ਮੋਗਾ ਜ਼ਿਲੇ ਦੇ ਪਿੰਡ ਧੂੜਕੋਟ ਰਣਸੀਹ ਕਲਾ ‘ਚ ਬੀਤੇ ਦਿਨੀਂ ਇਕ ਕਬੱਡੀ ਖਿਡਾਰੀ ‘ਤੇ ਹੋਈ ਗੋਲੀਬਾਰੀ ਮਾਮਲੇ ‘ਚ ਮੋਗਾ ਪੁਲਸ ਨੇ 5 ਲੋਕਾਂ ਨੂੰ ਨਾਮਜਦ ਕੀਤਾ। ਮੋਗਾ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਤਿੰਨ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਮੋਗਾ ਪੁਲੀਸ ਨੇ ਜਿਨ੍ਹਾਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਉਨ੍ਹਾਂ ਵਿੱਚੋਂ ਇੱਕ ਜੱਗੇ ਦਾ ਪਿਤਾ ਜਤਿੰਦਰ ਸਿੰਘ ਅਤੇ ਦੂਜਾ ਹਰਭਜਨ ਸਿੰਘ ਸੋਨੀ ਹੈ।ਬਾਕੀ ਤਿੰਨਾਂ ਦੀ ਪੁਲਿਸ ਭਾਲ ਕਰ ਰਹੀ ਹੈ।
ਦੱਸ ਦਈਏ ਕਿ ਬੀਤੇ ਦਿਨ ਪੰਜਾਬ ਦੇ ਮੋਗਾ ਦੇ ਪਿੰਡ ਧੂੜਕੋਟ ਰਣਸੀਹ ਵਿੱਚ ਇੱਕ ਕਬੱਡੀ ਖਿਡਾਰੀ ‘ਤੇ ਉਸਦੇ ਘਰ ਵਿੱਚ ਵੜ ਕੇ ਫਾਇਰਿੰਗ ਕੀਤੀ ਗਈ। ਪੁਲਿਸ ਜਾਂਚ ਅਨੁਸਾਰ ਇਹ ਘਟਨਾ ਸੋਮਵਾਰ ਸਵੇਰੇ ਪੌਣੇ ਸੱਤ ਵਜੇ ਦੇ ਕਰੀਬ ਵਾਪਰੀ। ਜਦੋਂ ਬਾਈਕ ‘ਤੇ ਸਵਾਰ ਦੋ ਬਦਮਾਸ਼ ਕਬੂਤਰ ਦੇਖਣ ਦੇ ਬਹਾਨੇ ਇਕ ਕਬੱਡੀ ਖਿਡਾਰੀ ਦੇ ਘਰ ਪਹੁੰਚੇ। ਇਸ ਤੋਂ ਬਾਅਦ ਮੌਕਾ ਦੇਖ ਕੇ ਬਿੰਦਰੂ ‘ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਤੋਂ ਬਾਅਦ ਦੋਸ਼ੀ ਉਥੋਂ ਫਰਾਰ ਹੋ ਗਏ। ਇਸ ਦਾ ਪਤਾ ਲੱਗਦਿਆਂ ਹੀ ਪਿੰਡ ‘ਚ ਹੜਕੰਪ ਮੱਚ ਗਿਆ।
----------- Advertisement -----------
ਮੋਗਾ ‘ਚ ਕਬੱਡੀ ਖਿਡਾਰੀ ‘ਤੇ ਫਾ.ਇਰਿੰਗ ਮਾਮਲੇ ‘ਚ ਦੋ ਵਿਅਕਤੀ ਗ੍ਰਿਫਤਾਰ
Published on
----------- Advertisement -----------
----------- Advertisement -----------












