May 25, 2026, 7:44 pm
----------- Advertisement -----------
HomeNewsEntertainmentਸ਼ਹਿਨਾਜ਼ ਗਿੱਲ ਨੇ ਇਸ ਵਜ੍ਹਾ ਕਰਕੇ ਕੈਟਰੀਨਾ ਕੈਫ ਨੂੰ ਕਿਹਾ 'ਪੰਜਾਬ ਦੀ...

ਸ਼ਹਿਨਾਜ਼ ਗਿੱਲ ਨੇ ਇਸ ਵਜ੍ਹਾ ਕਰਕੇ ਕੈਟਰੀਨਾ ਕੈਫ ਨੂੰ ਕਿਹਾ ‘ਪੰਜਾਬ ਦੀ ਕੈਟਰੀਨਾ ਕੈਫ’, ਦੇਖੋ ਵੀਡੀਓ

Published on

----------- Advertisement -----------

ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਖਾਸ ਦੋਸਤ ਸ਼ਹਿਨਾਜ਼ ਗਿੱਲ ਪੂਰੀ ਤਰ੍ਹਾਂ ਟੁੱਟ ਗਈ ਸੀ। ਸ਼ਹਿਨਾਜ਼ ਦੇ ਪ੍ਰਸ਼ੰਸਕ ਲੰਬੇ ਸਮੇਂ ਤੋਂ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਸਨ ਕਿ ਅਦਾਕਾਰਾ ਦੁਬਾਰਾ ਆਪਣੀ ਪੁਰਾਣੀ ਜ਼ਿੰਦਗੀ ‘ਚ ਵਾਪਸ ਆ ਜਾਵੇ। ਸ਼ਹਿਨਾਜ਼ ਦੇ ਪ੍ਰਸ਼ੰਸਕ ਉਸ ਦੀ ਮੁਸਕਰਾਹਟ ਦੇਖਣ ਲਈ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸਨ। ਹੁਣ ਇਕ ਵਾਰ ਫਿਰ ਤੋਂ ਸ਼ਹਿਨਾਜ਼ ਗਿੱਲ ਪੁਰਾਣੀ ਜ਼ਿੰਦਗੀ ਦੇ ਟ੍ਰੈਕ ‘ਤੇ ਵਾਪਸੀ ਕਰਦੀ ਨਜ਼ਰ ਆ ਰਹੀ ਹੈ। ਹਾਲ ਹੀ ‘ਚ ਸ਼ਹਿਨਾਜ਼ ਨੇ ਯਸ਼ਰਾਜ ਮੁਖਾਤੇ ਦੇ ਨਾਲ ਇਕ ਵੀਡੀਓ ਬਣਾਈ ਹੈ ਜੋ ਇਸ ਸਮੇਂ ਖ਼ੂਬ ਵਾਇਰਲ ਹੋ ਰਹੀ ਹੈ।

ਇਸ ਵੀਡੀਓ ‘ਚ ਉਨ੍ਹਾਂ ਦਾ ਪਹਿਲੇ ਵਾਲਾ ਮਸਤਮੌਲਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਵੀਡੀਓ ‘ਚ ਅਦਾਕਾਰ ਕੈਟਰੀਨਾ ਕੈਫ ਨੂੰ ਪੰਜਾਬ ਦੀ ਕੈਟਰੀਨਾ ਕੈਫ ਬੁਲਾਉਂਦੀ ਦਿਖ ਰਹੀ ਹੈ। ਹਰ ਕੋਈ ਇਸ ਗੱਲ ਤੋਂ ਵਾਕਿਫ ਹੈ ਕਿ ਜਦੋਂ ਸ਼ਹਿਨਾਜ਼ ਨੇ ‘ਬਿਗ ਬੌਸ 13’ ‘ਚ ਐਂਟਰੀ ਕੀਤੀ ਸੀ ਤਾਂ ਉਹ ਖ਼ੁਦ ਨੂੰ ‘ਪੰਜਾਬ ਦੀ ਕੈਟਰੀਨਾ ਕੈਫ’ ਬੁਲਾਉਂਦੀ ਸੀ ਪਰ ਅੱਜ ਇਸ ਟੈਗ ਨੂੰ ਉਨ੍ਹਾਂ ਨੇ ਕੈਟਰੀਨਾ ਕੈਫ ਨੂੰ ਦੇ ਦਿੱਤਾ ਹੈ। ਇਸ ਦੇ ਨਾਲ ਉਹ ਵਿੱਕੀ ਕੌਸ਼ਲ ਨਾਲ ਜੁੜਿਆ ਤਰਕ ਵੀ ਦੇ ਰਹੀ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਖ਼ੁਦ ਨੂੰ ਇੰਡੀਆ ਦੀ ਸ਼ਹਿਨਾਜ਼ ਗਿੱਲ ਦੱਸਿਆ।

