ਅਸਵਨੀ ਕਪੂਰ ਆਈ.ਪੀ.ਐਸ .ਐਸ.ਐਸ.ਪੀ ਤਰਨ ਤਾਰਨ ਵਲੋਂ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਮਨਿੰਦਰ ਸਿੰਘ IPS (SP-H) ਅਤੇ ਵਿਸ਼ਾਲਜੀਤ ਸਿੰਘ ਐਸ.ਪੀ. ਇੰਨਵੈਸਟੀਗੇਸ਼ਨ ਤਰਨ ਤਾਰਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰੀਤਇੰਦਰ ਸਿੰਘ ਡੀ.ਐਸ.ਪੀ ਸਬ-ਡਵੀਜਨ ਭਿੱਖੀਵਿੰਡ ਜੀ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਭਿੱਖੀਵਿੰਡ ਇਸ: ਬਲਜਿੰਦਰ ਸਿੰਘ ਵਲੋਂ ਮੁਕਦਮਾ ਨੰਬਰ 155 ਮਿਤੀ 23.10,2023 ਜੁਰਮ 307,427,341PC, 25/27 ਅਸਲਾ ਐਕਟ ਥਾਣਾ ਭਿੱਖੀਵਿੰਡ ਦਰਜ ਰਜਿਸਟਰ ਕੀਤਾ ਗਿਆ। ASI ਵੇਦ ਪ੍ਰਕਾਸ਼ 4493 ਤਾ ਸਮੇਤ ਪੁਲਿਸ ਪਾਰਟੀ ਗਸਤ ਕਰਦੇ ਹੋਏ ਜਦੋਂ ਪਹੁਵਿੰਡ ਤੋਂ ਅੱਗੇ ਪੁੱਜੀ ਤਾ ਭਿਖੀਵੰਡ ਤੋ ਖਾਲੜਾ ਸਾਈਡ ਤਿੰਨ ਨੌਜਵਾਨ ਮੋਟਰ ਸਾਇਕਲ ਸਪਲੈਂਡਰ ਤੇ ਸਵਾਰ ਹੋ ਕੇ ਜਾ ਰਹੇ ਸਨ, ਤਾਂ ਪਿੱਛੇ ਬੈਠੇ ਨੌਜਵਾਨ ਦੇ ਹੱਥ ਵਿੱਚ ਦਾਤਰ ਸੀ, ਜਿਨਾ ਨੂੰ ASI ਵੇਦ ਪ੍ਰਕਾਸ਼ 419/ਤ,ਤਾ ਨੇ ਰੁਕਣ ਦਾ ਇਸ਼ਾਰਾ ਕੀਤਾ ਪਰ ਉਕਤ ਤਿੰਨੇ ਨੌਜਵਾਨ ਪੁਲਿਸ ਪਾਰਟੀ ਨੂੰ ਦੇਖ ਕੇ ਰੁਕਣ ਦੀ ਬਜਾਏ ਯੂ-ਟਰਨ ਮਾਰ ਕੇ ਭਿਖੀਵਿੰਡ ਸਾਈਡ ਨੂੰ ਰਿੰਗ ਸਾਈਡ ਹੀ ਮੁੜ ਗਏ ਅਤੇ ਮਗਰ ਆ ਰਹੀ ਪ੍ਰਾਈਵੇਟ ਗੱਡੀ ਨੰਬਰੀ PB02-DS-4483 ਮਾਰਕਾ ਸਵਿਫਟ VDI ਜਿਸ ਨੂੰ HC ਸੰਦੀਪ ਸਿੰਘ 2019/ASR-CITY ਚਲਾ ਰਿਹਾ ਸੀ ਵਿੱਚ ਮੋਟਰਸਾਈਕਲ ਚਾਲਕ ਰਾਕੇਸ਼ ਕੁਮਾਰ ਉਰਫ ਸੋਨੂੰ ਨੇ ਘਬਰਾ ਕੇ ਆਪਣਾ ਮੋਟਰਸਾਈਕਲ ਗੱਡੀ ਵਿੱਚ ਮਾਰਿਆ ਤੇ ਆਪਣਾ ਮੋਟਰਸਾਈਕਲ ਸੁੱਟ ਕੇ ਪੈਲੀਆ ਵੱਲ ਨੂੰ ਭੱਜ ਗਏ ।
ਜਿਹਨਾ ਵਿੱਚੋਂ ਗੁਰਪ੍ਰੀਤ ਸਿੰਘ ਉਰਫ ਨਿੱਕਾ ਪੁੱਤਰ ਬਖਸ਼ੀਸ਼ ਸਿੰਘ ਵਾਸੀ ਕੁੱਲਾ ਥਾਣਾ ਕੱਚਾ ਪੱਕਾ ਨੇ ਆਪਣੇ ਹੱਥ ਵਿੱਚ ਫੜੇ ਪਿਸਟਲ 32 ਬੋਰ ਆਪਣੀ ਡੱਬ ਵਿੱਚੋਂ ਕੱਢਕੇ ਪੁਲਿਸ ਪਾਰਟੀ ਤੇ ਇੱਕ ਫਾਇਰ ਕੀਤਾ। ਜਿਸ ਤੇ ASI ਵੇਦ ਪ੍ਰਕਾਸ਼ 449/ਤ, ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਘੇਰਾ ਪਾ ਕੇ ਤਿੰਨਾ ਨੌਜਵਾਨਾਂ ਨੂੰ ਕਾਬੂ ਕਰਲਿਆ। ਦੋਸ਼ੀ ਗੁਰਪ੍ਰੀਤ ਸਿੰਘ ਉਰਫ ਡਾ ਪੁੱਤਰ ਬਖਸੀਸ ਸਿੰਘ ਦਾਮੀ ਥਾਣਾ ਕੱਚਾ ਪੱਕਾ ਕੋਲੋ ਇਕ ਪਿਸਟਲ 32 ਬੋਰ ਅਤੇ ਦੋਸ਼ੀ ਦਲਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਕੁੱਲਾ ਥਾਣਾ ਕੱਚਾ ਪੱਕਾ ਕੋਲੋ ਇਕ ਦਾਤਰ ਬ੍ਰਾਮਦ ਹੋਇਆ। ਦੋਸ਼ੀਆਨ ਦਲਜੀਤ ਸਿੰਘ ਗੁਰਪ੍ਰੀਤ ਸਿੰਘ ਅਤੇ ਰਾਕੇਸ ਕੁਮਾਰ ਉਕਤਾਨ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ।











