ਫਰੀਦਕੋਟ ਦੇ ਮਹੱਲਾ ਤਲਾਬ ਸਥਿਤ ਇੱਕ ਨਿੱਜੀ ਹਸਪਤਾਲ ਦੇ ਡਾਕਟਰ ਨੂੰ ਬਦਮਾਸ਼ਾਂ ਪਾਸੋਂ ਮੰਗੀ ਫਰੋਤੀ ਦੀ ਘਟਨਾ ਸਾਹਮਣੇ ਆਈ ਹੈ ਅਤੇ ਇਸ ਡਾਕਟਰ ਨੂੰ ਵੀ ਮਠਿਆਈ ਦੇ ਡੱਬੇ ਦੇ ਵਿੱਚ ਇੱਕ ਧਮਕੀ ਭਰੀ ਚਿੱਠੀ ਮਿਲੀ ਜਿਸ ਤੋਂ ਬਾਅਦ ਬਾਅਦ ਪੂਰਾ ਮਾਮਲਾ ਪੁਲਿਸ ਕੋਲੇ ਪਹੁੰਚ ਚੁੱਕਿਆ ਹੈ ਅਤੇ ਪੁਲਿਸ ਨੇ ਇਸ ਸੰਬੰਧ ਵਿੱਚ ਡਾਕਟਰ ਤੇ ਸ਼ਿਕਾਇਤ ਦੇ ਆਧਾਰ ਤੇ ਨਮਾਲੂਮ ਵਿਅਕਤੀਆਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਹਸਪਤਾਲ ਵਿੱਚ ਡਾਕਟਰ ਨੂੰ ਮਠਿਆਈ ਦਾ ਡੱਬਾ ਫੜਾਉਣ ਆਏ ਮੁਲਜਮਾਂ ਦੀਆਂ ਤਸਵੀਰਾਂ ਸੀਸੀ ਟੀਵੀ ਕੈਮਰੇ ਵਿੱਚ ਵੀ ਕੈਦ ਹੋਈਆਂ ਹਨ। ਜਿਸ ਤੋਂ ਬਾਅਦ ਪੁਲਿਸ ਵੱਲੋਂ ਇਨਾ ਮੁਲਜਮਾਂ ਦੀ ਸ਼ਨਾਖਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਦੋ ਮੁਲਜਮ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸੀ ਇਹਨਾਂ ਵਿੱਚੋਂ ਇੱਕ ਮੁਲਜ਼ਮ ਹਸਪਤਾਲ ਦੇ ਅੰਦਰ ਗਿਆ ਅਤੇ ਅਤੇ ਰਿਸੈਪਸ਼ਨ ਤੇ ਬੈਠੇ ਹਸਪਤਾਲ ਦੇ ਕਰਮਚਾਰੀ ਨੂੰ ਮਠਿਆਈ ਦਾ ਡੱਬਾ ਦੇ ਕੇ ਆਇਆ ਕਿ ਇਹ ਡੱਬਾ ਡਾਕਟਰ ਨੇ ਕਿਸੇ ਦੋਸਤ ਨੇ ਭੇਜਿਆ ਹੈ।
ਜਦੋਂ ਇਸ ਮਠਿਆਈ ਦੇ ਡੱਬੇ ਨੂੰ ਖੋਲਿਆ ਗਿਆ ਤਾਂ ਇਸ ਵਿੱਚ ਧਮਕੀ ਭਰੀ ਚਿੱਠੀ ਨਿਕਲੀ ਜਿਸ ਵਿੱਚ ਬਦਮਾਸ਼ਾਂ ਵੱਲੋਂ ਇਸ ਡਾਕਟਰ ਪਾਸੋਂ ਫਰੋਤੀ ਮੰਗੀ ਗਈ ਹੈ ਅਤੇ ਜਾਣ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ ਇਹ ਸ਼ਿਕਾਇਤ ਦੇ ਦੇ ਅਧਾਰ ਤੇ ਥਾਣਾ ਸਿਟੀ ਪੁਲਿਸ ਨੇ ਨਾਮਲੂਮਾ ਵਿਅਕਤੀਆਂ ਦੇ ਖਿਲਾਫ ਮੁਕਦਮਾ ਦਰਜ ਕਰਦੇ ਹੋਏ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜਮਾਂ ਦੀ ਸ਼ਨਾਖਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।