ਦਰਅਸਲ ‘ਬਿਗ ਬੌਸ 13’ ਤੋਂ ਬਾਅਦ ਸ਼ਹਿਨਾਜ਼ ਦੀ ਪ੍ਰਸਿੱਧੀ ‘ਚ ਬੇਹੱਦ ਵਾਧਾ ਹੋਇਆ ਅਤੇ ਹੁਣ ਸ਼ਹਿਨਾਜ਼ ਆਪਣੀ ਪਛਾਣ ਤੋਂ ਖੁਸ਼ ਹੈ। ਵੀਡੀਓ ‘ਚ ਸ਼ਹਿਨਾਜ਼ ਕਹਿੰਦੀ ਹੈ-‘ਪਰ ਹੁਣ ਮੈਂ ਇੰਡੀਆ ਦੀ ਸ਼ਹਿਨਾਜ਼ ਗਿੱਲ ਬਣ ਚੁੱਕੀ ਹਾਂ ਅਤੇ ਕੈਟਰੀਨਾ ਕੈਫ ਪੰਜਾਬ ਦੀ ਕੈਟਰੀਨਾ ਬਣ ਗਈ ਹੈ। ਕੀ ਤੁਸੀਂ ਜਾਣਦੇ ਹੋ ਕਿੰਝ’? ਉਹ ਅੱਗੇ ਕਹਿੰਦੀ ਹੈ-‘ਕਿਉਂਕਿ ਉਨ੍ਹਾਂ ਨੇ ਵਿੱਕੀ ਕੌਸ਼ਲ ਨਾਲ ਵਿਆਹ ਕੀਤਾ ਹੈ ਅਤੇ ਉਹ ਕਿਥੋਂ ਹੈ’? ਜਿਵੇਂ ਹੀ ਯਸ਼ਰਾਜ ਜਵਾਬ ‘ਚ ਕਹਿੰਦੇ ਹਨ ‘ਪੰਜਾਬ’ ਤਾਂ ਸ਼ਹਿਨਾਜ਼ ਕਹਿੰਦੀ ਹੈ-‘ ਤਾਂ ਉਹ ਪੰਜਾਬ ਦੀ ਕੈਟਰੀਨਾ ਹੋਈ ਨਾ ਅਤੇ ਮੈਂ ਇੰਡੀਆ ਦੀ ਸ਼ਹਿਨਾਜ਼’। ਸ਼ਹਿਨਾਜ਼ ਕਹਿੰਦੀ ਹੈ ਉਹ ਆਲ ਇਨ ਵਨ ਪੈਕੇਜ ਹੈ। ਇਹੀਂ ਨਹੀਂ ਉਹ ਇਕ ਚੰਗੀ ਸਲਾਹਕਾਰ ਵੀ ਹੈ, ਕਿਉਂਕਿ ਉਸ ਦੇ ਕੋਲ ਬਹੁਤ ਜ਼ਿਆਦਾ ਅਨੁਭਵ ਹੈ। ਯਸ਼ਰਾਜ ਅਤੇ ਸ਼ਹਿਨਾਜ਼ ਮਿਲ ਕੇ ਹਾਲ ਹੀ ‘ਚ ‘ਬੋਰਿੰਗ ਡੇ’ ਗਾਣਾ ਲੈ ਆਏ ਹਨ ਜੋ ਕਿ ਬਿਗ ਬੌਸ 13 ‘ਚ ਸ਼ਹਿਨਾਜ਼ ਦਾ ਇਕ ਸਟੇਟਮੈਂਟ ਸੀ। ਇਸ ਤੋਂ ਪਹਿਲੇ ਯਸ਼ਰਾਜ ਨੇ ਸ਼ਹਿਨਾਜ਼ ਦੇ ਇਕ ਸਟੇਟਮੈਂਟ ਤਵਾਡਾ ਕੁੱਤਾ ਟੋਮੀ ‘ਤੇ ਗਾਣਾ ਬਣਾਇਆ ਸੀ ਜੋ ਰਿਲੀਜ਼ ਹੁੰਦੇ ਹੀ ਵਾਇਰਲ ਹੋ ਗਿਆ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਨੀਟ ਪ੍ਰੀਖਿਆ ਦਾ ਖ਼ੌਫ਼? 92% ਅੰਕ ਲੈਣ ਵਾਲੀ ਹੋਣਹਾਰ ਵਿਦਿਆਰਥਣ ਨੇ ਪੱਖੇ ਨਾਲ ਲਟਕ ਕੇ ਕੀਤੀ ਖ਼ੁਦਕੁਸ਼ੀ

ਕਰਨਾਟਕ ਵਿਚ ਨੀਟ ਦੀ ਪ੍ਰੀਖਿਆ ਦੇ ਚੁੱਕੀ ਵਿਦਿਆਰਥਣ ਨੇ ਆਪਣੇ ਘਰ ਵਿਚ ਪੱਖੇ ਨਾਲ...

