰਕੇ ਇਸ ਦੀਆਂ ਕੀਮਤਾਂ ਹੋਰ ਵਧ ਸਕਦੀਆਂ ਹਨ।
ਇਸਤੋਂ ਇਲਾਵਾ ਆਈਬੀਜੇਏ ਦੀ ਵੈੱਬਸਾਈਟ ਮੁਤਾਬਕ ਅੱਜ ਚਾਂਦੀ ਦੀ ਕੀਮਤ ‘ਚ ਵੀ ਵਾਧਾ ਦੇਖਿਆ ਗਿਆ। ਇਸ ਕਾਰਨ ਇਹ 127 ਰੁਪਏ ਵਧ ਕੇ 69,621 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਇਹ 69,494 ਰੁਪਏ ‘ਤੇ ਸੀ।
ਐਚਡੀਐਫਸੀ ਸਕਿਓਰਿਟੀਜ਼ ਦੇ ਮੁਖੀ (ਕਮੋਡਿਟੀ ਅਤੇ ਕਰੰਸੀ) ਅਨੁਜ ਗੁਪਤਾ ਨੇ ਕਿਹਾ, ‘ਜਦੋਂ ਵਿਸ਼ਵ ਅਰਥਵਿਵਸਥਾ ਵਿੱਚ ਅਨਿਸ਼ਚਿਤਤਾ ਹੁੰਦੀ ਹੈ, ਲੋਕ ਸੋਨੇ ਵਿੱਚ ਨਿਵੇਸ਼ ਵਧਾਉਂਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਸੋਨਾ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰੇਗਾ ਅਤੇ ਇਸ ਦੀ ਕੀਮਤ ਨਹੀਂ ਘਟੇਗੀ। ਇਸ ਕਰਕੇ ਆਉਣ ਵਾਲੇ ਦਿਨਾਂ ‘ਚ ਸੋਨੇ ਦੀ ਮੰਗ ਵਧ ਸਕਦੀ ਹੈ। ਇਸ ਕਾਰਨ ਦਿਵਾਲੀ ਤੱਕ ਸੋਨਾ 60 ਹਜ਼ਾਰ ਅਤੇ ਚਾਂਦੀ 73 ਹਜ਼ਾਰ ਤੱਕ ਜਾ ਸਕਦੀ ਹੈ।
ਭਾਰਤ ਵਿੱਚ ਸੋਨੇ ਦੀ ਮੰਗ ਤਿੰਨ ਤਰ੍ਹਾਂ ਦੀ ਹੈ। ਪਹਿਲਾ, ਸੋਨਾ ਗਹਿਣਿਆਂ ਲਈ ਖਰੀਦਿਆ ਜਾਂਦਾ ਹੈ, ਦੂਜਾ ਨਿਵੇਸ਼ ਲਈ ਅਤੇ ਤੀਜਾ, ਕੇਂਦਰੀ ਬੈਂਕ ਆਪਣੇ ਕੋਲ ਭੰਡਾਰ ਰੱਖਣ ਲਈ ਸੋਨਾ ਖਰੀਦਦਾ ਹੈ। ਭਾਰਤ ਹਰ ਸਾਲ 700-800 ਟਨ ਸੋਨੇ ਦੀ ਖਪਤ ਕਰਦਾ ਹੈ, ਜਿਸ ਵਿੱਚੋਂ 1 ਟਨ ਭਾਰਤ ਵਿੱਚ ਪੈਦਾ ਹੁੰਦਾ ਹੈ ਅਤੇ ਬਾਕੀ ਦਾ ਆਯਾਤ ਕੀਤਾ ਜਾਂਦਾ ਹੈ।