ਨਗਰ ਕੌਂਸਲ ਚੋਣਾਂ ਲਈ ਚੋਣ ਪ੍ਰਚਾਰ ਖਤਮ ਹੋਣ ਮਗਰੋਂ ਵੀ ਚੋਣ ਪ੍ਰਚਾਰ ਦੇ ਦੋਸ਼, ਰਾਜਾ ਵੜਿੰਗ ਨੂੰ ਨੋਟਿਸ ਜਾਰੀ

ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ...

*ਪੰਜਾਬ ਵਿੱਚ ਪਹਿਲੀ ਵਾਰ 220 ਖਿਡਾਰੀਆਂ ਨੂੰ ਖੇਡ ਮੁਕਾਬਲਿਆਂ ਦੀ ਤਿਆਰੀ ਲਈ 8.61 ਕਰੋੜ ਦਿੱਤੇ-ਮੁੱਖ ਮੰਤਰੀ ਭਗਵੰਤ ਸਿੰਘ ਮਾਨ*

*ਪੰਜਾਬ ਸਰਕਾਰ ਨੇ ਸਾਰੇ ਖਿਡਾਰੀਆਂ ਨੂੰ 32.05 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ-ਮੁੱਖ ਮੰਤਰੀ...

ਅੰਬਾਲਾ : ਘਰੇਲੂ ਝਗੜੇ ਨੇ ਧਾਰਿਆ ਖੌਫਨਾਕ ਰੂਪ, ਮੁੰਡੇ ਨੇ ਦਾਦੀ, ਭਰਾ ਤੇ ਚਾਚੇ ਨੂੰ ਗੋਲੀਆਂ ਮਾਰ ਉਤਾਰਿਆ ਮੌਤ ਦੇ ਘਾਟ

ਅੰਬਾਲਾ ਦੇ ਸ਼ਹਿਜਾਦਪੁਰ ਖੰਡ ਦੇ ਪਿੰਡ ਬਿਚਪੜੀ ਵਿਚ ਘਰੇਲੂ ਝਗੜੇ ਨੇ ਖੌਫਨਾਕ ਰੂਪ ਧਾਰ...

ਆਰਬੀਆਈ ਨੂੰ ਕਮਜ਼ੋਰ ਕਰਕੇ ਅਤੇ ਰਾਜਾਂ ਨੂੰ ਵਿੱਤੀ ਤੌਰ ‘ਤੇ ਨਿਚੋੜ ਕੇ ਭਾਰਤ ਇੱਕ ਮਜ਼ਬੂਤ ਆਰਥਿਕਤਾ ਦਾ ਨਿਰਮਾਣ ਨਹੀਂ ਕਰ ਸਕਦਾ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 23 ਮਈ:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼ਨੀਵਾਰ ਨੂੰ ਭਾਰਤੀ ਰਿਜ਼ਰਵ...

ਅਮਰੀਕਾ ਦੇ ਗ੍ਰੀਨ ਕਾਰਡ ਨਿਯਮਾਂ ‘ਚ ਵੱਡਾ ਬਦਲਾਅ, ਹੁਣ ਆਪਣੇ ਦੇਸ਼ ਤੋਂ ਹੀ ਕਰਨੀ ਪਵੇਗੀ ਅਰਜ਼ੀ

ਅਮਰੀਕਾ ‘ਚ ਪਰਮਾਨੈਂਟ ਰੈਜੀਡੈਂਸੀ (ਗ੍ਰੀਨ ਕਾਰਡ) ਦੀ ਉਡੀਕ ਕਰ ਰਹੇ ਹਜ਼ਾਰਾਂ ਭਾਰਤੀਆਂ ਲਈ ਟਰੰਪ...

ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਖੁੱਲ੍ਹੇ; ਗੂੰਜੇ ਖਾਲਸਾਈ ਜੈਕਾਰੇ

ਸਿੱਖ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਸ਼ਨੀਵਾਰ ਸਵੇਰੇ 11:30 ਵਜੇ ਸ਼ਰਧਾਲੂਆਂ...

ਪੈਟਰੋਲ – ਡੀਜ਼ਲ 6 ਰੁਪਏ ਹੋਇਆ ਸਸਤਾ! ਪੜ੍ਹੋ ਨਵੇਂ ਰੇਟ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਪਾਕਿਸਤਾਨ...

ਫ਼ਰੀਦਾਬਾਦ ਵਿਚ ਇਕ ਵੱਡਾ ਹਾਦਸਾ, ਸਕੂਲ ਦੀ ਡਿੱਗੀ ਛੱਤ, ਬੱਚੇ ਮਲਬੇ ਹੇਠਾਂ ਦੱਬੇ, 4 ਦੀ ਹਾਲਤ ਗੰਭੀਰ

 ਫ਼ਰੀਦਾਬਾਦ ਵਿਚ ਇਕ ਵੱਡਾ ਹਾਦਸਾ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ, ਸਕੂਲ...